ਏਅਰ ਇੰਡੀਆ ਦੀ ਚਿਤਾਵਨੀ, ਜੇਕਰ ਸੋਸ਼ਲ ਮੀਡੀਆ ''ਤੇ ਕੀਤੀ ਬੁਰਾਈ ਤਾਂ ਨਹੀਂ ਮਿਲੇਗੀ ਪੈਨਸ਼ਨ

Friday, Jun 30, 2017 - 02:32 AM (IST)

ਨਵੀਂ ਦਿੱਲੀ— ਏਅਰ ਇੰਡੀਆ ਦੀ ਸੋਸ਼ਲ ਮੀਡੀਆ 'ਤੇ ਬੁਰਾਈ ਕਰਨ ਵਾਲੇ ਸਾਬਕਾ ਮੁਲਾਜ਼ਮਾਂ ਬਾਰੇ ਕੰਪਨੀ ਨੇ ਸਖਤ ਰੁਖ ਧਾਰਿਆ ਹੈ। ਏਅਰ ਇੰਡੀਆ ਨੇ ਆਪਣੇ ਇਨ੍ਹਾਂ ਮੁਲਾਜ਼ਮਾਂ ਨੂੰ ਚਿੱਠੀ ਲਿਖ ਕੇ ਚਿਤਾਵਨੀ ਦਿੱਤੀ ਹੈ ਕਿ ਦੋਸ਼ੀ ਪਾਏ ਗਏ ਅਜਿਹੇ ਰਿਟਾਇਰ ਹੋਏ ਮੁਲਾਜ਼ਮਾਂ ਨੂੰ ਪੈਨਸ਼ਨ ਦਾ ਲਾਭ ਨਹੀਂ ਮਿਲੇਗਾ।
ਦਰਅਸਲ ਏਅਰ ਇੰਡੀਆ ਨੂੰ ਅਜਿਹੀ ਸੂਚਨਾ ਮਿਲੀ ਸੀ ਕਿ ਪੁਰਾਣੇ ਕਰਮਚਾਰੀ ਕੰਪਨੀ ਬਾਰੇ ਸੋਸ਼ਲ ਮੀਡੀਆ ਸਾਈਟ ਫੇਸਬੁੱਕ, ਟਵੀਟਰ, ਵਟਸਐਪ ਸਣੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਵਿਚ ਕਾਫੀ ਨਾਂਹ-ਪੱਖੀ ਵਿਚਾਰ ਰੱਖ ਰਹੇ ਹਨ। ਇਕ ਮੀਡੀਆ ਰਿਪੋਰਟ ਅਨੁਸਾਰ ਏਅਰ ਇੰਡੀਆ ਨੇ ਇਸ ਸਬੰਧ ਵਿਚ 21 ਜੂਨ ਨੂੰ ਇਕ ਚਿੱਠੀ ਜਾਰੀ ਕੀਤੀ ਹੈ। ਉਸ ਦੀ ਇਕ ਕਾਪੀ ਏਅਰ ਇੰਡੀਆ ਦੇ ਸਾਬਕਾ ਮੁਲਾਜ਼ਮਾਂ ਦੀ ਐਸੋਸੀਏਸ਼ਨ ਨੂੰ ਵੀ ਭੇਜ ਦਿੱਤੀ ਹੈ।


Related News