ਹਥਿਆਰ ਲੁੱਟ ਮਾਮਲੇ ''ਚ PDP ਵਿਧਾਇਕ ਏਜਾਜ਼ ਅਹਿਮਦ ਤੋਂ NIA ਨੇ ਕੀਤੀ ਪੁੱਛ-ਗਿੱਛ

04/12/2019 5:37:52 PM

ਜੰਮੂ— ਜੰਮੂ 'ਚ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੇ ਸਾਬਕਾ ਵਿਧਾਇਕ ਏਜਾਜ਼ ਅਹਿਮਦ ਮੀਰ ਤੋਂ ਐੱਨ.ਆਈ.ਏ. ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਸਰਕਾਰੀ ਘਰ ਤੋਂ ਪੀ.ਐੱਸ.ਓ. ਦੇ ਹਥਿਆਰਾਂ ਅਤੇ ਉਨ੍ਹਾਂ ਦੀ ਖੁਦ ਦੀ ਪਿਸਤੌਲ ਲੁੱਟ ਮਾਮਲੇ 'ਚ ਪੁੱਛ-ਗਿੱਛ ਕੀਤੀ। ਇਸ ਘਟਨਾ 'ਚ ਵਿਧਾਇਕ ਦਾ ਐੱਸ.ਪੀ.ਓ. 8 ਹਥਿਆਰ ਲੈ ਕੇ ਫਰਾਰ ਹੋ ਗਿਆ ਸੀ। ਪੁਲਸ ਨੇ ਇਸ ਮਾਮਲੇ 'ਚ ਹੁਣ ਤੱਕ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਹ ਸ਼ੋਪੀਆਂ ਜ਼ਿਲੇ ਦੇ ਠੋਕਰਪੋਰਾ ਦੇ ਪਰਵੇਜ਼ ਅਹਿਮਦ ਵਾਨੀ (35), ਗੁੰਡੀ ਦਰਵੇਜ ਦੇ ਜਾਵੇਦ ਯੁਸੂਫ ਡਾਰ (21) ਅਤੇ ਸ਼ੇਰਮਾਲ ਦੇ ਸਾਬਜ਼ਾਰ ਅਹਿਮਦ ਕੁਮਾਰ (20) ਹਨ। ਐੱਨ.ਆਈ.ਏ. ਅਨੁਸਾਰ ਇਨ੍ਹਾਂ ਦੀ ਗ੍ਰਿਫਤਾਰੀ ਪੀ.ਡੀ.ਪੀ. ਦੇ ਵਚੀ ਸੀਟ ਤੋਂ ਸਾਬਕਾ ਵਿਧਾਇਕ ਏਜਾਜ਼ ਅਹਿਮਦ ਮੀਰ ਦੇ ਸਰਕਾਰੀ ਘਰ ਜੇ-11 ਜਵਾਹਰ ਨਗਰ-ਸ਼੍ਰੀਨਗਰ ਤੋਂ ਹਥਿਆਰ ਲੁੱਟ ਮਾਮਲੇ 'ਚ ਕੀਤੀ ਗਈ ਹੈ। ਜੈਨਾਪੋਰਾ ਸ਼ੋਪੀਆਂ ਦਾ ਐੱਸ.ਪੀ.ਓ. ਆਦਿਲ ਬਸ਼ੀਰ ਸ਼ੇਖ ਸਾਬਕਾ ਵਿਧਾਇਕ ਨਾਲ ਅਟੈਚ ਸੀ।PunjabKesari28 ਸਤੰਬਰ 2018 ਨੂੰ ਆਦਿਲ ਵਿਧਾਇਕ ਦੇ ਸੁਰੱਖਿਆ ਕਰਮਚਾਰੀਆਂ ਦੀਆਂ 7 ਏ.ਕੇ. ਰਾਈਫਲਜ਼ ਅਤੇ ਵਿਧਾਇਕ ਦੀ ਪਿਸਤੌਲ ਲੈ ਕੇ ਫਰਾਰ ਹੋ ਗਿਆ। ਇਸ ਨੂੰ ਲੈ ਕੇ ਰਾਜਬਾਗ ਥਾਣੇ 'ਚ ਵੱਖ-ਵੱਖ ਧਾਰਾਵਾਂ ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ। ਬਾਅਦ 'ਚ ਐੱਨ.ਆਈ.ਏ. ਨੇ 18 ਅਕਤੂਬਰ ਨੂੰ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 381, 120 (ਬੀ), ਆਰਮਜ਼ ਐਕਟ 7/25 ਅਤੇ ਯੂ.ਏ. (ਪੀ) ਐਕਟ 16,18,20,23 ਅਤੇ 38 ਦੇ ਅਧੀਨ ਮੁੜ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਜਾਂਚ 'ਚ ਪਤਾ ਲੱਗਾ ਕਿ ਐੱਸ.ਪੀ.ਓ. ਆਦਿਲ ਬਸ਼ੀਰ ਸ਼ੇਖ ਨੇ ਕਸ਼ਮੀਰ 'ਚ ਹਿਜ਼ਬੁਲ ਮੁਜਾਹੀਦੀਨ ਦੀ ਲੀਡਰਸ਼ਿਪ ਵਲੋਂ ਰਚੀ ਗਈ ਸਾਜਿਸ਼ ਦੇ ਅਧੀਨ ਸਾਥੀ ਯਾਵਰ ਅਹਿਮਦ ਡਾਰ (ਮੌਜੂਦਾ ਸਰਗਰਮ ਹਿਜਬੁਲ ਅੱਤਵਾਦੀ) ਵਾਸੀ ਠੋਕਰਪੋਰਾ ਸ਼ੋਪੀਆਂ ਅਤੇ ਰਫੀਕ ਅਹਿਮਦ ਭਟ ਵਾਸੀ ਅੱਛਨ ਪੁਲਵਾਮਾ ਨਾਲ ਮਿਲ ਕੇ ਹਥਿਆਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਾਂਚ ਏਜੰਸੀ ਨੇ ਪਹਿਲਾਂ ਹੀ ਰਫੀਕ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਆਦਿਲ ਅਤੇ ਯਾਵਰ ਅਜੇ ਫਰਾਰ ਹਨ। ਹਥਿਆਰ ਲੁੱਟ ਤੋਂ ਬਾਅਦ ਆਦਿਲ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ 'ਚ ਉਸ ਦੇ ਅੱਤਵਾਦੀ ਸੰਗਠਨ 'ਚ ਸ਼ਾਮਲ ਹੋਣ ਦੀ ਗੱਲ ਕਹੀ ਗਈ ਸੀ।


DIsha

Content Editor

Related News