ਏਮਜ਼ 'ਚ ਸੈਨੀਟੇਸ਼ਨ ਸੁਪਰਵਾਈਜ਼ਰ ਦੀ ਕੋਰੋਨਾ ਨਾਲ ਮੌਤ, ਕੰਮ ਤੋਂ ਇਕ ਦਿਨ ਵੀ ਨਹੀਂ ਲਈ ਛੁੱਟੀ

Tuesday, May 26, 2020 - 01:11 PM (IST)

ਏਮਜ਼ 'ਚ ਸੈਨੀਟੇਸ਼ਨ ਸੁਪਰਵਾਈਜ਼ਰ ਦੀ ਕੋਰੋਨਾ ਨਾਲ ਮੌਤ, ਕੰਮ ਤੋਂ ਇਕ ਦਿਨ ਵੀ ਨਹੀਂ ਲਈ ਛੁੱਟੀ

ਨਵੀਂ ਦਿੱਲੀ- ਰਾਜਧਾਨੀ ਦਿੱਲੀ ਸਥਿਤ ਏਮਜ਼ ਹਸਪਤਾਲ 'ਚ ਸੀਨੀਅਰ ਸੈਨੀਟੇਸ਼ਨ ਸੁਪਰਵਾਈਜ਼ਰ ਹੀਰਾ ਲਾਲ ਦੀ 25 ਮਈ ਨੂੰ ਮੌਤ ਹੋ ਗਈ। ਹੀਰਾ ਲਾਲ ਦੇ ਪਿੱਛੇ ਮੰਗਲਵਾਰ ਨੂੰ ਕੋਵਿਡ-19 ਨਾਲ ਪੀੜਤ ਹੋਣ ਦੀ ਗੱਲ ਸਾਹਮਣੇ ਆਈ ਸੀ। ਉਹ ਕੋਰੋਨਾ ਵਾਇਰਸ ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਤੋਂ ਇਕ ਦਿਨ ਵੀ ਡਿਊਟੀ ਤੋਂ ਗੈਰ-ਹਾਜ਼ਰ ਨਹੀਂ ਰਹੇ। ਉਨ੍ਹਾਂ ਦੇ ਸਹਿ ਕਰਮਚਾਰੀ ਦੱਸਦੇ ਹਨ ਕਿ ਹੀਰਾ ਲਾਲ ਹਮੇਸ਼ਾ ਖੁਸ਼ ਰਹਿਣ ਵਾਲੇ ਸ਼ਖਸ ਸਨ। ਉਨ੍ਹਾਂ ਦੀ ਨੌਕਰੀ ਕੀਟਾਣੂੰਸੋਧਨ ਸਟਾਫ, ਸਫਾਈ ਕਾਮੇ ਅਤੇ ਵਾਰਡ ਬੁਆਏ ਦਰਮਿਆਨ ਸੀ। ਉਨ੍ਹਾਂ ਨੂੰ ਸਫ਼ਾਈ ਕਾਮਿਆਂ ਅਤੇ ਵਾਰਡ ਬੁਆਏ ਦੇ ਲਗਾਤਾਰ ਸੰਪਰਕ 'ਚ ਰਹਿਣ ਪੈਂਦਾ ਸੀ। ਹੀਰਾ ਲਾਲ 'ਚ ਬੀਤੇ ਮੰਗਲਵਾਰ ਨੂੰ ਸ਼ੁਰੂਆਤੀ ਬੀਮਾਰੀ ਦੇ ਲੱਛਣ ਦਿੱਸੇ ਅਤੇ ਇਕ ਹਫਤੇ ਦੇ ਅੰਦਰ ਉਹ ਦੁਨੀਆ ਤੋਂ ਚੱਲੇ ਗਏ। ਏਮਜ਼ ਨਵੀਂ ਦਿੱਲੀ 'ਚ ਐੱਸ.ਸੀ. ਅਤੇ ਐੱਸ.ਟੀ. ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਨੇ ਕਿਹਾ ਕਿ ਹੀਰਾ ਜਦੋਂ ਬੀਮਾਰ ਹੋਏ ਤਾਂ ਸੰਸਥਾ ਨੇ ਉਨ੍ਹਾਂ ਦਾ ਸਿਰਫ਼ ਬਲੱਡ ਟੈਸਟ ਕੀਤਾ।

ਕੁਲਦੀਪ ਸਿੰਘ ਨੇ ਦੱਸਿਆ ਕਿ ਏਮਜ਼ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਘਰ ਜਾਣ ਅਤੇ ਆਰਾਮ ਕਰਨ ਦੀ ਸਲਾਹ ਦਿੱਤੀ ਸੀ ਅਤੇ ਇਹ ਕਿਹਾ ਸੀ ਕਿ ਲੱਛਣ 'ਚ ਵਾਧਾ ਹੋਣ 'ਤੇ ਹਸਪਤਾਲ ਵਾਪਸ ਆਉਣ। 2 ਦਿਨ ਪਹਿਲਾਂ ਉਨ੍ਹਾਂ ਦੀ ਹਾਲਤ ਅਚਾਨਕ ਵਿਗੜ ਗਈ ਅਤੇ ਉਨ੍ਹਾਂ ਨੂੰ ਐਮਰਜੈਂਸੀ 'ਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਸੀ। ਸ਼ਾਇਦ ਉਦੋਂ ਤੱਕ ਬਹੁਤ ਦੇਰ ਹੋ ਚੁਕੀ ਸੀ। ਉਨ੍ਹਾਂ ਦਾ ਕੋਵਿਡ-19 ਪ੍ਰੀਖਣ ਕੀਤਾ ਗਿਆ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੀਰਾ ਲਾਲ, ਜਿਨ੍ਹਾਂ ਨੇ ਏਮਜ਼ 'ਚ ਪੂਰੇ ਸਵੱਛਤਾ ਦੇ ਮੋਰਚੇ ਨੂੰ ਸੰਭਾਲਿਆ। ਉਨ੍ਹਾਂ ਕੋਲ ਸੁਰੱਖਿਆ ਯੰਤਰ ਤੱਕ ਨਹੀਂ ਸੀ। ਕੁਲਦੀਪ ਸਿੰਘ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਭੂਮਿਕਾ ਇਨਫੈਕਸ਼ਨ ਨੂੰ ਘੱਟ ਕਰਨ 'ਚ ਹੁੰਦੀ ਹੈ। ਉਨ੍ਹਾਂ ਨੂੰ ਸੁਰੱਖਿਆ ਦੇ ਯੰਤਰ ਪਹਿਲ ਦੇ ਨਾਲ ਉਪਲੱਬਧ ਕਰਵਾਉਣਾ ਚਾਹੀਦਾ। ਹਸਪਤਾਲ 'ਚ ਸੈਂਕੜੇ ਸਵੱਛਤਾ ਕਾਮੇ ਹਨ, ਜੋ ਲਗਾਤਾਰ ਕੰਮ 'ਤੇ ਹੋਰ ਜ਼ੋਖਮ 'ਚ ਹਨ।


author

DIsha

Content Editor

Related News