ਏਅਰ ਇੰਡੀਆ ਦਾ ਡਾਟਾ ਲੀਕ, 45 ਲੱਖ ਯਾਤਰੀਆਂ ਦੀ ਕ੍ਰੈਡਿਟ ਕਾਰਡ ਸਮੇਤ ਕਈ ਜਾਣਕਾਰੀਆਂ ਚੋਰੀ

Saturday, May 22, 2021 - 12:06 AM (IST)

ਨਵੀਂ ਦਿੱਲੀ : ਏਅਰ ਇੰਡੀਆ ਸਮੇਤ ਗਲੋਬਲ ਏਅਰਲਾਇੰਸ ਕੰਪਨੀਆਂ 'ਤੇ ਇੱਕ ਵੱਡੇ ਸਾਈਬਰ ਅਟੈਕ ਵਿੱਚ 45 ਲੱਖ ਯੂਜਰਾਂ ਦਾ ਡਾਟਾ ਲੀਕ ਹੋ ਗਿਆ ਹੈ। ਪਾਸਪੋਰਟ, ਕ੍ਰੈਡਿਟ ਕਾਰਡ ਸਮੇਤ ਕਈ ਅਹਿਮ ਡਾਟਾ ਵਿੱਚ ਸੰਨ੍ਹ ਲਗਾ ਦਿੱਤੀ ਗਈ ਹੈ। ਜਿਨ੍ਹਾਂ ਏਅਰਲਾਇੰਸ ਕੰਪਨੀਆਂ 'ਤੇ ਇਹ ਸਾਈਬਰ ਅਟੈਕ ਹੋਇਆ ਹੈ, ਉਨ੍ਹਾਂ ਵਿੱਚ ਮਲੇਸ਼ੀਆ ਏਅਰਲਾਇੰਸ, ਫਿਨਏਅਰ, ਸਿੰਗਾਪੁਰ ਏਅਰਲਾਇੰਸ, ਲੁਫਥਾਂਸਾ ਅਤੇ ਕੈਥੇ ਪੈਸੇਫਿਕ ਵੀ ਸ਼ਾਮਿਲ ਹਨ।

ਏਅਰ ਇੰਡੀਆ ਨੇ ਆਪਣੇ ਪ੍ਰਭਾਵਿਤ ਗਾਹਕਾਂ ਨੂੰ ਭੇਜੇ ਸੁਨੇਹੇ ਵਿੱਚ ਦੱਸਿਆ ਹੈ ਕਿ ਇਸ ਦੇ SITA Pss ਸਰਵਰ 'ਤੇ ਸਾਈਬਰ ਹਮਲਾ ਹੋਇਆ ਹੈ, ਜਿਸ ਵਿੱਚ ਗਾਹਕਾਂ ਦੀ ਵਿਅਕਤੀਗਤ ਜਾਣਕਾਰੀਆਂ ਨੂੰ ਸਟੋਰ ਅਤੇ ਪ੍ਰੋਸੈਸ ਕੀਤਾ ਜਾਂਦਾ ਹੈ। 26 ਅਗਸਤ 2011 ਤੋਂ 20 ਫਰਵਰੀ 2021 ਤੱਕ ਸਟੋਰ ਡਾਟਾ ਚੋਰੀ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਐੱਸ.ਐੱਨ. ਸ਼੍ਰੀਵਾਸਤਵ ਨੂੰ ਮਿਲੀ ਅਹਿਮ ਜ਼ਿੰਮੇਦਾਰੀ, ਦਿੱਲੀ ਪੁਲਸ ਕਮਿਸ਼ਨਰ ਦੀ ਸੰਭਾਲਣਗੇ ਕਮਾਨ

ਸਾਈਬਰ ਹਮਲੇ ਵਿੱਚ ਗਾਹਕਾਂ ਦੇ ਨਾਮ, ਜਨਮ ਤਾਰੀਖ, ਫੋਨ ਨੰਬਰ, ਪਾਸਪੋਰਟ ਡਿਟੇਲਸ, ਟਿਕਟ ਦੀ ਜਾਣਕਾਰੀ, ਨੇਮੀ ਮੁਸਾਫਰਾਂ ਅਤੇ ਕ੍ਰੈਡਿਟ ਕਾਰਡ ਆਦਿ ਦਾ ਹਾਲ ਲੀਕ ਹੋਇਆ ਹੈ। ਏਅਰ ਇੰਡੀਆ ਨੇ ਕਿਹਾ ਹੈ ਕਿ ਕ੍ਰੈਡਿਟ ਕਾਰਡ ਦੇ ਸੀ.ਵੀ.ਵੀ. ਅਤੇ ਸੀ.ਵੀ.ਸੀ. ਨੰਬਰ ਇਸ ਸਰਵਰ ਵਿੱਚ ਸਟੋਰ ਨਹੀਂ ਕੀਤੇ ਗਏ ਸਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News