ਗੁਆਨਾ ਦੇ ਤੱਟ ’ਤੇ 116 ਯਾਤਰੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟੀ, 53 ਲੋਕਾਂ ਨੂੰ ਬਚਾਇਆ
Monday, Jul 20, 2026 - 01:58 AM (IST)
ਮੈਡ੍ਰਿਡ (ਏਜੰਸੀ) : ਗੁਆਨਾ ’ਚ 116 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਲਟ ਗਈ ਪਰ ਹੁਣ ਤੱਕ 53 ਲੋਕਾਂ ਨੂੰ ਬਚਾਅ ਲਿਆ ਗਿਆ ਹੈ। ਗੁਆਨਾ ਦੇ ਪ੍ਰਧਾਨ ਮੰਤਰੀ ਮਾਰਕ ਫਿਲਿਪਸ ਨੇ ਦੱਸਿਆ ਕਿ ‘ਐੱਮ. ਵੀ. ਬਾਰੀਮਾ’ ਰਾਜਧਾਨੀ ਜਾਰਜਟਾਊਨ ਤੋਂ ਉੱਤਰੀ ਅਟਲਾਂਟਿਕ ਤੱਟ ਦੇ ਰਸਤੇ ਪੋਰਟ ਕੈਤੂਮਾ ਜਾ ਰਹੀ ਸੀ।
ਇਹ ਵੀ ਪੜ੍ਹੋ : ਵੱਡੇ ਹਮਲੇ ਦੀ ਤਿਆਰੀ 'ਚ ਅਮਰੀਕਾ ! F-16 ਅਤੇ F-35 ਲੜਾਕੂ ਜਹਾਜ਼ ਪੱਛਮੀ ਏਸ਼ੀਆ 'ਚ ਕੀਤੇ ਤਾਇਨਾਤ
ਮੰਤਰੀ ਜੁਆਨ ਐਡਘਿਲ ਨੇ ‘ਫੇਸਬੁੱਕ’ ’ਤੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਰਾਤ 11 ਵੱਜ ਕੇ ਇਕ ਮਿੰਟ ’ਤੇ ਕਿਸ਼ਤੀ ਪਲਟਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਸਰਕਾਰੀ ਅਤੇ ਨਿੱਜੀ ਕਿਸ਼ਤੀਆਂ ਦੀ ਮਦਦ ਨਾਲ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀ ਪੋਮੇਰੂਨ ਨਦੀ ਨੇੜੇ ਪਲਟ ਗਈ। ਖੋਜ ਅਤੇ ਬਚਾਅ ਮੁਹਿੰਮ ਬਾਰੇ ਪੂਰੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ ਅਤੇ ਇਹ ਵੀ ਸਪੱਸ਼ਟ ਨਹੀਂ ਹੈ ਕਿ ਇਸ ਹਾਦਸੇ ’ਚ ਕਿਸੇ ਦੀ ਮੌਤ ਹੋਈ ਹੈ ਜਾਂ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
