ਹਵਾਈ ਫੌਜ ਦੇ ਹੈਲੀਕਾਪਟਰ ''ਚ ਖਰਾਬੀ ਆਉਣ ਤੋਂ ਬਾਅਦ ਖੇਤਾਂ ''ਚ ਐਮਰਜੈਂਸੀ ਲੈਂਡਿੰਗ

Thursday, Sep 05, 2024 - 07:08 PM (IST)

ਹਵਾਈ ਫੌਜ ਦੇ ਹੈਲੀਕਾਪਟਰ ''ਚ ਖਰਾਬੀ ਆਉਣ ਤੋਂ ਬਾਅਦ ਖੇਤਾਂ ''ਚ ਐਮਰਜੈਂਸੀ ਲੈਂਡਿੰਗ

ਅਮਰਾਵਤੀ- ਤੇਲੰਗਾਨਾ ਦੇ ਨਲਗੋਂਡਾ 'ਚ ਭਾਰਤੀ ਹਵਾਈ ਫੌਜ ਦੇ ਇਕ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਰਾਹਤ ਅਤੇ ਬਚਾਅ ਕਾਰਜ ਲਈ ਵਿਜੇਵਾੜਾ ਤੋਂ ਉਡਾਣ ਭਰਨ ਤੋਂ ਬਾਅਦ ਹੈਲੀਕਾਪਟਰ 'ਚ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਉਸ ਨੂੰ ਨਲਗੋਂਡਾ ਜ਼ਿਲ੍ਹੇ ਦੇ ਇਕ ਖੇਤ 'ਚ ਉਤਾਰਿਆ ਗਿਆ। 

ਨਲਗੋਂਡਾ ਐੱਸ.ਪੀ. ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 10.30 ਵਜੇ ਵਿਜੇਵਾੜਾ ਤੋਂ ਰਵਾਨਾ ਹੋਏ ਹੈਲੀਕਾਪਟਰ 'ਚ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਖਰਾਬ ਹੋਏ ਹੈਲੀਕਾਪਟਰ ਦੀ ਮੁਰੰਮਤ ਲਈ ਹਵਾਈ ਫੌਜ ਦਾ ਇਕ ਹੋਰ ਹੈਲੀਕਾਪਟਰ ਇੰਜੀਨੀਅਰਾਂ ਨੂੰ ਲੈ ਕੇ ਉਥੇ ਪਹੁੰਚਿਆ। ਖੁਸ਼ਕਿਸਮਤੀ ਇਹ ਰਹੀ ਕਿ ਇਸ ਦੌਰਾਨ ਕੋਈ ਹਾਦਸਾ ਨਹੀਂ ਹੋਇਆ ਅਤੇ ਪਾਇਲਟ ਸਮੇਤ ਹੈਲੀਕਾਪਟਰ 'ਚ ਸਵਾਰ ਸਾਰੇ ਲੋਕ ਸੁਰੱਖਿਅਤ ਹਨ।


author

Rakesh

Content Editor

Related News