ਅਹਿਮਦਾਬਾਦ ਜਹਾਜ਼ ਹਾਦਸਾ: CM ਰੂਪਾਨੀ ਦਾ Lucky ਨੰਬਰ '1206' ਹੀ ਬਣਿਆ Unlucky

Friday, Jun 13, 2025 - 03:54 PM (IST)

ਅਹਿਮਦਾਬਾਦ ਜਹਾਜ਼ ਹਾਦਸਾ: CM ਰੂਪਾਨੀ ਦਾ Lucky ਨੰਬਰ '1206' ਹੀ ਬਣਿਆ Unlucky

ਅਹਿਮਦਾਬਾਦ- ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ 1206 ਨੂੰ ਆਪਣਾ ਲੱਕੀ ਨੰਬਰ ਮੰਨਦੇ ਸਨ ਅਤੇ ਉਨ੍ਹਾਂ ਨੇ ਸਾਲਾਂ ਤੋਂ ਆਪਣੇ ਸਾਰੇ ਵਾਹਨਾਂ ਦਾ ਰਜਿਸਟ੍ਰੇਸ਼ਨ ਨੰਬਰ ਇਹੋ ਰੱਖਿਆ ਸੀ। ਇਹ ਨੰਬਰ ਹੁਣ ਭਾਰਤ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਜਹਾਜ਼ ਹਾਦਸਿਆਂ 'ਚੋਂ ਇਕ ਦਾ ਸਮਾਨਾਰਥੀ ਬਣ ਗਿਆ ਹੈ, ਜਿਸ ਵਿਚ ਵੀਰਵਾਰ ਨੂੰ ਰੂਪਾਨੀ ਅਤੇ 264 ਹੋਰ ਲੋਕਾਂ ਦੀ ਜਾਨ ਚਲੀ ਗਈ ਸੀ। ਰੂਪਾਨੀ ਉਨ੍ਹਾਂ 242 ਲੋਕਾਂ 'ਚ ਸ਼ਾਮਲ ਸਨ ਜੋ ਲੰਡਨ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਵਿਚ ਸਵਾਰ ਸਨ। ਇਹ ਉਡਾਣ ਵੀਰਵਾਰ ਦੁਪਹਿਰ ਨੂੰ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਮੇਘਨਾਨੀ ਨਗਰ ਖੇਤਰ ਵਿਚ ਇਕ ਮੈਡੀਕਲ ਕਾਲਜ ਅਤੇ ਹੋਸਟਲ ਦੀ ਇਮਾਰਤ ਨਾਲ ਟਕਰਾ ਗਈ ਸੀ।

ਇਹ ਵੀ ਪੜ੍ਹੋ-  'ਲੰਚ ਲਈ ਹੋਸਟਲ ਗਿਆ ਸੀ ਪੁੱਤ, ਉੱਤੇ ਆ ਡਿੱਗਾ ਜਹਾਜ਼ ਤਾਂ...', ਪਲੇਨ ਕ੍ਰੈਸ਼ ਮਗਰੋਂ ਔਰਤ ਦਾ ਬਿਆਨ

PunjabKesari

ਸਾਬਕਾ ਮੁੱਖ ਮੰਤਰੀ 1206 ਨੂੰ ਆਪਣਾ ਲੱਕੀ ਨੰਬਰ ਮੰਨਦੇ ਸਨ ਪਰ ਹੁਣ 12 ਜੂਨ (12/06) ਦੀ ਤਾਰੀਖ ਉਨ੍ਹਾਂ ਦੀ ਆਖਰੀ ਯਾਤਰਾ ਦੀ ਤਾਰੀਖ ਬਣ ਗਈ। ਰੂਪਾਨੀ ਦੇ ਜੱਦੀ ਸ਼ਹਿਰ ਰਾਜਕੋਟ ਦੇ ਲੋਕ ਉਨ੍ਹਾਂ ਨੂੰ ਉਨ੍ਹਾਂ ਦੀ ਕਾਰ 'ਤੇ 1206 ਨੰਬਰ ਨਾਲ ਪਛਾਣਦੇ ਸਨ। ਰਾਜਕੋਟ ਦੇ ਸਥਾਨਕ ਲੋਕਾਂ ਅਤੇ ਪੱਤਰਕਾਰਾਂ ਮੁਤਾਬਕ ਰੂਪਾਨੀ ਦੇ ਸਕੂਟਰ ਅਤੇ ਕਾਰਾਂ ਦਾ ਇਹੀ ਨੰਬਰ ਸੀ। ਰੂਪਾਨੀ ਲੰਡਨ ਵਿਚ ਆਪਣੀ ਧੀ ਦੇ ਘਰ ਜਾ ਰਹੇ ਸਨ, ਜਿੱਥੇ ਉਨ੍ਹਾਂ ਦੀ ਪਤਨੀ ਅੰਜਲੀਬੇਨ ਪਹਿਲਾਂ ਹੀ ਰਹਿ ਰਹੀ ਹੈ। ਉਹ ਭਾਜਪਾ ਦੀ ਇਕ ਸਰਗਰਮ ਮੈਂਬਰ ਵੀ ਹੈ। ਅੰਜਲੀਬੇਨ ਸ਼ੁੱਕਰਵਾਰ ਸਵੇਰੇ ਗਾਂਧੀਨਗਰ ਪਹੁੰਚੀ। ਗੁਜਰਾਤ ਪ੍ਰਦੇਸ਼ ਭਾਜਪਾ ਮੁਖੀ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ. ਆਰ. ਪਾਟਿਲ ਨੇ ਵੀਰਵਾਰ ਨੂੰ ਜਹਾਜ਼ ਹਾਦਸੇ ਵਿਚ ਰੂਪਾਨੀ ਦੀ ਮੌਤ ਦੀ ਪੁਸ਼ਟੀ ਕੀਤੀ। 68 ਸਾਲਾ ਨੇਤਾ ਆਪਣੇ ਸ਼ਾਂਤ ਸੁਭਾਅ ਅਤੇ ਦ੍ਰਿੜ ਪ੍ਰਸ਼ਾਸਨਿਕ ਸ਼ੈਲੀ ਲਈ ਜਾਣੇ ਜਾਂਦੇ ਸਨ।

ਇਹ ਵੀ ਪੜ੍ਹੋ-  28 ਸਾਲ ਪੁਰਾਣੀਆਂ ਯਾਦਾਂ ਹੋਈਆਂ ਤਾਜ਼ਾ ! ਜਦੋਂ 2 ਜਹਾਜ਼ਾਂ ਦੀ ਟੱਕਰ ਨੇ ਵਿਛਾ'ਤੀਆਂ ਸੀ 300 ਤੋਂ ਵੱਧ ਲਾਸ਼ਾਂ


author

Tanu

Content Editor

Related News