ਚੀਨ ਵਾਂਗ ਸੂਰਤ ''ਚ ਵੀ ਲੱਗੇਗਾ ਏਅਰ ਪਿਊਰੀਫਾਇਰ ਟਾਵਰ
Friday, Oct 18, 2019 - 12:12 AM (IST)
 
            
            ਸੂਰਤ — ਸੂਰਤ 'ਚ ਏਅਰ ਪਾਲਿਊਸ਼ਨ ਨੂੰ ਕੰਟਰੋਲ ਕਰਨ ਲਈ ਚੀਨ ਦੀ ਤਰਜ 'ਤੇ ਇਕ ਏਅਰ ਪਿਊਰੀਫਾਇਰ ਟਾਵਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਸੂਰਤ ਦੇ ਉਦਯੋਗ ਅਤੇ ਐਸ.ਵੀ.ਐੱਨ.ਆਈ.ਟੀ. ਦੇ ਜੁਆਇੰਟ ਦੇ ਤਹਿਤ ਚੱਲ ਰਹੀ ਸੰਸਥਾਨ ਕਲੀਨ ਇਨਵਾਇਰਮੈਂਟ ਰਿਸਰਚ ਸੈਂਟਰ, ਆਈ.ਆਈ.ਟੀ. ਦਿੱਲੀ ਇਸ ਦੇ ਲਈ ਤਿਆਰੀ ਕਰ ਰਹੀ ਹੈ। ਕੁਝ ਦਿਨ ਪਹਿਲਾਂ ਸੂਰਤ 'ਚ ਪ੍ਰਦੂਸ਼ਣ ਕੰਟਰੋਲ ਕਰਨ ਦੇ ਮਾਮਲੇ 'ਚ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ। ਇਸ 'ਚ ਸਾਊਥ ਗੁਜਰਾਤ ਟੈਕਸਟਾਇਲ ਪ੍ਰੋਸੈਸਿੰਗ ਐਸੋਸੀਏਸ਼ਨ ਨੇ ਏਅਰ ਪਿਊਰੀਫਾਇਰ ਟਾਵਰ ਦੇ ਫਾਇਦੇਸ, ਉਸ ਨੂੰ ਲਗਾਉਣ ਦਾ ਖਰਚ ਅਤੇ ਉਸ ਦੀ ਤਕਨੀਕ ਬਾਰੇ ਜਾਣਕਾਰੀ ਦਿੱਤੀ ਸੀ।
ਸੂਰਤ ਦੇ ਪਾਂਡੇਸਰਾ, ਸਚਿਨ, ਪਾਲਸਾੜਾ ਵਰਗੇ ਉਦਯੋਗਿਕ ਖੇਤਰਾਂ 'ਚ ਪੀ.ਐੱਮ. 10 ਦੀ ਮਾਤਰਾ ਪਹਿਲਾਂ ਤੋਂ ਹੀ 160 ਤੋਂ ਜ਼ਿਆਦਾ ਦਰਜ ਕੀਤੀ ਗਈ ਹੈ। ਜੋ 60 ਤੋਂ ਹੇਠਾਂ ਹੋਣਾ ਚਹੀਦਾ ਹੈ। ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪਹਿਲਾਂ ਤੋਂ ਹੀ ਸੂਰਤ ਦੇ ਪਾਂਡੇਸਰਾ ਇੰਡਸਟ੍ਰੀਅਲ ਏਰੀਆ 'ਚ ਅਮੀਸ਼ਨ ਟ੍ਰੈਡਿੰਗ ਸ਼ੁਰੂ ਕੀਤਾ ਗਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            