ਦੁਨੀਆ ਦਾ ਹਰ ਤੀਜਾ ਵਿਅਕਤੀ ਫੈਟੀ ਲੀਵਰ ਦੀ ਲਪੇਟ ’ਚ, ਪੇਟ ਦੀਆਂ ਬੀਮਾਰੀਆਂ ਨੇ ਵਧਾਈ ਚਿੰਤਾ

Wednesday, Sep 02, 2026 - 10:36 AM (IST)

ਦੁਨੀਆ ਦਾ ਹਰ ਤੀਜਾ ਵਿਅਕਤੀ ਫੈਟੀ ਲੀਵਰ ਦੀ ਲਪੇਟ ’ਚ, ਪੇਟ ਦੀਆਂ ਬੀਮਾਰੀਆਂ ਨੇ ਵਧਾਈ ਚਿੰਤਾ

ਨਵੀਂ ਦਿੱਲੀ - ਪੇਟ ਤੇ ਲੀਵਰ ਦੀਆਂ ਬੀਮਾਰੀਆਂ ਇਕ ਵੱਡੀ ਸਿਹਤ ਚੁਣੌਤੀ ਬਣ ਗਈਆਂ ਹਨ। ਦੁਨੀਆ ਦਾ ਲੱਗਭਗ ਹਰ ਤੀਜਾ ਵਿਅਕਤੀ ਫੈਟੀ ਲੀਵਰ ਤੋਂ ਪੀੜਤ ਹੈ। ਭਾਰਤ ’ਚ ਭਾਵੇਂ ਇਨਫੈਕਸ਼ਨ ਵਾਲੀਆਂ ਬੀਮਾਰੀਆਂ ਦਾ ਜ਼ੋਰ ਘਟਿਆ ਹੈ ਪਰ ਫੈਟੀ ਲੀਵਰ, ਕੋਲੋਰੈਕਟਲ ਕੈਂਸਰ, ਆਈ. ਬੀ. ਡੀ., ਅਤੇ ਸੇਲੀਏਕ ਬੀਮਾਰੀਆਂ ਵਰਗੀਆਂ ਗੈਰ-ਸੰਚਾਰੀ ਤੇ ਪੇਟ ਦੀਆਂ ਬੀਮਾਰੀਆਂ ’ਚ ਵਾਧਾ ਚਿੰਤਾ ਵਧਾ ਰਿਹਾ ਹੈ। ਡਾ. ਪ੍ਰਮੋਦ ਗਰਗ ਜੋ ਇਕ ਹਸਪਤਾਲ ਦੇ ਗੈਸਟ੍ਰੋਐਂਟਰੋਲੋਜੀ ਵਿਭਾਗ ਤੇ ਇੰਡੀਅਨ ਸੋਸਾਇਟੀ ਆਫ਼ ਗੈਸਟ੍ਰੋਐਂਟਰੋਲੋਜੀ ਦੇ ਮੁਖੀ ਵੀ ਹਨ , ਨੇ ਕਿਹਾ ਕਿ ਦੇਸ਼ ਮਹਾਮਾਰੀ ਵਿਗਿਆਨ ਦੀ ਤਬਦੀਲੀ ਦੇ ਦੌਰ ’ਚੋਂ ਲੰਘ ਰਿਹਾ ਹੈ।

ਫੈਟੀ ਲੀਵਰ ਇਸ ਦੀ ਇਕ ਪ੍ਰਮੁੱਖ ਉਦਾਹਰਣ ਹੈ, ਕਿਉਂਕਿ ਇਹ ਲੰਬੇ ਸਮੇਂ ਤੱਕ ਲੱਛਣ ਰਹਿਤ ਰਹਿ ਸਕਦਾ ਹੈ। ਏਮਸ ਦੀ ਅਗਵਾਈ ਵਾਲੇ ਇਕ ਅਧਿਐਨ ਅਨੁਸਾਰ 38.6 ਫੀਸਦੀ ਭਾਰਤੀ ਬਾਲਗ ਤੇ 35.4 ਫੀਸਦੀ ਬੱਚੇ ਫੈਟੀ ਲੀਵਰ ਤੋਂ ਪੀੜਤ ਹਨ।ਡਾ. ਗੋਵਿੰਦ ਮਖਾਰੀਆ ਨੇ ਕਿਹਾ ਕਿ ਲੋਕ ਅਕਸਰ ਮਹੀਨਿਆਂ ਤੱਕ ਪੇਟ ਦੀਆਂ ਸਮੱਸਿਆਵਾਂ ਨੂੰ ਇਹ ਸੋਚਦੇ ਹੋਏ ਨਜ਼ਰਅੰਦਾਜ਼ ਕਰਦੇ ਹਨ ਕਿ ਇਹ ਸਿਰਫ਼ ਗੈਸ ਕਰ ਕੇ ਹੈ। ਜੇ ਲੱਛਣ 2-3 ਹਫ਼ਤਿਆਂ ਤੋਂ ਵੱਧ ਸਮੇਂ ਤੱਕ ਬਣੇ ਰਹਿੰਦੇ ਹਨ ਤਾਂ ਜਾਂਚ ਜ਼ਰੂਰੀ ਹੈ। ਡਾ. ਸ਼ਾਲੀਮਾਰ ਨੇ ਫੈਟੀ ਲੀਵਰ ਦੇ ਵਧ ਰਹੇ ਖਤਰੇ ਨੂੰ ਇਕ ਗੰਭੀਰ ਚੁਣੌਤੀ ਦੱਸਿਆ ਤੇ ਕਿਹਾ ਕਿ ਐਂਡੋਸਕੋਪੀ, ਏ. ਆਈ. ਤੇ ਅੰਤੜੀਆਂ ਦੇ ਮਾਈਕ੍ਰੋਬਾਇਓਮ ’ਚ ਵਾਧਾ ਬੀਮਾਰੀ ਦੇ ਨਿਦਾਨ ਤੇ ਇਲਾਜ ਨੂੰ ਬਦਲ ਰਿਹਾ ਹੈ।


author

Sunaina

Content Editor

Related News