ਭੁਵਨੇਸ਼ਵਰ ਏਮਜ਼ ਦੀ ਮਹਿਲਾ ਡਾਕਟਰ ਨੇ ਚੁੱਕਿਆ ਖ਼ੌਫ਼ਨਾਕ ਕਦਮ ! 26 ਸਾਲ ਦੀ ਉਮਰ ''ਚ ਛੱਡ''ਤੀ ਦੁਨੀਆ

Thursday, Jun 18, 2026 - 05:58 PM (IST)

ਭੁਵਨੇਸ਼ਵਰ ਏਮਜ਼ ਦੀ ਮਹਿਲਾ ਡਾਕਟਰ ਨੇ ਚੁੱਕਿਆ ਖ਼ੌਫ਼ਨਾਕ ਕਦਮ ! 26 ਸਾਲ ਦੀ ਉਮਰ ''ਚ ਛੱਡ''ਤੀ ਦੁਨੀਆ

ਨੈਸ਼ਨਲ ਡੈਸਕ- ਓਡੀਸ਼ਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਭੁਵਨੇਸ਼ਵਰ ਦੇ ਅਖ਼ਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਜ਼) ਦੀ ਇਕ 26 ਸਾਲਾ ਮਹਿਲਾ ਡਾਕਟਰ ਨੇ ਇੱਥੇ ਆਪਣੀ ਰਿਹਾਇਸ਼ ’ਤੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਕਰਨਾਟਕ ਦੀ ਰਹਿਣ ਵਾਲੀ ਦਿਵਿਆ ਵੀ. ਦੀ ਲਾਸ਼ ਖੰਡਗਿਰੀ ਥਾਣਾ ਖੇਤਰ ਦੇ ਡੁਮੁਡੁਮਾ ਵਿਚ ਉਸ ਦੇ ਕਿਰਾਏ ਦੇ ਫਲੈਟ ਵਿਚੋਂ ਬਰਾਮਦ ਕੀਤੀ ਗਈ।

ਅਧਿਕਾਰੀ ਨੇ ਦੱਸਿਆ ਕਿ ਦਿਵਿਆ ਏਮਜ਼ ਭੁਵਨੇਸ਼ਵਰ ਦੇ ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ ਵਿਚ ਸੀਨੀਅਰ ਰੈਜ਼ੀਡੈਂਟ ਡਾਕਟਰ ਵਜੋਂ ਕੰਮ ਕਰ ਰਹੀ ਸੀ। ਖੰਡਗਿਰੀ ਥਾਣੇ ਦੇ ਇੰਚਾਰਜ ਅਭਿਮਨਿਊ ਦਾਸ ਨੇ ਦੱਸਿਆ ਕਿ ਦਿਵਿਆ ਇਕ ਹੋਰ ਮਹਿਲਾ ਨਾਲ ਫਲੈਟ ਵਿਚ ਰਹਿ ਰਹੀ ਸੀ। ਸਿਹਤ ਖ਼ਰਾਬ ਹੋਣ ਕਾਰਨ ਉਹ ਪਿਛਲੇ ਕੁਝ ਦਿਨਾਂ ਤੋਂ ਛੁੱਟੀ ’ਤੇ ਸੀ।


author

Harpreet SIngh

Content Editor

Related News