ਪ੍ਰਦੂਸ਼ਣ ਦੀ ਚਾਦਰ 'ਚ ਲਿਪਟੀ ਮੁੰਬਈ, ਆਬੋ-ਹਵਾ ਹੋਈ ਖ਼ਰਾਬ

Wednesday, Feb 12, 2025 - 12:49 PM (IST)

ਪ੍ਰਦੂਸ਼ਣ ਦੀ ਚਾਦਰ 'ਚ ਲਿਪਟੀ ਮੁੰਬਈ, ਆਬੋ-ਹਵਾ ਹੋਈ ਖ਼ਰਾਬ

ਮੁੰਬਈ- ਮੁੰਬਈ ਨਗਰੀ 'ਚ ਪ੍ਰਦੂਸ਼ਣ ਦਾ ਪੱਧਰ ਵੱਧ ਗਿਆ ਹੈ। ਜਿਸ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੁੰਦਾ ਜਾ ਰਿਹਾ ਹੈ। ਮੁੰਬਈ 'ਚ ਹਵਾ ਗੁਣਵੱਤਾ ਦੇ ਖਰਾਬ ਹੋਣ ਦੇ ਕਈ ਕਾਰਨ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਉਸਾਰੀ ਗਤੀਵਿਧੀਆਂ ਤੋਂ ਨਿਕਲਣ ਵਾਲੀ ਧੂੜ ਹੈ, ਜੋ ਕਿ ਪ੍ਰਦੂਸ਼ਣ ਫੈਲਾ ਰਿਹਾ ਹੈ। ਇਸ ਤੋਂ ਇਲਾਵਾ ਵਾਹਨਾਂ 'ਚੋਂ ਨਿਕਲਣ ਵਾਲਾ ਧੂੰਆਂ ਇਕ ਵੱਡਾ ਸਰੋਤ ਹੈ। ਵੱਡੇ-ਵੱਡੇ ਉਦਯੋਗ ਵੀ ਮੁੰਬਈ 'ਚ ਹਵਾ ਪ੍ਰਦੂਸ਼ਣ ਦਾ ਇਕ ਵੱਡਾ ਕਾਰਨ ਹੈ। 

ਮੌਸਮ ਵਿਭਾਗ ਦੇ ਵਿਗਿਆਨੀਆਂ ਅਨੁਸਾਰ ਧੀਮੀ ਹਵਾ ਅਤੇ ਨਮੀ ਕਾਰਨ ਪ੍ਰਦੂਸ਼ਕ ਘੱਟ ਨਹੀਂ ਹੋ ਸਕਿਆ। ਇਸ ਕਾਰਨ ਕਈ ਖੇਤਰਾਂ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਉੱਚਾ ਨਜ਼ਰ ਆਇਆ। ਕਈ ਥਾਵਾਂ 'ਤੇ ਹਵਾ ਦੀ ਗੁਣਵੱਤਾ 200 ਤੋਂ 300 AQI ਦਰਜ ਕੀਤੀ ਗਈ। ਹਵਾ ਦੀ ਇਹ ਗੁਣਵੱਤਾ ਮਾੜੀ ਅਤੇ ਬਹੁਤ ਮਾੜੀ ਸ਼੍ਰੇਣੀ ਵਿਚ ਆਉਂਦੀ ਹੈ। ਮੌਸਮ ਵਿਭਾਗ ਮੁਤਾਬਕ ਧੁੰਦ ਵਿਚ ਹਵਾ ਦੇ ਕਣ ਹਵਾ ਵਿਚ ਸਥਿਰ ਹੋ ਜਾਂਦੇ ਹਨ, ਜਦਕਿ ਫੌਗ ਵਿਚ ਪਾਣੀ ਦੀਆਂ ਬੂੰਦਾਂ ਵਾਯੂਮੰਡਲ ਵਿਚ ਰਹਿੰਦੀਆਂ ਹਨ। ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ, ਜਦੋਂ ਹਵਾ ਦੀ ਗਤੀ ਇਕਦਮ ਧੀਮੀ ਹੋ ਜਾਂਦੀ ਹੈ ਅਤੇ ਵਾਯੂਮੰਡਲ ਵਿਚ ਨਮੀ ਦਾ ਵੱਧ ਜਾਂਦੀ ਹੈ।

 
 
 
 
 
 
 
 
 
 
 
 
 
 
 
 

A post shared by Subhajit Mukherjee Foundation (@mission_green_mumbai)

 

ਇਕ ਚੈਨਲ `ਮਿਸ਼ਨ ਗ੍ਰੀਨ ਮੁੰਬਈ' 'ਤੇ ਦਾਅਵਾ ਕੀਤਾ ਗਿਆ ਹੈ ਕਿ ਬੀਤੇ ਸਾਲ ਮੁੰਬਈ ਵਿਚ ਹਵਾ ਪ੍ਰਦੂਸ਼ਣ ਨਾਲ ਸਬੰਧਤ ਬੀਮਾਰੀਆਂ ਕਾਰਨ 20 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਜਾਨ ਚਲੀ ਗਈ ਸੀ। ਜਿਸ ਤੋਂ ਬਾਅਦ ਡਾਕਟਰਾਂ ਵਲੋਂ ਸਲਾਹ ਦਿੱਤੀ ਜਾਂਦੀ ਹੈ ਕਿ ਜਿਨ੍ਹਾਂ ਮਰੀਜ਼ਾਂ ਨੂੰ ਸਾਹ ਲੈਣ ਵਿਚ ਔਖਾਈ ਹੁੰਦੀ ਹੈ, ਉਹ ਸੜਕਾਂ 'ਤੇ ਪੈਦਲ ਚੱਲਣ ਤੋਂ ਗੁਰੇਜ਼ ਕਰਨ। ਖ਼ਾਸ ਕਰ ਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਵਧੇਰੇ ਧਿਆਨ ਦੇਣ ਦੀ ਲੋੜ ਹੈ।


author

Tanu

Content Editor

Related News