ਏਅਰ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਨਵੇਂ ਹਵਾਈ ਫੌਜ ਮੁਖੀ ਨਿਯੁਕਤ, ਉਡਾ ਚੁੱਕੇ ਹਨ ਰਾਫੇਲ

09/19/2019 6:59:57 PM

ਨਵੀਂ ਦਿੱਲੀ — ਏਅਰ ਵਾਇਸ ਚੀਫ ਏਅਰ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਹਵਾਈ ਫੌਜ ਦੇ ਅਗਲੇ ਮੁਖੀ ਹੋਣਗੇ। ਰੱਖਿਆ ਮੰਤਰਾਲਾ ਦੇ ਬੁਲਾਰਾ ਮੁਤਾਬਕ, ਸਰਕਾਰ ਨੇ ਅਗਲੇ ਹਵਾਈ ਫੌਜ ਮੁਖੀ ਦੇ ਰੂਪ 'ਚ ਆਰ.ਕੇ.ਐੱਸ. ਭਦੌਰੀਆ ਦੇ ਨਾਂ 'ਤੇ ਮੋਹਰ ਲਗਾ ਦਿੱਤੀ ਹੈ। ਉਹ ਏਅਰ ਚੀਫ ਮਾਰਸ਼ਲ ਬੀ.ਐੱਸ. ਧਨੋਆ ਦੀ ਥਾਂ ਲੈਣਗੇ। ਬੀ.ਐੱਸ. ਧਨੋਆ 30 ਸਤੰਬਰ ਨੂੰ ਚੀਫ ਆਫ ਏਅਰ ਸਟਾਫ ਦੇ ਅਹੁਦੇ ਤੋਂ ਰਿਟਾਇਰ ਹੋ ਰਹੇ ਹਨ।
ਏਅਰ ਵਾਇਸ ਚੀਫ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਭਾਰਤੀ ਹਵਾਈ ਫੌਜ ਦੇ ਸਭ ਤੋਂ ਬਿਹਤਰੀਨ ਪਾਇਲਟਾਂ 'ਚੋਂ ਇਕ ਹਨ। ਇਨ੍ਹਾਂ ਨੇ ਹੁਣ ਤਕ 26 ਤਰ੍ਹਾਂ ਦੇ ਲੜਾਕੂ ਤੇ ਆਵਾਜਾਈ ਜਹਾਜ਼ਾਂ ਨੂੰ ਉਡਾਇਆ ਹੈ। ਇਸ 'ਚ ਰਾਫੇਲ ਵੀ ਸ਼ਾਮਲ ਹੈ। ਉਹ ਰਾਫੇਲ ਲੜਾਕੂ ਜਹਾਜ਼ ਖਰੀਦ ਟੀਮ ਦੇ ਚੇਅਰਮੈਨ ਰਹੇ ਹਨ।
ਰਾਫੇਲ ਜਹਾਜ਼ ਉਡਾਉਣ ਚੋਂ ਬਾਅਦ ਉਨ੍ਹਾਂ ਕਿਹਾ ਕਿ ਰਾਫੇਲ ਲੜਾਕੂ ਜਹਾਜ਼ ਦੁਨੀਆ ਦਾ ਬਿਹਤਰੀਨ ਜਹਾਜ਼ ਹੈ। ਇਸ ਦੇ ਆਉਣ ਨਾਲ ਭਾਰਤੀ ਹਵਾਈ ਫੌਜ ਦੀ ਤਾਕਤ ਕਈ ਗੁਣਾ ਵਧ ਜਾਵੇਗੀ। ਸੁਖੋਈ ਤੇ ਰਾਫੇਲ ਦੀ ਜੋੜੀ ਦੀ ਤਾਕਤ ਅੱਗੇ ਪਾਕਿਸਤਾਨ ਤੇ ਚੀਨ ਹੁਣ ਭਾਰਤ ਖਿਲਾਫ ਕੋਈ ਨਾਪਾਕ ਹਰਕਤ ਨਹੀਂ ਕਰ ਸਕਣਗੇ। ਏਅਰ ਵਾਇਸ ਚੀਫ ਮਾਰਸ਼ਲ ਭਦੌਰੀਆ ਤਕਨੀਕੀ ਟੈਸਟ ਪਾਇਲਟ ਹੋਣ ਦੇ ਨਾਲ-ਨਾਲ ਕੈਟ 'ਏ' ਕੈਟੇਗਰੀ ਦੇ ਕੁਆਲਿਫਾਇਡ ਫਲਾਇੰਗ ਇੰਸਟਰੱਕਟਰ ਤੇ ਪਾਇਲਟ ਅਟੈਕ ਇੰਸਟਰੱਕਟਰ ਵੀ ਹਨ। ਇਨ੍ਹਾਂ ਨੂੰ ਹਵਾਈ ਫੌਜ ਮੈਡਲ, ਅਤਿ ਵਿਸ਼ਿਸ਼ਟ ਸੇਵਾ ਮੈਡਲ ਅਤੇ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।


Inder Prajapati

Content Editor

Related News