ਏਅਰ ਏਸ਼ੀਆ ਦੇ ਜਹਾਜ਼ ਦੇ ਇੰਜਣ ਵਿਚ ਖਰਾਬੀ, ਹੈਦਰਾਬਾਦ ਵਿਚ ਐਮਰਜੰਸੀ ਲੈਂਡਿੰਗ
Wednesday, May 27, 2020 - 01:30 AM (IST)
ਨਵੀਂ ਦਿੱਲੀ - ਏਅਰ ਏਸ਼ੀਆ ਇੰਡੀਆ ਦੇ ਇਕ ਜਹਾਜ਼ ਵਿਚ ਤਕਨੀਕੀ ਖਰਾਬੀ ਕਾਰਣ ਉਸ ਨੂੰ ਹੈਦਰਾਬਾਦ ਵਿਚ ਮੰਗਲਵਾਰ ਨੂੰ ਐਮਰਜੰਸੀ ਸਥਿਤੀ ਵਿਚ ਉਤਾਰਨਾ ਪਿਆ। ਏਅਰਲਾਈਨਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਡਾਣ ਸੰਖਿਆ ਆਈ-51543 ਜੈਪੁਰ ਤੋਂ ਹੈਦਰਾਬਾਦ ਜਾ ਰਹੀ ਸੀ। ਰਾਸਤੇ ਵਿਚ ਉਸ ਦੇ ਇੰਜਣ ਵਿਚ ਕੁਝ ਤਕਨੀਕੀ ਖਰਾਬੀ ਆਉਣ ਕਾਰਣ ਇਕ ਇੰਜਣ ਬੰਦ ਕਰਨਾ ਪਿਆ। ਇਸ ਤੋਂ ਬਾਅਦ ਜਹਾਜ਼ ਨੂੰ ਹੈਦਰਾਬਾਦ ਹਵਾਈ ਅੱਡੇ 'ਤੇ ਹੀ ਐਮਰਜੰਸੀ ਸਥਿਤੀ ਵਿਚ ਲੈਂਡ ਕੀਤਾ ਗਿਆ। ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਬੁਲਾਰਾ ਨੇ ਦੱਸਿਆ ਕਿ ਇੰਜੀਨੀਅਰਾਂ ਦਾ ਦਲ ਜਹਾਜ਼ ਦੀ ਜਾਂਚ ਕਰ ਰਿਹਾ ਹੈ। ਇਸ ਕਾਰਣ ਜਹਾਜ਼ ਦੀ ਅਗਲੀ ਉਡਾਣ ਵਿਚ ਦੇਰੀ ਹੋਈ ਹੈ। ਜਹਾਜ਼ ਵਿਚ 50 ਤੋਂ ਜ਼ਿਆਦਾ ਯਾਤਰੀ ਸਨ। ਜਹਾਜ਼ ਨੇ ਸਵੇਰੇ 11.56 ਵਜੇ ਜੈਪੁਰ ਤੋਂ ਉਡਾਣ ਭਰੀ ਸੀ ਅਤੇ ਦੁਪਹਿਰ 1.26 ਵਜੇ ਹੈਦਰਾਬਾਦ ਹਵਾਈ ਅੱਡੇ 'ਤੇ ਉਤਰਿਆ। ਇਹ ਏਅਰਬੱਸ ਕੰਪਨੀ ਦਾ ਏ320 ਜਹਾਜ਼ ਸੀ।