AIIMS ’ਚ ਬੰਪਰ ਭਰਤੀਆਂ; ਆਖਰੀ ਮੌਕਾ, ਜਲਦੀ ਕਰੋ ਅਪਲਾਈ
Wednesday, Aug 19, 2020 - 12:21 PM (IST)
ਨਵੀਂ ਦਿੱਲੀ— ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ (ਏਮਸ) ਵਿਚ ਨਰਸਿੰਗ ਅਫ਼ਸਰਾਂ ਦੇ ਅਹਦਿਆਂ ’ਤੇ ਭਰਤੀ ਲਈ 3803 ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਭਰਤੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਆਖ਼ਰੀ ਮੌਕਾ ਹੈ, ਯਾਨੀ ਕਿ 18 ਅਗਸਤ 2020 ਤੱਕ ਦਾ ਹੈ। ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ http://www.aiimsexams.org ’ਤੇ ਜਾ ਕੇ ਅਪਲਾਈ ਦੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ।
ਅਹੁਦੇ ਦਾ ਨਾਮ—
ਨਰਸਿੰਗ ਅਫ਼ਸਰ
ਅਹੁਦਿਆਂ ਦੀ ਗਿਣਤੀ—
3803 ਅਹੁਦੇ
ਮਹੱਤਵਪੂਰਨ ਤਾਰੀਖ਼ਾਂ—
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼— ਅੱਜ ਯਾਨੀ ਕਿ 18 ਅਗਸਤ 2020
ਅਰਜ਼ੀ ਫੀਸ ਜਮ੍ਹਾਂ ਕਰਨ ਦੀ ਆਖ਼ਰੀ ਤਾਰੀਖ਼— 18 ਅਗਸਤ 2020
ਜ਼ਰੂਰੀ ਯੋਗਤਾ—
ਏਮਜ਼ ਨਰਸਿੰਗ ਅਧਿਕਾਰੀ ਭਰਤੀ 2020 ਲਈ ਬੇਨਤੀ ਕਰਨ ਵਾਲੇ ਉਮੀਦਵਾਰਾਂ ਨੂੰ ਇੰਡੀਅਨ ਨਰਸਿੰਗ ਕੌਂਸਲ/ਸਟੇਟ ਨਰਸਿੰਗ ਕੌਂਸਲ ਵਲੋਂ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ ਬੀ. ਐੱਸ. ਸੀ. ਨਰਸਿੰਗ ਜਾਂ ਬੀ. ਐੱਸ. ਸੀ/ਪੋਸਟ ਬੇਸਿਕ ਬੀ. ਐੱਸ. ਸੀ. ਨਰਸਿੰਗ ਹੋਣਾ ਚਾਹੀਦਾ ਹੈ।
ਉਮਰ ਹੱਦ—
ਇਨ੍ਹਾਂ ਅਹੁਦਿਆਂ ‘ਤੇ ਭਰਤੀ ਲਈ ਬੇਨਤੀ ਕਰਨ ਵਾਲੇ ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 30 ਸਾਲ ਤੈਅ ਕੀਤੀ ਗਈ ਹੈ। ਉੱਥੇ ਹੀ ਐੱਸ. ਸੀ/ਐੱਸ. ਟੀ/ ਵਰਗ ਦੇ ਉਮੀਦਵਾਰਾਂ ਨੂੰ 5 ਸਾਲ ਅਤੇ ਓ. ਬੀ. ਸੀ. ਵਰਗ ਨੂੰ 3 ਸਾਲ ਦੀ ਛੋਟ ਦਿੱਤੀ ਜਾਵੇਗੀ।
ਅਰਜ਼ੀ ਫੀਸ—
ਇਨ੍ਹਾਂ ਅਹੁਦਿਆਂ ਲਈ ਜਨਰਲ/ਓ. ਬੀ. ਸੀ. ਵਰਗ ਦੇ ਉਮੀਦਵਾਰਾਂ ਨੂੰ 1500 ਰੁਪਏ ਅਰਜ਼ੀ ਫੀਸ ਦੇਣੀ ਹੋਵੇਗੀ, ਜਦਕਿ ਐੱਸ. ਸੀ/ਐੱਸ. ਟੀ. ਵਰਗ ਦੇ ਉਮੀਦਵਾਰਾਂ ਨੂੰ 1200 ਰੁਪਏ ਫੀਸ ਦੇਣੀ ਹੋਵੇਗੀ। ਅਰਜ਼ੀ ਫੀਸ ਦਾ ਭੁਗਤਾਨ ¬ਕ੍ਰੇਡਿਟ ਕਾਰਡ, ਡੇਬਿਟ ਕਾਰਡ ਜਾਂ ਨੈੱਟ ਬੈਂਕਿੰਗ ਤੋਂ ਕੀਤਾ ਜਾ ਸਕਦਾ ਹੈ।