ਬੰਗਲਾਦੇਸ਼ 'ਚ ਤਖਤਾਪਲਟ ਦਰਮਿਆਨ ਏਅਰ ਇੰਡੀਆ ਨੇ ਮੁੜ ਸ਼ੁਰੂ ਕੀਤੀਆਂ ਆਪਣੀਆਂ ਸੇਵਾਵਾਂ

Tuesday, Aug 06, 2024 - 07:46 PM (IST)

ਨੈਸ਼ਨਲ ਡੈਸਕ- ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਵਿਚ ਸਿਆਸੀ ਉਥਲ-ਪੁਥਲ ਕਾਰਨ ਅਰਾਜਕਤਾ ਫੈਲ ਗਈ ਹੈ। ਜਿਸ ਦਾ ਅਸਰ ਭਾਰਤ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਦੀਆਂ ਪ੍ਰਮੁੱਖ ਹਵਾਬਾਜ਼ੀ ਕੰਪਨੀਆਂ ਨੇ ਬੰਗਲਾਦੇਸ਼ ਲਈ ਆਪਣੀਆਂ ਉਡਾਣਾਂ ਨੂੰ ਲੈ ਕੇ ਅਹਿਮ ਫੈਸਲੇ ਲਏ ਹਨ। ਆਪਣੇ ਪੁਰਾਣੇ ਇਤਿਹਾਸ ਨੂੰ ਦੁਹਰਾਉਂਦੇ ਹੋਏ ਇਕ ਵਾਰ ਫਿਰ ਬੰਗਲਾਦੇਸ਼ ਵਿਚ ਤਖ਼ਤਾ ਪਲਟ ਹੋ ਗਿਆ ਹੈ ਅਤੇ ਇਸ ਵਾਰ ਵੀ ਫੌਜ ਦਾ ਅਸੰਤੁਸ਼ਟ ਬਾਗੀ ਦਲ ਸੂਤਰਧਆਰ ਰਿਹਾ। ਪਰਿਵਾਰ ਵੀ ਓਹੀ ਸ਼ੇਖ ਮੁਜੀਬੁਰ ਰਹਿਮਾਨ ਦਾ ਹੈ। ਸ਼ੇਖ ਹਸੀਨਾ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸੋਮਵਾਰ ਨੂੰ ਏਅਰ ਇੰਡੀਆ ਨੇ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ। ਉਥੇ ਹੀ ਮੰਗਲਵਾਰ ਯਾਨੀ ਅੱਜ ਤੋਂ ਏਅਰ ਇੰਡੀਆ ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰਨ ਜਾ ਰਹੀਆਂ ਹਨ।

ਏਅਰ ਇੰਡੀਆ 6 ਅਗਸਤ 2024 ਨੂੰ ਦਿੱਲੀ-ਢਾਕਾ-ਦਿੱਲੀ ਸੈਕਟਰ 'ਤੇ ਆਪਣੀਆਂ ਸ਼ਾਮ ਦੀਆਂ ਉਡਾਣਾਂ AI237/238 ਦਾ ਸੰਚਾਲਨ ਕਰੇਗੀ। ਇਸ ਤੋਂ ਇਲਾਵਾ ਢਾਕਾ ਵਿਚ ਮੌਜੂਦਾ ਸਥਿਤੀ ਦੇ ਕਾਰਨ ਏਅਰ ਇੰਡੀਆ 4 ਤੋਂ 7 ਅਗਸਤ 2024 ਦੇ ਵਿਚਕਾਰ ਢਾਕਾ ਜਾਣ ਅਤੇ ਆਉਣ ਵਾਲੀ ਕਿਸੇ ਵੀ ਏਅਰ ਇੰਡੀਆ ਦੀ ਉਡਾਣ 'ਤੇ ਪੁਸ਼ਟੀ ਕੀਤੀ ਬੁਕਿੰਗ ਵਾਲੇ ਗਾਹਕਾਂ ਨੂੰ ਰੀ-ਸ਼ਿਊਲ ਕਰਨ 'ਤੇ ਇਕ ਵਾਰ ਦੀ ਛੋਟ ਦੀ ਪੇਸ਼ਕਸ਼ ਕਰ ਰਹੀ ਹੈ, ਜੇਕਰ ਉਹ ਅਜਿਹਾ ਕਰਨਾ ਚਾਹੁੰਦੇ ਹਨ। ਟਿਕਟਾਂ 5 ਅਗਸਤ ਨੂੰ ਜਾਂ ਇਸ ਤੋਂ ਪਹਿਲਾਂ ਬੁੱਕ ਕੀਤੀਆਂ ਹੋਣੀਆਂ ਚਾਹੀਦੀਆਂ ਹਨ। ਅਸੀਂ ਦੁਹਰਾਉਣਾ ਚਾਹਾਂਗੇ ਕਿ ਏਅਰ ਇੰਡੀਆ ਵਿਚ, ਸਾਡੇ ਗਾਹਕਾਂ ਅਤੇ ਚਾਲਕ ਦਲ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ। ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਸਾਡੇ ਸੰਪਰਕ ਕੇਂਦਰ ਨਾਲ 011 69329333, 011 69329999 'ਤੇ ਜੁੜੋ ਜਾਂ ਸਾਡੀ ਵੈੱਬਸਾਈਟ http://airindia.com 'ਤੇ ਜਾਓ।


Rakesh

Content Editor

Related News