ਆਸਟ੍ਰੇਲੀਆ ’ਚ ਮ੍ਰਿਤਕ ਮਿਲੇ ਕਈ ਪੰਛੀ, ‘ਐੱਚ-5 ਬਰਡ ਫਲੂ’ ਦਾ ਖ਼ਦਸ਼ਾ

Sunday, Aug 02, 2026 - 04:38 AM (IST)

ਆਸਟ੍ਰੇਲੀਆ ’ਚ ਮ੍ਰਿਤਕ ਮਿਲੇ ਕਈ ਪੰਛੀ, ‘ਐੱਚ-5 ਬਰਡ ਫਲੂ’ ਦਾ ਖ਼ਦਸ਼ਾ

ਕੈਨਬਰਾ - ਆਸਟ੍ਰੇਲੀਆ ਦੇ ਦੱਖਣੀ ਸੂਬੇ ਵਿਚ 80 ਤੋਂ ਵੱਧ ‘ਗ੍ਰੇਟਰ ਕ੍ਰੈਸਟਡ ਟਰਨ’ ਪੰਛੀਆਂ ਦੇ ਮ੍ਰਿਤਕ ਅਤੇ ਬੀਮਾਰ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਦਸ਼ਾ ਹੈ ਕਿ ਇਹ ਪੰਛੀ ਐੱਚ-5 ਏਵੀਅਨ ਇਨਫਲੂਐਂਜ਼ਾ ਨਾਲ ਇਨਫੈਕਟਿਡ ਹੋ ਸਕਦੇ ਹਨ। ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਏ.ਬੀ.ਸੀ.) ਦੀ ਸ਼ਨੀਵਾਰ ਦੀ ਰਿਪੋਰਟ ਅਨੁਸਾਰ ਇਹ ਪਤਾ ਲਾਉਣ ਲਈ ਟੈਸਟ ਕੀਤੇ ਜਾ ਰਹੇ ਹਨ ਕਿ ਪੰਛੀ ਏਵੀਅਨ ਇਨਫਲੂਐਂਜ਼ਾ ਦੇ ਐੱਚ-5 ਸਟ੍ਰੇਨ ਨਾਲ ਇਨਫੈਕਟਿਡ ਸਨ ਜਾਂ ਨਹੀਂ। ਸ਼ੁੱਕਰਵਾਰ ਨੂੰ ਸੂਬਾ ਸਰਕਾਰ ਦੀ ਹਵਾਈ ਨਿਗਰਾਨੀ ਦੌਰਾਨ ਕੇਪ ਜਾਫ਼ਾ ਤੋਂ ਲੱਗਭਗ 5 ਕਿਲੋਮੀਟਰ ਦੱਖਣ ਵਿਚ ਸਥਿਤ ਬੋਡਿਨ ਰਾਕਸ ਟਾਪੂ ’ਤੇ 49 ਮ੍ਰਿਤਕ ਅਤੇ 35 ਬੀਮਾਰ ਗ੍ਰੇਟਰ ਕ੍ਰੈਸਟਡ ਟਰਨ ਪੰਛੀ ਮਿਲੇ।

ਸੂਬੇ ਦੀ ਮੁੱਖ ਵੈਟਰਨਰੀ ਅਫ਼ਸਰ ਸਕਾਈ ਫ੍ਰੂਏਨ ਨੇ ਕਿਹਾ ਕਿ ਇਹ ਸੰਭਾਵਨਾ ਬਹੁਤ ਘੱਟ ਹੈ ਕਿ ਜਾਂਚ ਰਿਪੋਰਟ ਐੱਚ-5 ਲਾਗ ਨੂੰ ਖ਼ਾਰਜ ਕਰੇਗੀ, ਹਾਲਾਂਕਿ ਲੈਬਾਰਟਰੀ ਦੀ ਅੰਤਿਮ ਰਿਪੋਰਟ ਅਜੇ ਆਉਣੀ ਬਾਕੀ ਹੈ। ਦੱਖਣੀ ਆਸਟ੍ਰੇਲੀਆ ਵਿਚ ਹੁਣ ਤੱਕ ਕੁੱਲ 53 ਕਨਫ਼ਰਮ ਐੱਚ-5 ਬਰਡ ਫਲੂ ਮਾਮਲਿਆਂ ’ਚੋਂ 39 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।
 


author

Inder Prajapati

Content Editor

Related News