180 ਯਾਤਰੀਆਂ ਲਿਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ''ਚ ਆਈ ਤਕਨੀਕੀ ਖ਼ਰਾਬੀ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ
Tuesday, Jun 16, 2026 - 12:55 PM (IST)
ਕਨੂੰਰ (ਕੇਰਲ)- ਕਨੂੰਰ ਤੋਂ ਜੇਦਾਹ ਜਾ ਰਹੀ ਏਅਰ ਇੰਡੀਅਨ ਐਕਸਪ੍ਰੈੱਸ ਦੀ ਇਕ ਉਡਾਣ ਜਹਾਜ਼ ਦੇ ਇੰਜਣ 'ਚ ਖ਼ਰਾਬੀ ਕਾਰਨ ਮੰਗਲਵਾਰ ਨੂੰ ਰਵਾਨਾ ਹੋਣ ਦੇ 2 ਘੰਟਿਆਂ ਅੰਦਰ ਹੀ ਵਾਪਸ ਆ ਗਈ। ਏਅਰਪੋਰਟ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ 180 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਇਸ ਜਹਾਜ਼ ਨੇ ਸਵੇਰੇ 7.40 ਵਜੇ ਕਨੂੰਰ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਪਰ ਉਡਾਣ ਦੇ ਲਗਭਗ 2 ਘੰਟਿਆਂ ਬਾਅਦ ਪਾਇਲਟ ਨੇ ਇੰਜਣ ਦੀ ਚਿਤਾਵਨੀ ਵਾਲੀ ਲਾਈਟ (ਇੰਜਣ ਵਾਰਨਿੰਗ ਲਾਈਟ) ਜਗਦੀ ਦੇਖੀ ਅਤੇ ਵਾਪਸ ਆਉਣ ਦਾ ਫੈਸਲਾ ਕੀਤਾ।
ਉਨ੍ਹਾਂ ਕਿਹਾ,''ਉਡਾਣ ਕਨੂੰਰ 'ਚ ਸੁਰੱਖਿਅਤ ਰੂਪ ਨਾਲ ਉਤਰ ਗਈ ਅਤੇ ਸਾਰੇ ਯਾਤਰੀ ਠੀਕ ਹਨ।'' ਉਨ੍ਹਾਂ ਦੱਸਿਆ ਕਿ ਜਹਾਜ਼ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਉਸ ਦੇ 'ਫਿਊਲ ਫਿਲਟਰ' 'ਚ ਕੁਝ ਖ਼ਰਾਬੀ ਸੀ। ਸੂਤਰਾਂ ਨੇ ਦੱਸਿਆ ਕਿ ਉਤਰਨ ਤੋਂ ਪਹਿਲੇ ਜਹਾਜ਼ ਨੇ ਫਿਊਲ ਘੱਟ ਕਰਨ ਲਈ ਕੁਝ ਸਮੇਂ ਤੱਕ ਹਵਾ 'ਚ ਚੱਕਰ ਲਗਾਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
