ਮੁੰਬਈ ਹਵਾਈ ਅੱਡੇ ਵਲੋਂ ਜਾਣਕਾਰੀ ਨਾ ਦੇਣ ਕਾਰਨ ਪੈਦਾ ਹੋਈ ਸੀ ਈਂਧਨ ਦੀ ਸਮੱਸਿਆ : ਏਅਰ ਕੈਨੇਡਾ

10/08/2017 1:11:58 AM

ਮੁੰਬਈ(ਇੰਟ.)— ਟੋਰਾਂਟੋ ਤੋਂ ਏਅਰ ਕੈਨੇਡਾ ਦੀ ਇਕ ਫਲਾਈਟ ਨੂੰ ਪਿਛਲੇ ਮਹੀਨੇ ਮੁੰਬਈ ਦੇ ਹਵਾਈ ਅੱਡੇ 'ਤੇ ਉੱਤਰਣ ਦੀ ਆਗਿਆ ਨਹੀਂ ਦਿੱਤੀ ਗਈ। ਏਅਰਲਾਈਨ ਨੇ ਕਿਹਾ ਕਿ ਮੁੰਬਈ ਏ.ਟੀ.ਸੀ. ਨੇ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ, ਜਿਸ ਕਾਰਨ ਫਲਾਈਟ ਕਰੂ ਨੂੰ ਈਂਧਣ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ।
ਫਲਾਈਟ ਏਸੀ046, ਜੋ ਕਿ ਕਿ ਬੋਇੰਗ ਏਅਰਕ੍ਰਾਫਟ ਹੈ, 'ਚ 191 ਯਾਤਰੀ ਤੇ ਕਰੂ ਮੈਂਬਰ ਸਨ, ਨੂੰ ਮੁੰਬਈ ਏਅਰਪੋਰਟ ਦੀ ਬਜਾਏ ਹੈਦਰਾਬਾਦ ਦੇ ਏਅਰਪੋਰਟ 'ਤੇ ਉੱਤਾਰਿਆ ਗਿਆ। ਹਾਲਾਂਕਿ ਇਸ ਦੌਰਾਨ ਸਾਰੇ ਯਾਤਰੀ ਸੁਰੱਖਿਅਤ ਸਨ। ਇਹ ਘਟਨਾ 19 ਸਤੰਬਰ ਦੀ ਹੈ, ਜਦੋਂ ਮੁੰਬਈ ਦੇ ਹਵਾਈ ਅੱਡੇ 'ਤੇ ਸਪਾਈਜ਼ਜੈੱਟ ਦਾ ਜਹਾਜ਼ ਅਚਾਨਕ ਬੰਦ ਹੋ ਗਿਆ ਤੇ ਮੇਨ ਰਨਵੇਅ ਨੂੰ ਇਸ ਦੇ ਚੱਲਦੇ ਬੰਦ ਕਰ ਦਿੱਤਾ ਗਿਆ। 
ਕੈਨੇਡੀਅਨ ਟ੍ਰਾਂਸਪੋਰਟ ਰੈਗੂਲਟਰ ਨੇ ਭਾਰਤ ਹਵਾਬਾਜ਼ੀ ਅਥਾਰਟੀ ਦੇ ਸਾਹਮਣੇ ਇਸ ਮੁੱਦੇ ਨੂੰ ਚੁੱਕਿਆ ਹੈ। ਏਅਰ ਕੈਨੇਡਾ ਦੀ ਬੁਲਾਰਨ ਐਂਜਲਾ ਮਾਹ ਨੇ ਕਿਹਾ ਕਿ ਉਨ੍ਹਾਂ ਦੇ ਕਰੂ ਨੂੰ ਰਸਤਾ ਬਦਲਣ ਸਬੰਧੀ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਜਿਸ ਤੋਂ ਬਾਅਦ ਫਲਾਈਟ ਨੂੰ ਹੈਦਰਾਬਾਦ ਲਿਜਾਇਆ ਗਿਆ। 19 ਸਤੰਬਰ ਨੂੰ ਰਨਵੇਅ ਬੰਦ ਹੋਣ ਕਾਰਨ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਡ ਨੂੰ 160 ਫਾਲਈਟਾਂ ਰੱਦ ਕਰਨੀਆਂ ਪਈਆਂ ਤੇ 60 ਫਲਾਈਟਾਂ ਨੂੰ ਹੈਦਰਾਬਾਦ ਤੇ ਅਹਿਮਦਾਬਾਦ ਸਮੇਤ ਨੇੜਲੇ ਹਵਾਈ ਅੱਡਿਆਂ 'ਤੇ ਉੱਤਾਰਿਆ ਗਿਆ।
ਬੁਲਾਰੇ ਨੇ ਕਿਹਾ ਕਿ ਟ੍ਰਾਂਸਪੋਰਟ ਕੈਨੇਡਾ ਵਲੋਂ ਭਾਰਤੀ ਅਧਿਕਾਰੀਆਂ ਨੂੰ ਇਸ ਸਮੱਸਿਆ ਦੀ ਸਮੀਖਿਆ ਕਰ ਲਈ ਕਿਹਾ ਗਿਆ ਹੈ। 
ਏਅਰ ਟ੍ਰੈਫਿਕ ਕੰਟਰੋਲ ਦੇ ਇਕ ਅਧਿਕਾਰੀ ਨੇ ਕਿਹਾ ਕਿ ਜਦੋਂ ਏਅਰਪੋਰਟ 'ਤੇ ਇਸ ਸਮੱਸਿਆ ਆਈ ਤਾਂ ਏਅਰਪੋਰਟ ਦੇ ਅਦਿਕਾਰੀਆਂ ਨੂੰ ਫਲਾਈਟਾਂ ਨੂੰ ਅਟੈਂਡ ਕਰਨ 'ਚ ਬਹੁਤ ਮੁਸ਼ਕਲ ਆ ਰਹੀ ਸੀ ਤੇ ਅਧਿਕਾਰੀ ਨੇ ਨਾਲ ਹੀ ਕਿਹਾ ਕਿ ਹੈਦਰਾਬਾਦ ਏਅਰਪੋਰਟ 'ਤੇ ਫਲਾਈਟ ਨੂੰ ਸੁਰੱਖਿਅਤ ਉੱਤਰਣ 'ਚ ਪੂਰਾ ਸਹਿਯੋਗ ਦਿੱਤਾ ਗਿਆ ਸੀ।


Related News