ਭਾਰਤੀ ਮੁਸਲਮਾਨਾਂ ’ਚ ਜ਼ਹਿਰ ਘੋਲ ਰਹੀ AIMIM : ਰਾਊਤ

2/22/2020 2:06:01 AM

ਮੁੰਬਈ – ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਆਲ ਇੰਡੀਆ ਮਜਲਿਸ-ਏ-ਇਤਿਹਾਦੁਲ-ਮੁਸਲਮੀਨ (ਏ. ਆਈ. ਐੱਮ. ਆਈ. ਐੱਮ.) ’ਤੇ ਭਾਰਤੀ ਮੁਸਲਮਾਨਾਂ ਨੂੰ ਵਾਰ-ਵਾਰ ਗੁੰਮਰਾਹ ਕਰਨ ਅਤੇ ਉਨ੍ਹਾਂ ਦੇ ਦਿਮਾਗ ਵਿਚ ਜ਼ਹਿਰ ਘੋਲਣ ਦਾ ਦੋਸ਼ ਲਾਇਆ। ਏ. ਆਈ. ਐੱਮ. ਆਈ. ਐੱਮ. ਨੇਤਾ ਵਾਰਸ ਪਠਾਨ ਨੇ ਕਰਨਾਟਕ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ 15 ਕਰੋੜ ਮੁਸਲਮਾਨ 100 ਕਰੋੜ ’ਤੇ ਭਾਰੀ ਪੈ ਸਕਦੇ ਹਨ। ਪਠਾਨ ਦੇ ਇਸੇ ਿਬਆਨ ਦੇ ਮੱਦੇਨਜ਼ਰ ਰਾਊਤ ਦਾ ਬਿਆਨ ਆਇਆ ਹੈ। ਰਾਊਤ ਨੇ ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ,‘‘ ਤੁਹਾਨੂੰ ਦੇਸ਼ ਵਿਚ ਮੁਸਲਮਾਨਾਂ ਦਾ ਨੇਤਾ ਬਣਨ ਦਾ ਹੱਕ ਕਿਸ ਨੇ ਦਿੱਤਾ ਹੈ?’’ ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਸੱਤਾ ਵਿਚ ਹੈ ਅਤੇ ਇਸ ਲਈ ਉਹ ਧੀਰਜ ਵਰਤ ਰਹੀ ਹੈ। ਰਾਊਤ ਨੇ ਕਿਹਾ,‘‘ਮਹਾਰਾਸ਼ਟਰ ਵਿਚ ਤੁਹਾਡਾ ਕੱਦ ਕੀ ਹੈ? ਸੂਬੇ ਦੇ ਮੁਸਲਮਾਨ ਐੱਮ. ਵੀ. ਏ. ਸਰਕਾਰ ਨਾਲ ਹਨ। ਏ. ਆਈ. ਐੱਮ. ਆਈ. ਐੱਮ. ਭਾਰਤੀ ਮੁਸਲਮਾਨਾਂ ਨੂੰ ਵਾਰ-ਵਾਰ ਗੁੰਮਰਾਹ ਕਰ ਰਹੀ ਹੈ ਅਤੇ ਉਨ੍ਹਾਂ ਦੇ ਦਿਮਾਗ ਵਿਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਇਸ ਤਰ੍ਹਾਂ ਦੇ ਬਿਆਨ ਵਾਰ-ਵਾਰ ਿਦੱਤੇ ਗਏ ਤਾਂ ਸ਼ਿਵ ਸੈਨਾ ਵੀ ਉਸੇ ਭਾਸ਼ਾ ਵਿਚ ਜਵਾਬ ਦੇਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Inder Prajapati

This news is Edited By Inder Prajapati