ਏਅਰ ਇੰਡੀਆ ਨੇ ਸੀਨੀਅਰ ਸਿਟੀਜ਼ਨਸ ਲਈ ਕੀਤਾ ਵੱਡਾ ਐਲਾਨ, ਟਿਕਟ ’ਚ ਦਿੱਤੀ ਭਾਰੀ ਛੋਟ

12/17/2020 10:38:08 AM

ਨਵੀਂ ਦਿੱਲੀ : ਘਾਟੇ ਵਿਚ ਚੱਲ ਰਹੀ ਏਅਰ ਇੰਡੀਆ ਨੇ ਸੀਨੀਅਰ ਸਿਟੀਜ਼ਨਸ ਨੂੰ ਟਿਕਟ ’ਚ 50 ਫ਼ੀਸਦੀ ਛੋਟ ਦੇਣ ਦਾ ਐਲਾਨ ਕੀਤਾ ਹੈ। 60 ਸਾਲ ਜਾਂ ਜ਼ਿਆਦਾ ਉਮਰ ਵਾਲੇ ਲੋਕਾਂ ਨੂੰ ਇਹ ਡਿਸਕਾਊਂਟ ਮਿਲੇਗਾ। ਹਵਾਬਾਜ਼ੀ ਮੰਤਰਾਲੇ ਨੇ ਬੁੱਧਵਾਰ ਨੂੰ ਇਸ ਸਕੀਮ ਦੀ ਜਾਣਕਾਰੀ ਦਿੱਤੀ। ਇਸ ਲਈ ਕੁੱਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ, ਜਿਵੇਂ ਜਿਸ ਦਿਨ ਯਾਤਰਾ ਕਰਨੀ ਹੋਵੇ, ਉਸ ਤੋਂ ਘੱਟ ਤੋਂ ਘੱਟ 7 ਦਿਨ ਪਹਿਲਾਂ ਟਿਕਟ ਬੁਕਿੰਗ ਜ਼ਰੂਰੀ ਹੈ।

ਇਹ ਵੀ ਪੜ੍ਹੋ: ਅਟਾਰੀ ਸਰਹੱਦ ’ਤੇ BSF ਨੇ 2 ਪਾਕਿ ਘੁਸਪੈਠੀਏ ਕੀਤੇ ਢੇਰ, ਹਥਿਆਰ ਵੀ ਬਰਾਮਦ

ਇਹ ਸਕੀਮ ਡੋਮੈਸਟਿਕ ਫਲਾਈਟਸ ਲਈ ਹੈ। ਚੈਕ-ਇਨ ਦੇ ਸਮੇਂ ਵੈਲਿਡ ਆਈ.ਡੀ. ਨਾ ਵਿਖਾਉਣ ’ਤੇ ਬੇਸਿਕ ਕਿਰਾਇਆ ਜ਼ਬਤ ਕਰ ਲਿਆ ਜਾਵੇਗਾ ਅਤੇ ਰਿਫੰਡ ਵੀ ਨਹੀਂ ਹੋਵੇਗਾ। ਏਅਰ ਇੰਡੀਆ ਦੀ ਵੈਬਸਾਈਟ ’ਤੇ ਇਸ ਸਕੀਮ ਦੀ ਪੂਰੀ ਡਿਟੇਲ ਦਿੱਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਯਾਤਰਾ ਕਰਨ ਵਾਲਾ ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ ਅਤੇ ਉਸ ਦੀ ਉਮਰ 60 ਸਾਲ ਹੋ ਚੁੱਕੀ ਹੋਵੇ। ਵੈਲਿਡ ਫੋਟੋ ਆਈ.ਡੀ. ਹੋਣੀ ਚਾਹੀਦੀ ਹੈ, ਜਿਸ ਵਿਚ ਜਨਮ ਦੀ ਤਰੀਕ ਹੋਵੇ। ਇਕੋਨਮੀ ਕੈਬਿਨ ਵਿਚ ਬੁਕਿੰਗ ਕੈਟਾਗਿਰੀ ਦੇ ਮੂਲ ਕਿਰਾਏ ਦਾ 50 ਫ਼ੀਸਦੀ ਦੇਣਾ ਹੋਵੇਗਾ। ਭਾਰਤ ਵਿਚ ਕਿਸੇ ਵੀ ਸੈਕਟਰ ਦੀ ਯਾਤਰਾ ਲਈ ਇਹ ਆਫ਼ਰ ਵੈਲਿਡ ਹੋਵੇਗਾ। ਇਹ ਆਫ਼ਰ ਟਿਕਟ ਜਾਰੀ ਕਰਨ ਦੀ ਤਾਰੀਖ਼ ਤੋਂ ਇਕ ਸਾਲ ਤੱਕ ਲਾਗੂ ਹੋਵੇਗਾ।  ਏਅਰ ਇੰਡੀਆ ਵੱਲੋਂ ਅਜਿਹੀ ਸਕੀਮ ਪਹਿਲਾਂ ਵੀ ਚਲਾਈ ਜਾ ਰਹੀ ਸੀ, ਹੁਣ ਸਰਕਾਰ ਨੇ ਇਸ ਨੂੰ ਮਨਜ਼ੂਰ ਦੇ ਦਿੱਤੀ ਹੈ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਟਵਿਟਰ 'ਤੇ ਭਿੜੀਆਂ ਫੋਗਾਟ ਭੈਣਾਂ, ਬਬੀਤਾ ਦੇ ਕਿਸਾਨ ਵਿਰੋਧੀ ਟਵੀਟ 'ਤੇ ਵਿਨੇਸ਼ ਨੇ ਦਿੱਤੀ ਇਹ ਸਲਾਹ


cherry

Content Editor

Related News