ਆਖ਼ਰ ਕਿੱਥੇ ਹੁੰਦੀ ਹੈ ਸੀਟ 11A, ਜਿੱਥੇ ਬੈਠੇ ਪਲੇਨ ਕ੍ਰੈਸ਼ ਦੇ ਇਕਲੌਤੇ Survivor ਰਮੇਸ਼ ਦੀ ਬਚੀ ਜਾਨ

Friday, Jun 13, 2025 - 11:06 AM (IST)

ਆਖ਼ਰ ਕਿੱਥੇ ਹੁੰਦੀ ਹੈ ਸੀਟ 11A, ਜਿੱਥੇ ਬੈਠੇ ਪਲੇਨ ਕ੍ਰੈਸ਼ ਦੇ ਇਕਲੌਤੇ Survivor ਰਮੇਸ਼ ਦੀ ਬਚੀ ਜਾਨ

ਅਹਿਮਦਾਬਾਦ- ਅਹਿਮਦਾਬਾਦ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ  AI-171 ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਭਿਆਨਕ ਹਾਦਸੇ ਵਿਚ ਜਿੱਥੇ 241 ਯਾਤਰੀਆਂ ਦੀ ਜਾਨ ਚੱਲੀ ਗਈ, ਉੱਥੇ ਹੀ ਇਕ ਨਾਂ ਅਜਿਹਾ ਵੀ ਸੀ ਜੋ ਮੌਤ ਦੇ ਮੂੰਹ ਤੋਂ ਵਾਪਸ ਪਰਤਿਆ। ਉਹ ਸ਼ਖਸ ਹੈ ਰਮੇਸ਼ ਵਿਸ਼ਵਾਸ ਕੁਮਾਰ, ਸੀਟ ਨੰਬਰ 11A ਦੇ ਯਾਤਰੀ। ਹੁਣ ਹਰ ਕੋਈ ਇਹ ਹੀ ਜਾਣਨਾ ਚਾਹੁੰਦਾ ਹੈ ਕਿ ਆਖ਼ਰਕਾਰ ਡਰੀਮਲਾਈਨ ਵਰਗੇ ਜਹਾਜ਼ ਵਿਚ ਇਹ ਸੀਟ ਹੁੰਦੀ ਕਿੱਥੇ ਹੈ, ਜਿਸ ਨੇ ਇਕ ਜਾਨ ਬਚਾਉਣ ਵਿਚ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ- 'ਜਦੋਂ ਹੋਸ਼ ਆਇਆ...', Plane Crash 'ਚ ਜ਼ਿੰਦਾ ਬਚੇ ਯਾਤਰੀ ਨੇ ਸੁਣਾਈ ਖੌਫ਼ਨਾਕ ਆਪਬੀਤੀ

ਸੀਟ 11A ਦੀ ਲੋਕੇਸ਼ਨ: ਕਿੱਥੇ ਹੁੰਦੀ ਹੈ ਇਹ 'ਜ਼ਿੰਦਗੀ ਵਾਲੀ ਸੀਟ?

ਬੋਇੰਗ ਡਰੀਮਲਾਈਨ 787-8 ਜਹਾਜ਼ ਵਿਚ ਸੀਟ 11A ਆਮ ਤੌਰ 'ਤੇ ਇਕੋਨਾਮੀ ਕਲਾਸ ਦੀ ਪਹਿਲੀ ਲਾਈਨ ਵਿਚ ਖੱਬੇ ਪਾਸੇ ਵਿੰਡੋ ਸੀਟ ਹੁੰਦੀ ਹੈ। ਇਹ ਸੀਟ ਅਕਸਰ ਬਿਜ਼ਨੈੱਸ ਕਲਾਸ ਅਤੇ ਇਕੋਨਾਮੀ ਕਲਾਸ ਦੇ ਵਿਚ ਪੋਜ਼ੀਸ਼ਨ 'ਤੇ ਹੁੰਦੀ ਹੈ ਅਤੇ ਇਸ ਦੇ ਕੋਲ ਹੀ ਐਮਰਜੈਂਸੀ ਐਗਜ਼ਿਟ ਡੋਰ ਵੀ ਮੌਜੂਦ ਰਹਿੰਦਾ ਹੈ।

ਇਹ ਵੀ ਪੜ੍ਹੋ-  'ਲੰਚ ਲਈ ਹੋਸਟਲ ਗਿਆ ਸੀ ਪੁੱਤ, ਉੱਤੇ ਆ ਡਿੱਗਾ ਜਹਾਜ਼ ਤਾਂ...', ਪਲੇਨ ਕ੍ਰੈਸ਼ ਮਗਰੋਂ ਔਰਤ ਦਾ ਬਿਆਨ

ਸੀਟ 11A ਨੇ ਕਿਵੇਂ ਬਚਾਈ ਰਮੇਸ਼ ਦੀ ਜਾਨ?

ਫਲਾਈਟ ਟੇਕ ਆਫ ਦੇ ਦੋ ਮਿੰਟ ਬਾਅਦ ਹੀ ਜਦੋਂ ਜਹਾਜ਼ ਬੀਜੇ ਮੈਡੀਕਲ ਹੋਸਟਲ ਦੀ ਇਮਾਰਤ ਨਾਲ ਟਕਰਾ ਕੇ ਡਿੱਗਿਆ, ਤਾਂ ਰਮੇਸ਼ ਉਸੇ ਸੀਟ 'ਤੇ ਬੈਠੇ ਸਨ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਤੋਂ ਤੁਰੰਤ ਬਾਅਦ ਉਹ ਕਿਸੇ ਤਰ੍ਹਾਂ ਹੋਸ਼ ਵਿਚ ਆਏ ਅਤੇ ਨੇੜੇ ਐਮਰਜੈਂਸੀ ਐਗਜ਼ਿਟ ਤੋਂ ਛਾਲ ਮਾਰ ਕੇ ਬਾਹਰ ਨਿਕਲਣ ਵਿਚ ਸਫ਼ਲ ਰਹੇ। ਰਮੇਸ਼ ਨੇ ਕਿਹਾ ਕਿ ਜਿਵੇਂ ਹੀ ਉਹ ਉੱਠਿਆ ਤਾਂ ਚਾਰੋਂ ਪਾਸੇ ਲਾਸ਼ਾਂ ਸਨ। ਮੈਂ ਬਸ ਦੌੜਿਆ, ਕਿਸੇ ਨੇ ਮੈਨੂੰ ਫੜਿਆ ਅਤੇ ਐਂਬੂਲੈਂਸ ਤੱਕ ਪਹੁੰਚਾਇਆ।

ਇਹ ਵੀ ਪੜ੍ਹੋ- ਪਲੇਨ ਕ੍ਰੈਸ਼ ਬਾਰੇ PM ਮੋਦੀ ਨੇ ਕਿਹਾ- 'ਦਿਲ ਦਹਿਲਾ ਦੇਣ ਵਾਲੇ ਹਾਦਸੇ ਨੂੰ ਸ਼ਬਦਾਂ 'ਚ ਬਿਆਨ ਕਰਨਾ ਮੁਸ਼ਕਲ...'

ਕੀ ਵਾਕਿਆ ਹੀ 11A 'ਲੱਕੀ ਸੀਟ' ਹੈ?

ਮਾਹਰਾਂ ਮੁਤਾਬਕ 11A ਸੀਟ ਐਮਰਜੈਂਸੀ ਵਿੰਡੋ ਕੋਲ ਹੁੰਦੀ ਹੈ, ਜਿੱਥੋਂ ਬਾਹਰ ਨਿਕਲਣ ਦਾ ਇਕ ਮੌਕਾ ਵੱਧ ਰਹਿੰਦਾ ਹੈ। ਇਹ ਮੌਕਾ ਰਮੇਸ਼ ਦੇ ਹਿੱਸੇ ਆਇਆ।

ਇਹ ਵੀ ਪੜ੍ਹੋ-  ਪਲੇਨ ਕ੍ਰੈਸ਼ ਮਗਰੋਂ Air India ਦਾ ਪਹਿਲਾ ਬਿਆਨ ਆਇਆ ਸਾਹਮਣੇ, ਜਾਰੀ ਕੀਤਾ ਹੈਲਪਲਾਈਨ ਨੰਬਰ

ਵੀਡੀਓ ਵਾਇਰਲ, ਪੂਰਾ ਦੇਸ਼ ਭਾਵੁਕ

ਹਾਦਸੇ ਦੇ ਕੁਝ ਹੀ ਸਮੇਂ ਬਾਅਦ ਰਮੇਸ਼ ਦਾ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿਚ ਉਹ ਖੁਦ ਚੱਲ ਕੇ ਸੜਕ 'ਤੇ ਮਦਦ ਮੰਗਦੇ ਹੋਏ ਦਿੱਸੇ। ਉਨ੍ਹਾਂ ਦੇ ਸਰੀਰ ਤੋਂ ਖੂਨ ਵਹਿ ਰਿਹਾ ਸੀ ਪਰ ਉਹ ਹੋਸ਼ ਵਿਚ ਸਨ ਅਤੇ ਵਾਰ-ਵਾਰ ਕਹਿ ਰਹੇ ਸਨ, ਮੈਂ ਬਚ ਗਿਆ। ਦੱਸਿਆ ਜਾ ਰਿਹਾ ਹੈ ਕਿ ਰਮੇਸ਼ ਆਪਣੇ ਭਰਾ ਨਾਲ ਯਾਤਰਾ ਕਰ ਰਹੇ ਸਨ ਪਰ ਉਨ੍ਹਾਂ ਦੇ ਭਰਾ ਦਾ ਹੁਣ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।
 


author

Tanu

Content Editor

Related News