ਏਅਰ ਇੰਡੀਆ ਨੂੰ ਜਹਾਜ਼ ਦੇ ਅੰਦਰੂਨੀ ਹਿੱਸਿਆਂ ''ਚ ਤਬਦੀਲੀ ਲਈ ਮਿਲੀ DGCA ਦੀ ਮਨਜ਼ੂਰੀ

Tuesday, Oct 29, 2024 - 12:55 PM (IST)

ਨਵੀਂ ਦਿੱਲੀ (ਭਾਸ਼ਾ)- ਏਅਰ ਇੰਡੀਆ ਨੂੰ ਜਹਾਜ਼ ਦੇ ਅੰਦਰੂਨੀ ਹਿੱਸਿਆਂ 'ਚ ਖ਼ੁਦ ਸੁਧਾਰ ਜਾਂ ਤਬਦੀਲੀ ਕਰਨ ਲਈ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਦੀ ਮਨਜ਼ੂਰੀ ਮਿਲ ਗਈ ਹੈ। ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰਲਾਈਨ ਆਪਣੇ ਬੇੜੇ ਨੂੰ ਨਵਾਂ ਰੂਪ ਦੇਣ ਅਤੇ ਆਵਾਜਾਈ ਦਾ ਵਿਸਥਾਰ ਕਰਨ 'ਤੇ ਕੰਮ ਕਰ ਰਹੀ ਹੈ।

ਏਅਰਲਾਈਨ ਨੇ ਆਪਣੇ ਬੇੜੇ 'ਚ ਸ਼ਾਮਲ ਜਹਾਜ਼ ਦੇ ਅੰਦਰੂਨੀ ਹਿੱਸਿਆਂ ਨੂੰ ਬਿਹਤਰ ਬਣਾਉਣ ਲਈ ਟਾਟਾ ਤਕਨਾਲੋਜੀ ਨਾਲ ਸਹਿਯੋਗ ਕੀਤਾ ਹੈ। ਏਅਰ ਇੰਡੀਆ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਏਅਰਲਾਈਨ ਨੂੰ ਆਜ਼ਾਦ ਰੂਪ ਨਾਲ ਖ਼ੁਦ ਡਿਜ਼ਾਈਨ 'ਚ ਤਬਦੀਲੀ ਕਰਨ ਅਤੇ ਆਪਣੇ ਜਹਾਜ਼ਾਂ ਦੇ ਅੰਦਰੂਨੀ ਹਿੱਸਿਆਂ 'ਚ ਸੋਧ ਕਰਨ ਲਈ ਸਿਵਲ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਤੋਂ ਮਨਜ਼ੂਰੀ ਮਿਲ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News