ਤਕਨੀਕੀ ਖਰਾਬੀ ਕਾਰਨ ਏਅਰ ਇੰਡੀਆ ਦੀ ਹੈਦਰਾਬਾਦ ਜਾਣ ਵਾਲੀ ਉਡਾਣ ਰੱਦ, ਮੁਸਾਫਰਾਂ ਵੱਲੋਂ ਹੰਗਾਮਾ
Sunday, Jul 13, 2025 - 09:21 PM (IST)

ਲਖਨਊ (ਇੰਟ.)- ਐਤਵਾਰ ਸਵੇਰੇ ਲਖਨਊ ਤੋਂ ਹੈਦਰਾਬਾਦ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ‘ਆਈ ਐਕਸ 2816 ਨੂੰ ਤਕਨੀਕੀ ਖਰਾਬੀ ਕਾਰਨ ਅਚਾਨਕ ਰੱਦ ਕਰ ਦਿੱਤਾ ਗਿਆ। ਹਵਾਈ ਜਹਾਜ਼ ’ਚ ਸਵਾਰ ਹੋਣ ਲਈ ਲਗਭਗ 150 ਮੁਸਾਫਰ ਸਮੇਂ ਸਿਰ ਹਵਾਈ ਅੱਡੇ ’ਤੇ ਪਹੁੰਚ ਗਏ ਸਨ ਪਰ ਉਡਾਣ ਰੱਦ ਹੋਣ ਦੀ ਸੂਚਨਾ ਮਿਲਣ ’ਤੇ ਉਨ੍ਹਾਂ ਹੰਗਾਮਾ ਕੀਤਾ।
ਇਸ ਉਡਾਣ ਨੇ ਸਵੇਰੇ 8.40 ਵਜੇ ਲਖਨਊ ਤੋਂ ਰਵਾਨਾ ਹੋ ਕੇ 10.55 ਵਜੇ ਹੈਦਰਾਬਾਦ ਪਹੁੰਚਣਾ ਸੀ। ਹਵਾਈ ਅੱਡੇ ਦੇ ਸੂਤਰਾਂ ਅਨੁਸਾਰ ਉਡਾਣ ਤੋਂ ਪਹਿਲਾਂ ਹੀ ਜਹਾਜ਼ ’ਚ ਤਕਨੀਕੀ ਖਰਾਬੀ ਪਾਈ ਗਈ। ਜਿਸ ਤੋਂ ਬਾਅਦ ਸੁਰੱਖਿਆ ਨੂੰ ਮੁੱਖ ਰਖਦਿਆਂ ਉਡਾਣ ਰੱਦ ਕਰ ਦਿੱਤੀ ਗਈ।
ਮੁਲਾਫਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਆਖਰੀ ਸਮੇਂ ਤੇ ਉਡਾਣ ਰੱਦ ਹੋਣ ਬਾਰੇ ਸੂਚਿਤ ਕੀਤਾ ਗਿਆ ਜਿਸ ਕਾਰਨ ਉਨ੍ਹਾਂ ਦੇ ਨਿੱਜੀ ਤੇ ਕਾਰੋਬਾਰੀ ਪ੍ਰੋਗਰਾਮ ਪ੍ਰਭਾਵਿਤ ਹੋਏ। ਏਅਰ ਇੰਡੀਆ ਐਕਸਪ੍ਰੈਸ ਨੇ ਮੁਸਾਫਰਾਂ ਨੂੰ ਪੂਰਾ ਰਿਫੰਡ ਜਾਂ ਭਵਿੱਖ ਦੀ ਉਡਾਣ ਲਈ ਦੁਬਾਰਾ ਬੁਕਿੰਗ ਦਾ ਬਦਲ ਦਿੱਤਾ। ਇਸ ਤੋਂ ਇਲਾਵਾ ਇਕ ਦਿਨ ਲਈ ਰੁਕਣ ਵਾਲੇ ਮੁਸਾਫਰਾਂ ਲਈ ਹੋਟਲ ’ਚ ਠਹਿਰਣ ਦਾ ਪ੍ਰਬੰਧ ਵੀ ਕੀਤਾ ਗਿਆ। ਉਨ੍ਹਾਂ ਨੂੰ ਸੋਮਵਾਰ ਦੀ ਉਡਾਣ ਰਾਹੀਂ ਭੇਜਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e