ਸੰਸਦ ''ਚ ਅੜਿੱਕਾ ਪਾਉਣ ''ਤੇ ਅੰਨਾਦ੍ਰਮੁਕ ਦੇ 26 ਮੈਂਬਰ ਮੁਅੱਤਲ

01/02/2019 6:47:40 PM

ਨਵੀਂ ਦਿੱਲੀ— ਲੋਕ ਸਭਾ 'ਚ ਕਾਵੇਰੀ ਬਨ੍ਹਾਂ ਮੁੱਦੇ 'ਤੇ ਹੰਗਾਮਾ ਕਰ ਰਹੇ ਅੰਨਦ੍ਰਾਮੁਕ ਦੇ 24 ਮੈਂਬਰਾਂ ਨੂੰ ਸਪੀਕਰ ਸੁਮਿੱਤਰਾ ਮਹਾਜਨ ਨੇ ਸਦਨ 'ਤੋਂ ਪੰਜ ਕੰਮਕਾਜੀ ਦਿਨ ਲਈ ਮੁਅੱਤਲ ਕਰ ਦਿੱਤਾ ਹੈ। ਰਾਫੇਲ ਜਹਾਜ਼ ਸੌਦਾ ਮਾਮਲੇ 'ਤੇ ਲੋਕਸਭਾ 'ਚ ਚਰਚਾ ਦੌਰਾਨ ਅੰਨਾਦ੍ਰਮੁਕ ਦੇ ਇਕ ਮੈਂਬਰ ਆਸਨ ਨੇੜੇ ਸਦਨ ਦੇ ਅਧਿਕਾਰੀਆਂ ਲਈ ਨਿਰਧਾਰਿਤ ਕੁਰਸੀ 'ਤੇ ਖੜ੍ਹੇ ਹੋ ਕੇ ਨਾਅਰੇਬਾਜੀ ਕਰਨ ਲੱਗੇ, ਉਥੇ ਹੀ ਪਾਰਟੀ ਦੇ ਕੁਝ ਹੋਰ ਮੈਂਬਰ ਕਾਗਜ ਫਾੜ ਕੇ ਸੁੱਟਣ ਲੱਗੇ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਕਰੀਬ 15 ਮਿੰਟ ਲਈ ਟਾਲ ਦਿੱਤੀ ਗਈ।

5 ਵਜੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਣ 'ਤੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੇ ਵਾਰ-ਵਾਰ ਮੈਂਬਰਾਂ ਤੋਂ ਸਦਨ 'ਚ ਵਿਵਸਥਾ ਬਣਾਈ ਰੱਖਣ ਲਈ ਕਿਹਾ ਤੇ ਚਿਤਾਵਨੀ ਵੀ ਦਿੱਤੀ। ਹੁਣ ਇਸ ਸਥਿਤੀ 'ਚ ਨਿਯਮ 174ਏ ਦੇ ਤਹਿਤ ਮੈਂਬਰਾਂ ਨੂੰ ਪੰਜ ਕੰਮਕਾਜੀ ਦਿਨ ਤਕ ਸਦਨ ਦੀ ਕਾਰਵਾਈ ਤੋਂ ਮੁਅੱਤਲ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਬੰਦ ਕਰ ਦਿੱਤੀ ਗਈ।


Inder Prajapati

Content Editor

Related News