ਹਵਾਈ ਫ਼ੌਜ ਖਰੀਦੇਗੀ 156 ‘ਪ੍ਰਚੰਡ’ ਲੜਾਕੂ ਹੈਲੀਕਾਪਟਰ, ਚੀਨ, ਪਾਕਿ ਸਰਹੱਦ ’ਤੇ ਹੋਣਗੇ ਤਾਇਨਾਤ

Saturday, Sep 30, 2023 - 10:49 AM (IST)

ਨਵੀਂ ਦਿੱਲੀ (ਏਜੰਸੀ)- ਭਾਰਤੀ ਹਵਾਈ ਫ਼ੌਜ 156 ਸਵਦੇਸ਼ੀ ‘ਪ੍ਰਚੰਡ’ ਲੜਾਕੂ ਹੈਲੀਕਾਪਟਰ ਖਰੀਦਣ ਜਾ ਰਹੀ ਹੈ। ਇਸ ਦੇ ਲਈ ਹਿੰਦੁਸਤਾਨ ਐਰੋਨਾਟਿਕਸ ਲਿ. (ਐੱਚ. ਏ. ਐੱਲ.) ਨੂੰ ਆਰਡਰ ਦੇਣ ਜਾ ਰਹੀ ਹੈ। ਇਹ ਹੈਲੀਕਾਪਟਰ ਚੀਨ ਅਤੇ ਪਾਕਿਸਤਾਨ ਦੀ ਸਰਹੱਦ ’ਤੇ ਤਾਇਨਾਤ ਕੀਤੇ ਜਾਣਗੇ। ਜ਼ਮੀਨੀ ਫ਼ੌਜ ਅਤੇ ਹਵਾਈ ਫੌਜ ਵਿਚ ਪਹਿਲਾਂ ਹੀ 15 ਪ੍ਰਚੰਡ ਹੈਲੀਕਾਪਟਰ ਸ਼ਾਮਲ ਕੀਤੇ ਜਾ ਚੁੱਕੇ ਹਨ। ਸੀਨੀਅਰ ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਹਵਾਈ ਫੌਜ ਨੇ ਸਾਂਝੀ ਐਗਵਾਇਰ ਮਾਮਲੇ ਵਜੋਂ 156 ਹੋਰ ਪ੍ਰਚੰਡ ਹੈਲੀਕਾਪਟਰ ਖਰੀਦਣ ਦਾ ਪ੍ਰਸਤਾਵ ਸਰਕਾਰ ਨੂੰ ਸੌਂਪਿਆ ਹੈ, ਜਿਸ ਨੂੰ ਛੇਤੀ ਹੀ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ। 56 ਹੈਲੀਕਾਪਟਰਾਂ ਵਿਚੋਂ 6 ਹਵਾਈ ਫੌਜ ਵਲੋਂ ਸ਼ਾਮਲ ਕੀਤੇ ਜਾਣਗੇ ਜਦਕਿ ਬਾਕੀ 90 ਜ਼ਮੀਨੀ ਫੌਜ ਵਿਚ ਸ਼ਾਮਲ ਹੋਣਗੇ। ਇਸ ਲੜਾਕੂ ਹੈਲੀਪਾਟਰਾਂ ਨੂੰ ਰੇਗਿਸਤਾਨੀ ਖੇਤਰਾਂ ਅਤੇ ਉੱਚਾਈ ਵਾਲੇ ਇਕਾਲਿਆਂ ਦੋਹਾਂ ਵਿਚ ਸੰਚਾਲਿਤ ਕਰਨ ਲਈ ਭਾਰਤੀ ਹਥਿਆਰਬੰਦ ਫੋਰਸਾਂ ਦੀ ਲੋੜਾਂ ਮੁਤਾਬਕ ਬਣਾਇਆ ਗਿਆ ਹੈ। ਪ੍ਰਚੰਡ ਦੁਨੀਆ ਦਾ ਇਕਲੌਤਾ ਲੜਾਕੂ ਹੈਲੀਕਾਪਟਰ ਹੈ ਜੋ 5,000 ਮੀਟਰ ਦੀ ਉਚਾਈ ’ਤੇ ਉੱਡ ਸਕਦਾ ਹੈ, ਇਸ ਨੂੰ ਸਿਆਚਿਨ ਗਲੇਸ਼ੀਅਰ ਅਤੇ ਪੂਰਬੀ ਲੱਦਾਖ ਦੇ ਉੱਚਾਈ ਵਾਲੇ ਖੇਤਰਾਂ ਵਿਚ ਕੰਮ ਕਰਨ ਲਈ ਆਦਰਸ਼ ਬਣਾਉਂਦਾ ਹੈ। ਇਹ ਹਵਾ ਤੋਂ ਜ਼ਮੀਨ ਅਤੇ ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦਾਗਣ ਵਿਚ ਵੀ ਸਮਰੱਥ ਹੈ।

ਇਹ ਵੀ ਪੜ੍ਹੋ : ਬਿਨਾਂ ਨਿਗਰਾਨੀ ਹਿੰਦ ਮਹਾਸਾਗਰ ਤੋਂ ਨਹੀਂ ਲੰਘ ਸਕੇਗਾ ਕੋਈ ਜੰਗੀ ਬੇੜਾ, ਜਲ ਸੈਨਾ ਨੇ ਕੀਤੀ ਖ਼ਾਸ ਤਿਆਰੀ

400 ਸਵਦੇਸ਼ੀ ਹਾਵਿਤਜ਼ਰ ਤੋਪਾਂ ਖਰੀਦੇਗੀ ਫੌਜ

ਸਵਦੇਸ਼ੀ ਤੌਰ ’ਤੇ ਡਿਜ਼ਾਈਨ ਅਤੇ ਵਿਕਸਿਤ ਹਥਿਆਰ ਪ੍ਰਣਾਲੀਆਂ ਨੂੰ ਬੜ੍ਹਾਵਾ ਦੇਣ ਲਈ ਫੌਜ ਨੇ ਸਵਦੇਸ਼ੀ ਕੰਪਨੀਆਂ ’ਚੋਂ 400 ਹੋਵਿਤਜ਼ਰ ਤੋਪਾਂ ਖਰੀਦਣ ਲਈ ਰੱਖਿਆ ਮੰਤਰਾਲਾ ਨੂੰ 6500 ਕਰੋੜ ਤੋਂ ਜ਼ਿਆਦਾ ਦਾ ਇਕ ਪ੍ਰਸਤਾਵ ਭੇਜਿਆ ਹੈ। ਰੱਖਿਆ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਿਕ ਭਾਰਤੀ ਕੰਪਨੀਆਂ ਤੋਂ ਟੋਇੰਗ ਵਾਹਨਾਂ ਨਾਲ 155 ਐੱਮ. ਐੱਮ. 52 ਕੈਲੀਬਰ ਦੀਆਂ 400 ਤੋਪ ਪ੍ਰਣਾਲੀਆਂ (ਟੀ. ਜੀ. ਐੱਸ.) ਖਰੀਦਣ ਦਾ ਪ੍ਰਸਤਾਵ ਰੱਖਿਆ ਮੰਤਰਾਲਾ ਨੂੰ ਭੇਜਿਆ ਗਿਆ ਹੈ। ਸਰਕਾਰ ਜਲਦੀ ਹੀ ਇਕ ਉੱਚ ਪੱਧਰੀ ਮੀਟਿੰਗ ਵਿਚ ਇਸ ’ਤੇ ਫੈਸਲਾ ਲੈ ਸਕਦੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News