ਭਾਜਪਾ ਦੇ ''ਸੰਪਰਕ ਫਾਰ ਸਮਰਥਨ'' ਦੇ ਜਵਾਬ ''ਚ ਕਾਂਗਰਸ ਨੇ ਸ਼ੁਰੂ ਕੀਤੀ ਪੱਤਰ ਪਾਲੀਟਿਕਸ

Sunday, Jun 17, 2018 - 10:41 AM (IST)

ਭਾਜਪਾ ਦੇ ''ਸੰਪਰਕ ਫਾਰ ਸਮਰਥਨ'' ਦੇ ਜਵਾਬ ''ਚ ਕਾਂਗਰਸ ਨੇ ਸ਼ੁਰੂ ਕੀਤੀ ਪੱਤਰ ਪਾਲੀਟਿਕਸ

ਨਵੀਂ ਦਿੱਲੀ— ਭਾਜਪਾ ਦੇ 'ਸੰਪਰਕ ਫਾਰ ਸਮਰਥਨ' ਕੈਂਪੇਨ ਦੀ ਤਰ੍ਹਾਂ ਕਾਂਗਰਸ ਨੇ ਵੀ ਚਿੱਠੀ ਲਿਖਣ ਦੀ ਇਕ ਮੁਹਿੰਮ ਸ਼ੁਰੂ ਕੀਤੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਕੜੀ 'ਚ ਯੂ.ਪੀ. ਦੇ ਵੱਖ-ਵੱਖ ਇਲਾਕਿਆਂ 'ਚ ਜੁੜੇ ਲੋਕਾਂ ਨੂੰ ਤਿੰਨ ਪੱਤਰ ਲਿਖੇ ਹਨ।
ਪਹਿਲੀ ਚਿੱਠੀ ਰਾਹੁਲ ਗਾਂਧੀ ਨੇ ਗੋਰਖਪੁਰ ਕਾਂਡ ਨਾਲ ਚਰਚਾ 'ਚ ਆਏ ਡਾਕਟਰ ਕਫੀਲ ਨੂੰ ਲਿਖੀ ਹੈ। ਜਿਸ 'ਚ ਉਨ੍ਹਾਂ ਨੇ ਡਾਕਟਰ ਕਫੀਲ ਦੇ ਭਰਾ 'ਤੇ ਹੋਏ ਹਮਲੇ 'ਚ ਸੰਵੇਦਨਾ ਜ਼ਾਹਿਰ ਕਰਦੇ ਹੋਏ ਯੂ.ਪੀ. ਦੀ ਕਾਨੂੰਨ ਅਤੇ ਵਿਵਸਥਾ 'ਤੇ ਸਵਾਲ ਚੁੱਕੇ ਹਨ।
ਦੂਜੀ ਚਿੱਠੀ ਰਾਹੁਲ ਗਾਂਧੀ ਨੇ ਪੀਲੀਭੀਤ ਦੇ ਕਿਸਾਨ ਨੇਤਾ ਬੀ.ਐੈੱਮ. ਸਿੰਘ ਨੂੰ ਲਿਖੀ ਹੈ। ਜਿਸ 'ਚ ਗੰਨਾ ਕਿਸਾਨਾਂ ਦੀ ਸਮੱਸਿਆਵਾਂ 'ਤੇ ਸਰਕਾਰ ਨੂੰ ਘੇਰਦੇ ਹੋਏ ਕਿਸਾਨਾਂ ਨੂੰ ਹਰ ਜ਼ਰੂਰੀ ਮਦਦ ਦੇਣ ਦੀ ਗੱਲ ਕੀਤੀ ਹੈ।
ਤੀਜੀ ਚਿੱਠੀ 'ਚ ਰਾਹੁਲ ਗਾਂਧੀ ਨੇ ਬਾਗਪਤ ਦੇ ਕਿਸਾਨ ਨੇਤਾ ਸੁਸ਼ੀਲ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਕਿਸਾਨਾਂ ਦੀ ਜ਼ਮੀਨ 'ਤੇਗੈਰ ਪ੍ਰਾਪਤੀ ਦੇ ਖਿਲਾਫ ਲੜਾਈ 'ਚ ਪੂਰੀ ਕਾਂਗਰਸ ਉਨ੍ਹਾਂ ਨਾਲ ਖੜ੍ਹੀ ਹੈ। ਰਾਹੁਲ ਗਾਂਧੀ ਆਪਣੀ ਚਿੱਠੀਆਂ ਰਾਹੀਂ ਇਨ੍ਹਾਂ ਸਾਰੇ ਲੋਕਾਂ ਦੇ ਜ਼ਰੀਏ ਯੂ.ਪੀ. 'ਚ ਆਪਣੀ ਪਾਰਟੀ ਲਈ ਵਿਸ਼ਵਾਸ਼ ਜੁਟਾ ਰਹੇ ਹਨ।
ਯੂ.ਪੀ. ਕਾਂਗਰਸ ਦੇ ਬੁਲਾਰੇ ਵਿਰੇਂਦਰ ਮਦਾਨ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਜ਼ਲਦੀ ਹੀ ਰਾਹੁਲ ਗਾਂਧੀ ਯੂ.ਪੀ. ਦੇ ਹਰ ਉਸ ਪੀੜਤ ਤਬਕੇ ਦੇ ਲੋਕਾਂ ਨਾਲ ਚਿੱਠੀਆਂ ਰਾਹੀਂ ਜੁੜਣਗੇ, ਜੋ ਸਰਕਾਰ ਤੋਂ ਪਰੇਸ਼ਾਨ ਹਨ।


Related News