ਲਾਪਤਾ AN-32: ਬੀ. ਐੱਸ. ਧਨੋਆ ਦੀ ਆਪਰੇਸ਼ਨ ''ਤੇ ਖਾਸ ਨਜ਼ਰ

Saturday, Jun 08, 2019 - 04:23 PM (IST)

ਲਾਪਤਾ AN-32: ਬੀ. ਐੱਸ. ਧਨੋਆ ਦੀ ਆਪਰੇਸ਼ਨ ''ਤੇ ਖਾਸ ਨਜ਼ਰ

ਈਟਾਨਗਰ—ਪਿਛਲੇ 125 ਘੰਟਿਆਂ ਤੋਂ ਜ਼ਿਆਦਾ ਸਮੇਂ ਤੋਂ ਲਾਪਤਾ ਭਾਰਤੀ ਹਵਾਈ ਫੌਜ ਦੇ ਏ. ਐੱਨ-32 ਜਹਾਜ਼ ਬਾਰੇ ਹੁਣ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਹਵਾਈ ਫੌਜ ਦੇ ਲਾਪਤਾ ਜਹਾਜ਼ ਨੂੰ ਲੱਭਣ ਲਈ ਲਗਾਤਾਰ ਖੋਜ ਮੁਹਿੰਮ ਜਾਰੀ ਹੈ। ਇਸ ਦੌਰਾਨ ਹਵਾਈ ਫੌਜ ਮੁਖੀ ਬੀ. ਐੱਸ. ਧਨੋਆ ਆਸਾਮ ਦੇ ਜੋਰਹਾਟ ਏਅਰਬੇਸ ਪਹੁੰਚ ਗਏ ਹਨ। ਇਸ ਦੇ ਨਾਲ ਹੀ ਹਵਾਈ ਫੌਜ ਮੁਖੀ ਬੀ. ਐੱਸ. ਧਨੋਆ ਦੀ ਇਸ ਸਰਚ ਮੁਹਿੰਮ 'ਤੇ ਲਗਾਤਾਰ ਨਜ਼ਰ ਬਣੀ ਹੋਈ ਹੈ।

PunjabKesari

ਦੱਸ ਦੇਈਏ ਕਿ 3 ਜੂਨ ਨੂੰ ਆਸਾਮ ਦੇ ਜੋਰਹਾਟ ਏਅਰਬੇਸ ਤੋਂ ਉਡਾਣ ਭਰਨ ਤੋਂ ਬਾਅਦ ਹਵਾਈ ਫੌਜ ਦੇ ਏ. ਐੱਨ-32 ਜਹਾਜ਼ ਦਾ ਸੰਪਰਕ ਟੁੱਟ ਗਿਆ ਸੀ। ਹਵਾਈ ਫੌਜ ਦੇ ਲਾਪਤਾ ਏ. ਐੱਨ-32 ਜਹਾਜ਼ 'ਚ ਕਰੂ ਮੈਂਬਰਾਂ ਸਮੇਤ 13 ਲੋਕ ਸਵਾਰ ਸਨ।


author

Iqbalkaur

Content Editor

Related News