ਟੇਕਆਫ ਹੁੰਦੇ ਸਾਰ ਪੈ ਗਿਆ ਏਅਰ ਇੰਡੀਆਂ ਦੇ ਜਹਾਜ਼ ''ਚ ਫਾਲਟ, ਯਾਤਰੀਆਂ ਦੇ ਸੁੱਕੇ ਸਾਹ

Wednesday, Jul 23, 2025 - 02:15 PM (IST)

ਟੇਕਆਫ ਹੁੰਦੇ ਸਾਰ ਪੈ ਗਿਆ ਏਅਰ ਇੰਡੀਆਂ ਦੇ ਜਹਾਜ਼ ''ਚ ਫਾਲਟ, ਯਾਤਰੀਆਂ ਦੇ ਸੁੱਕੇ ਸਾਹ

ਨੈਸ਼ਨਲ ਡੈਸਕ : ਅਹਿਮਦਾਬਾਦ ਵਿਖੇ ਵਾਪਰੇ ਭਿਆਨਕ ਹਾਦਸੇ ਦੇ ਕਾਰਨ ਲੋਕਾਂ ਦੇ ਸਾਹ ਪਹਿਲਾਂ ਹੀ ਸੁੱਕੇ ਹੋਏ ਹਨ। ਲੋਕ ਏਅਰ ਇੰਡੀਆ ਦੇ ਜਹਾਜ਼ ਵਿਚ ਸਫ਼ਰ ਕਰਨ ਨੂੰ ਲੈ ਕੇ ਕਈ ਵਾਰ ਸੋਚਦੇ ਹਨ, ਜਿਸ ਦੇ ਬਾਵਜੂਦ ਕੁਝ ਨਾ ਕੁਝ ਅਜਿਹਾ ਹੋ ਜਾਂਦਾ ਹੈ, ਜਿਸ ਨੂੰ ਸੁਣ ਯਾਤਰੀਆਂ ਦੇ ਹੋਸ਼ ਉੱਡ ਜਾਂਦੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਕੇਰਲ ਦੇ ਕਾਲੀਕਟ ਤੋਂ ਉਸ ਸਮੇਂ ਸਾਹਮਣੇ ਆਇਆ, ਜਦੋਂ ਏਅਰ ਇੰਡੀਆ ਦਾ ਇਕ ਜਹਾਜ਼ ਉਡਾਣ ਦੌਰਾਨ ਖ਼ਰਾਬੀ ਹੋਣ ਕਾਰਨ ਵਾਪਸ ਮੋੜਨਾ ਪਿਆ।

ਇਹ ਵੀ ਪੜ੍ਹੋ - ਕੁੜੀ ਦਿੰਦੀ ਸੀ ਅਜਿਹਾ ਆਫਰ ਕਿ ਡੋਲ ਜਾਂਦਾ ਸੀ ਅਮੀਰਾਂ ਦਾ ਇਮਾਨ! ਫਿਰ ਹੋਟਲ 'ਚ...

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਰਲ ਦੇ ਕਾਲੀਕਟ ਤੋਂ ਏਅਰ ਇੰਡੀਆ ਦੇ ਇਕ ਜਹਾਜ਼ ਨੇ ਦੋਹਾ ਲਈ ਉਡਾਣ ਭਰੀ ਸੀ, ਜਿਸ ਵਿਚ ਕਈ ਯਾਤਰੀ ਸਵਾਰ ਸਨ। ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਫਲਾਈਟ ਅਚਾਨਕ ਦੁਬਾਰਾ ਕਾਲੀਕਟ ਪਹੁੰਚ ਗਈ। ਇਸ ਮਾਮਲੇ ਦੇ ਸਬੰਧ ਵਿਚ ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ, ਉਡਾਣ ਵਿੱਚ ਕੁਝ ਤਕਨੀਕੀ ਖ਼ਰਾਬੀ ਆ ਗਈ, ਜਿਸ ਕਾਰਨ ਜਹਾਜ਼ ਨੂੰ ਵਿਚਕਾਰੋਂ ਹੀ ਵਾਪਸ ਏਅਰਪੋਰਟ ਆਉਣਾ ਪਿਆ।

ਇਹ ਵੀ ਪੜ੍ਹੋ - ਹੋ ਗਿਆ ਛੁੱਟੀਆਂ ਦਾ ਐਲਾਨ: 16 ਤੋਂ 28 ਜੁਲਾਈ ਤੇ 2 ਤੋਂ 4 ਅਗਸਤ ਤੱਕ ਬੰਦ ਰਹਿਣਗੇ ਸਕੂਲ-ਕਾਲਜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News