ਮਾਣ ਦਾ ਪਲ; ਏਅਰ ਇੰਡੀਆ ਦੀ ਪਾਇਲਟ ਕੈਪਟਨ ਜੋਇਆ ਅਗਰਵਾਲ ਸੰਯੁਕਤ ਰਾਸ਼ਟਰ ’ਚ ਬਣੀ ‘ਮਹਿਲਾ ਬੁਲਾਰਨ’

Saturday, Aug 14, 2021 - 02:49 PM (IST)

ਨਵੀਂ ਦਿੱਲੀ— ਏਅਰ ਇੰਡੀਆ ਦੀ ਪਾਇਲਟ ਕੈਪਟਨ ਜੋਇਆ ਅਗਰਵਾਲ ਨੂੰ ਸੰਯੁਕਤ ਰਾਸ਼ਟਰ ਵਿਚ ਮਹਿਲਾ ਬੁਲਾਰਨ ਨਿਯੁਕਤ ਕੀਤਾ ਗਿਆ ਹੈ। ਜੋਇਆ ਅਗਰਵਾਲ ਦਾ ਸੰਯੁਕਤ ਰਾਸ਼ਟਰ ਵਿਚ ਮਹਿਲਾ ਬੁਲਾਰਨ ਬਣਨਾ ਪੂਰੇ ਭਾਰਤ ਲਈ ਮਾਣ ਦੀ ਗੱਲ ਹੈ। ਜੋਇਆ ਨੂੰ ਇਹ ਜ਼ਿੰਮੇਵਾਰੀ ਜੈਨਰੇਸ਼ਨ ਇਕੁਵਲਿਟੀ (Generation Equality) ਤਹਿਤ ਸੌਂਪੀ ਗਈ ਹੈ। 

PunjabKesari

ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਜੋਇਆ ਨੇ ਕਈ ਗੱਲਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮਹਿਲਾ ਵਰਗੇ ਮੰਚ ’ਤੇ ਦੇਸ਼ ਅਤੇ ਏਅਰ ਇੰਡੀਆ ਦੇ ਝੰਡਾ ਬਰਦਾਰ ਵਜੋਂ ਨੁਮਾਇੰਦਗੀ ਕਰਨਾ ਉਨ੍ਹਾਂ ਲਈ ਬਹੁਤ ਵੱਡੀ ਉਪਲੱਬਧੀ ਹੈ। ਪੂਰੀ ਦੁਨੀਆ ਵਿਚ ਭਾਰਤ ਦਾ ਨਾਮ ਹੋਣ ਤੋਂ ਉਹ ਖ਼ੁਦ ਨੂੰ ਸਨਮਾਨਤ ਮਹਿਸੂਸ ਕਰ ਰਹੀ ਹੈ। ਆਪਣੀ ਸਫ਼ਲਤਾ ’ਤੇ ਕੈਪਟਨ ਜੋਇਆ ਨੇ ਕਿਹਾ ਕਿ ਮੈਂ ਜਿਸ ਥਾਂ ਤੋਂ ਆਉਂਦੀ ਹੈ, ਉੱਥੋਂ ਇੱਥੇ ਤੱਕ ਦਾ ਸਫ਼ਰ ਕਰਨਾ ਅਸਲ ’ਚ ਬਹੁਤ ਖ਼ਾਸ ਹੈ।

PunjabKesari

ਕੈਪਟਨ ਜੋਇਆ ਮੁਤਾਬਕ ਉਹ 8 ਸਾਲ ਦੀ ਸੀ, ਜਦੋਂ ਉਨ੍ਹਾਂ ਨੇ ਆਸਮਾਨ ’ਚ ਉਡਣ ਦਾ ਸੁਫ਼ਨਾ ਵੇਖਿਆ ਸੀ। ਆਲੇ-ਦੁਆਲੇ ਦੇ ਮਾਹੌਲ ਦੀ ਚਿੰਤਾ ਕੀਤੇ ਬਿਨਾਂ ਉਹ ਲਗਾਤਾਰ ਅੱਗੇ ਵਧੀ ਅਤੇ ਆਪਣਾ ਸੁਫ਼ਨਾ ਪੂਰਾ ਕੀਤਾ। ਕੈਪਟਨ ਜੋਇਆ ਹਰ ਕੁੜੀ ਅਤੇ ਮਹਿਲਾ ਨੂੰ ਅਪੀਲ ਕਰਦੀ ਹੈ ਕਿ ਉਨ੍ਹਾਂ ਨੂੰ ਵੀ ਆਪਣੇ ਆਲੇ-ਦੁਆਲੇ ਦੇ ਮਾਹੌਲ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਹਰ ਕੁੜੀ ਨੂੰ ਨਾ ਸਿਰਫ਼ ਸੁਫ਼ਨੇ ਵੇਖਣੇ ਚਾਹੀਦੇ ਹਨ ਸਗੋਂ ਪੂਰੀ ਮਿਹਨਤ ਨਾਲ ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ।

PunjabKesari

ਦੱਸਣਯੋਗ ਹੈ ਕਿ ਸਾਲ 2021 ਦੀ ਸ਼ੁਰੂਆਤ ਵਿਚ ਜੋਇਆ ਨੇ ਕੁਝ ਅਜਿਹਾ ਕੀਤਾ ਸੀ, ਜੋ ਇਤਿਹਾਸ ’ਚ ਦਰਜ ਹੋ ਗਿਆ। ਦਰਅਸਲ ਜੋਇਆ ਨੇ ਏਅਰ ਇੰਡੀਆ ਦੀ ਮਹਿਲਾ ਟੀਮ ਨਾਲ ਭਾਰਤ ਲਈ ਸਭ ਤੋਂ ਲੰਬੀ ਨਾਨ-ਸਟਾਪ ਕਮਰਸ਼ੀਅਲ ਫਲਾਈਟ ਉਡਾ ਕੇ ਨਵਾਂ ਇਤਿਹਾਸ ਲਿਖਿਆ ਸੀ। ਸਾਨ ਫਰਾਂਸਿਸਕੋ ਤੋਂ ਬੇਂਗਲੁਰੂ ਦੀ ਇਸ ਦੂਰੀ ਨੂੰ ਬਿਨਾਂ ਰੁੱਕੇ ਪੂਰਾ ਕਰ ਕੇ ਜੋਇਆ ਨੇ ਇਕ ਨਵਾਂ ਰਿਕਾਰਡ ਬਣਾਇਆ, ਜਿਸ ਤੋਂ ਬਾਅਦ ਉਸ ਦੀ ਜੰਮ ਕੇ ਪ੍ਰਸ਼ੰਸਾ ਵੀ ਕੀਤੀ ਗਈ।


Tanu

Content Editor

Related News