Air India ਪਾਇਲਟ ਅਲਕੋਹਲ ਟੈਸਟ ''ਚ ਫੇਲ੍ਹ ਹੋਣ ''ਤੇ ਸਸਪੈਂਡ

Friday, Sep 25, 2026 - 05:19 PM (IST)

Air India ਪਾਇਲਟ ਅਲਕੋਹਲ ਟੈਸਟ ''ਚ ਫੇਲ੍ਹ ਹੋਣ ''ਤੇ ਸਸਪੈਂਡ

ਨਵੀਂ ਦਿੱਲੀ (ਏਜੰਸੀ)- ਏਅਰ ਇੰਡੀਆ ਨੇ ਜ਼ਿਊਰਿਖ ਏਅਰਪੋਰਟ 'ਤੇ 'ਬ੍ਰੀਥ ਐਨਾਲਾਈਨਜ਼ਰ' (ਸਾਹ ਲੈਣ ਵਾਲੇ ਟੈਸਟ) 'ਚ ਫੇਲ੍ਹ ਹੋਣ ਵਾਲੇ ਪਾਇਲਟ ਨੂੰ ਸਸਪੈਂਡ ਕਰ ਦਿੱਤਾ ਹੈ। ਇਹ ਘਟਨਾ ਇਸ ਮਹੀਨੇ ਦੇ ਸ਼ੁਰੂ 'ਚ ਵਾਪਰੀ ਸੀ। ਪਾਇਲਟ ਨੇ ਜਹਾਜ਼ ਲੈ ਕੇ ਜ਼ਿਊਰਿਖ ਤੋਂ ਦਿੱਲੀ ਲਈ ਰਵਾਨਾ ਹੋਣਾ ਸੀ। ਅਧਿਕਾਰੀਆਂ ਦੇ ਅਨੁਸਾਰ, ਏਅਰਲਾਈਨ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਅਤੇ ਉਲੰਘਣਾਵਾਂ ਨੂੰ ਰੋਕਣ ਲਈ ਕਦਮ ਚੁੱਕ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ 6 ਸਤੰਬਰ ਨੂੰ ਵਾਪਰੀ ਸੀ।

ਇਸ ਤੋਂ ਕੁਝ ਦਿਨ ਪਹਿਲਾਂ ਹੀ ਏਅਰ ਇੰਡੀਆ ਨੇ ਫੁਕੇਟ ਤੋਂ ਦਿੱਲੀ ਜਾਣ ਵਾਲੀ ਇਕ ਫਲਾਈਟ ਦੇ ਕਮਾਂਡਿੰਗ ਪਾਇਲਟ ਨੂੰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਕੇ ਜਹਾਜ਼ ਉਡਾਉਣ ਲਈ ਬਰਖ਼ਾਸਤ ਕਰ ਦਿੱਤਾ ਸੀ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੰਬੰਧਤ ਪਾਇਲਟ ਨੂੰ 6 ਸਤੰਬਰ ਨੂੰ ਜ਼ਿਊਰਿਖ ਤੋਂ ਦਿੱਲੀ ਲਈ ਏਅਰ ਇੰਡੀਆ ਦੀ ਫਲਾਈਟ AI 151 ਚਲਾਉਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਏਅਰਪੋਰਟ 'ਤੇ ਉਸ ਦੇ ਮੂੰਹ 'ਚੋਂ ਸ਼ਰਾਬ ਦੀ ਬਦਬੂ ਆ ਰਹੀ ਸੀ, ਜਿਸ ਤੋਂ ਬਾਅਦ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਖ਼ੁਦ ਸਥਾਨਕ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਜ਼ਰੂਰੀ ਕਾਰਵਾਈ ਕੀਤੀ ਗਈ।

ਏਅਰ ਇੰਡੀਆ ਵੱਲੋਂ ਇਸ ਮਾਮਲੇ 'ਚ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਊਰਿਖ ਘਟਨਾ 'ਚ ਸਥਾਨਕ ਅਧਿਕਾਰੀਆਂ ਤੋਂ 'ਬ੍ਰੀਥ ਐਨਾਲਾਈਜ਼ਰ' ਦੀ ਸ਼ੁਰੂਆਤੀ ਰਿਪੋਰਟ ਮਿਲਣ ਤੋਂ ਬਾਅਦ ਪਾਇਲਟ ਨੂੰ ਤੁਰੰਤ ਡਿਊਟੀ ਤੋਂ ਹਟਾ ਦਿੱਤਾ ਗਿਆ ਸੀ ਅਤੇ ਬਾਅਦ 'ਚ ਡਾਕਟਰੀ ਜਾਂਚ ਲਈ ਭੇਜਿਆ ਗਿਆ ਸੀ। ਅਧਿਕਾਰੀਆਂ ਦੇ ਅਨੁਸਾਰ, ਪਾਇਲਟ ਨੂੰ ਬਾਅਦ 'ਚ ਇਕ ਯਾਤਰੀ ਵਜੋਂ ਭਾਰਤ ਵਾਪਸ ਭੇਜ ਦਿੱਤਾ ਗਿਆ ਅਤੇ ਅੰਤਿਮ ਮੈਡੀਕਲ ਰਿਪੋਰਟ ਆਉਣ ਅਤੇ ਜਾਂਚ ਪੂਰੀ ਹੋਣ ਤੱਕ ਉਹ ਮੁਅੱਤਲ ਰਹੇਗਾ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਢੁਕਵੀਂ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਇਸ ਘਟਨਾ ਦੇ ਸੰਬੰਧ 'ਚ 'ਸਵਿਸ ਫੈਡਰਲ ਆਫਿਸ ਆਫ ਸਿਵਲ ਏਵੀਏਸ਼ਨ' ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਲਾਗੂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਜ਼ਰੂਰੀ ਕਾਰਵਾਈ ਕੀਤੀ ਗਈ ਹੈ। ਬੁਲਾਰੇ ਨੇ ਕਿਹਾ,"ਸੰਬੰਧਿਤ ਏਅਰਲਾਈਨ ਅਤੇ ਭਾਰਤ ਦੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਨਤੀਜੇ ਵਜੋਂ ਜ਼ਿਊਰਿਖ ਤੋਂ ਦਿੱਲੀ ਲਈ ਉਡਾਣ AI151 ਨਿਰਧਾਰਤ ਸਮੇਂ ਅਨੁਸਾਰ ਨਹੀਂ ਰਵਾਨਾ ਹੋ ਸਕੀ।" ਬੁਲਾਰੇ ਨੇ ਕਿਹਾ ਕਿ ਡਾਟਾ ਸੁਰੱਖਿਆ ਨਿਯਮਾਂ ਦੇ ਕਾਰਨ, ਸਵਿਸ ਫੈਡਰਲ ਆਫਿਸ ਆਫ ਸਿਵਲ ਏਵੀਏਸ਼ਨ ਇਸ ਮਾਮਲੇ 'ਚ ਇਸ ਤੋਂ ਵੱਧ ਜਾਣਕਾਰੀ ਸਾਂਝੀ ਨਹੀਂ ਕਰ ਸਕਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News