ਦਿੱਲੀ ਤੋਂ ਪੁਣੇ ਲਈ ਰਵਾਨਾ ਹੋਏ Air India ਦੇ ਜਹਾਜ਼ ਨਾਲ ਟਕਰਾਇਆ ਪੰਛੀ, ਵਾਪਸੀ ਦੀ ਉਡਾਣ ਰੱਦ

Friday, Jun 20, 2025 - 03:00 PM (IST)

ਦਿੱਲੀ ਤੋਂ ਪੁਣੇ ਲਈ ਰਵਾਨਾ ਹੋਏ Air India ਦੇ ਜਹਾਜ਼ ਨਾਲ ਟਕਰਾਇਆ ਪੰਛੀ, ਵਾਪਸੀ ਦੀ ਉਡਾਣ ਰੱਦ

ਮੁੰਬਈ- ਦਿੱਲੀ ਤੋਂ ਪੁਣੇ ਲਈ ਰਵਾਨਾ ਹੋਏ ਏਅਰ ਇੰਡੀਆ ਦੇ ਜਹਾਜ਼ ਨਾਲ ਸ਼ੁੱਕਰਵਾਰ ਨੂੰ ਇਕ ਪੰਛੀ ਦੇ ਟਕਰਾਉਣ ਤੋਂ ਬਾਅਦ ਏਅਰਲਾਈਨ ਨੂੰ ਇਸ ਵਾਪਸੀ ਦੀ ਯਾਤਰਾ ਰੱਦ ਕਰਨੀ ਪਈ। ਏਅਰਲਾਈਨ ਨੇ ਇਕ ਬਿਆਨ 'ਚ ਕਿਹਾ ਕਿ ਜਹਾਜ਼ ਪੁਣੇ 'ਚ ਸੁਰੱਖਿਅਤ ਉਤਰ ਗਿਆ ਅਤੇ ਉਸ ਤੋਂ ਬਾਅਦ ਹੀ ਪੰਛੀ ਦੇ ਟਕਰਾਉਣ ਦੀ ਗੱਲ ਪਤਾ ਲੱਗੀ। ਏਅਰ ਇੰਡੀਆ ਨੇ ਕਿਹਾ ਕਿ ਇੰਜੀਨੀਅਰਿੰਗ ਟੀਮ ਜਹਾਜ਼ ਦੀ ਵਿਸਤ੍ਰਿਤ ਜਾਂਚ ਕਰ ਰਹੀ ਹੈ। ਉਸ ਨੇ ਕਿਹਾ,''20 ਜੂਨ ਨੂੰ ਪੁਣੇ ਤੋਂ ਦਿੱਲੀ ਦੀ ਉਡਾਣ ਸੰਖਿਆ ਏਆਈ2470 ਨੂੰ ਪੰਛੀ ਦੇ ਟਕਰਾਉਣ ਕਾਰਨ ਰੱਦ ਕਰ ਦਿੱਤਾ ਗਿਆ ਹੈ। ਆਉਣ ਵਾਲੀ ਉਡਾਣ ਦੇ ਪੁਣੇ 'ਚ ਸੁਰੱਖਿਅਤ ਉਤਰਨ ਤੋਂ ਬਾਅਦ ਪੰਛੀ ਦੇ ਟਕਰਾਉਣ ਦਾ ਪਤਾ ਲੱਗਾ।''

ਇਹ ਵੀ ਪੜ੍ਹੋ : ਆ ਗਿਆ ਮਾਨਸੂਨ! ਜਾਰੀ ਹੋ ਗਿਆ IMD ਦਾ Alert, ਇਨ੍ਹਾਂ ਜ਼ਿਲ੍ਹਿਆਂ 'ਚ ਪਏਗਾ ਭਾਰੀ ਮੀਂਹ

ਏਅਰਲਾਈਨ ਨੇ ਕਿਹਾ ਕਿ ਉਹ ਯਾਤਰੀਆਂ ਨੂੰ ਠਹਿਰਾਉਣ ਦੀ ਸਹੂਲਤ ਪ੍ਰਦਾਨ ਕਰਨ ਸਮੇਤ ਬਾਕੀ ਇੰਤਜ਼ਾਮ ਕਰ ਰਹੀ ਹੈ। ਏਅਰ ਇੰਡੀਆ ਨੇ ਕਿਹਾ ਕਿ ਰੱਦ ਹੋਣ ਕਾਰਨ ਯਾਤਰੀਆਂ ਨੂੰ ਰਾਸ਼ੀ ਵਾਪਸ ਕਰਨ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ, ਉੱਥੇ ਹੀ ਯਾਤਰੀਆਂ ਨੂੰ ਦਿੱਲੀ ਲਿਜਾਉਣ ਲਈ ਵੈਕਲਪਿਕ ਵਿਵਸਥਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰ ਨੇ ਜਾਰੀ ਕੀਤਾ ਹੁਕਮ, ਇਸ ਦਿਨ ਖੁੱਲ੍ਹਣਗੇ ਸਾਰੇ ਸਕੂਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News