ਪਤੀ ਨੂੰ ਸਰਪ੍ਰਾਈਜ਼ ਦੇਣ ਲਈ ਖ਼ੁਦ 19 ਦੀ ਜਗ੍ਹਾ 12 ਜੂਨ ਨੂੰ ਬੁੱਕ ਕਰਵਾਈ ਟਿਕਟ, ਪਲੇਨ ਕ੍ਰੈਸ਼ 'ਚ ਗੁਆਈ ਜਾਨ
Friday, Jun 13, 2025 - 05:04 PM (IST)

ਇੰਦੌਰ- ਅਹਿਮਦਾਬਾਦ ਵਿਚ ਵਾਪਰੇ ਜਹਾਜ਼ ਹਾਦਸੇ ਵਿਚ ਇੰਦੌਰ ਦੀ ਇਕ ਨੂੰਹ ਦੀ ਮੌਤ ਹੋ ਗਈ ਹੈ। ਮ੍ਰਿਤਕਾ ਹਰਪ੍ਰੀਤ ਕੌਰ ਇੰਦੌਰ ਦੇ ਹੋਰਾ ਪਰਿਵਾਰ ਦੀ ਨੂੰਹ ਹੈ। ਉਸ ਦਾ ਪਤੀ ਰੌਬੀ ਲੰਡਨ ਵਿਚ ਰਹਿੰਦਾ ਹੈ ਅਤੇ ਹਰਪ੍ਰੀਤ ਆਪਣੇ ਪਤੀ ਨੂੰ ਮਿਲਣ ਲੰਡਨ ਜਾ ਰਹੀ ਸੀ। ਹਰਪ੍ਰੀਤ ਦੇ ਪਤੀ ਦਾ 16 ਜੂਨ ਨੂੰ ਜਨਮ ਦਿਨ ਸੀ ਅਤੇ ਉਹ ਪਤਨੀ ਦਾ ਜਨਮ ਦਿਨ ਮਨਾਉਣ ਲੰਡਨ ਜਾ ਰਹੀ ਸੀ।
ਇਹ ਵੀ ਪੜ੍ਹੋ- ਆਖ਼ਰ ਕਿੱਥੇ ਹੁੰਦੀ ਹੈ ਸੀਟ 11A, ਜਿੱਥੇ ਬੈਠੇ ਪਲੇਨ ਕ੍ਰੈਸ਼ ਦੇ ਇਕਲੌਤੇ Survivor ਰਮੇਸ਼ ਦੀ ਬਚੀ ਜਾਨ
ਪਤੀ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ ਹਰਪ੍ਰੀਤ
ਹਰਪ੍ਰੀਤ ਹੋਰਾ ਦਾ ਪੇਕਾ ਪਰਿਵਾਰ ਅਹਿਮਦਾਬਾਦ ਵਿਚ ਹੈ ਅਤੇ ਉਹ ਬੈਂਗਲੁਰੂ ਵਿਚ ਰਹਿ ਕੇ ਨੌਕਰੀ ਕਰਦੀ ਸੀ। ਉਸ ਦਾ ਵਿਆਹ ਇੰਦੌਰ ਦੇ ਰੌਬੀ ਨਾਲ 2020 ਵਿਚ ਹੋਇਆ ਸੀ। ਹਰਪ੍ਰੀਤ ਕੱਲ ਯਾਨੀ ਕਿ 12 ਜੂਨ ਨੂੰ ਅਹਿਮਦਾਬਾਦ ਤੋਂ ਉਸੇ ਫਲਾਈਟ ਵਿਚ ਬੈਠੀ ਸੀ, ਜੋ ਟੇਕ ਆਫ਼ ਦੇ ਕੁਝ ਪਲ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ। ਹਰਪ੍ਰੀਤ ਦਾ ਟਿਕਟ 19 ਜੂਨ ਸੀ ਪਰ ਉਸ ਨੇ ਐਨ ਮੌਕੇ ਟਿਕਟ ਕੈਂਸਲ ਕਰਵਾ ਕੇ 12 ਜੂਨ ਦੀ ਟਿਕਟ ਬੁੱਕ ਕਰਵਾਈ ਸੀ। ਦਰਅਸਲ ਹਰਪ੍ਰੀਤ ਆਪਣੇ ਪਤੀ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ।
ਇਹ ਵੀ ਪੜ੍ਹੋ- ਅਹਿਮਦਾਬਾਦ ਜਹਾਜ਼ ਹਾਦਸਾ: CM ਰੂਪਾਨੀ ਦਾ Lucky ਨੰਬਰ '1206' ਹੀ ਬਣਿਆ Unlucky
242 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਹੋਇਆ ਸੀ ਕ੍ਰੈਸ਼
ਦੱਸ ਦੇਈਏ ਕਿ ਬੋਇੰਗ 787 ਡ੍ਰੀਮਲਾਈਨਰ (AI171) ਜਹਾਜ਼ ਵੀਰਵਾਰ ਦੁਪਹਿਰ ਨੂੰ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਮੇਘਨਾਨੀ ਨਗਰ ਖੇਤਰ ਵਿਚ ਇਕ ਮੈਡੀਕਲ ਕਾਲਜ ਕੈਂਪਸ ਵਿਚ ਹਾਦਸਾਗ੍ਰਸਤ ਹੋ ਗਿਆ। ਇਸ ਵਿਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਸਮੇਤ 242 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਹਾਦਸੇ ਵਿਚ ਸਿਰਫ਼ ਇਕ ਯਾਤਰੀ ਰਮੇਸ਼ ਵਿਸ਼ਵਾਸ ਕੁਮਾਰ ਬਚਿਆ। ਮੈਡੀਕਲ ਕਾਲਜ ਕੈਂਪਸ ਦੇ ਕਈ ਡਾਕਟਰ ਵਿਚ ਇਸ ਹਾਦਸੇ ਵਿਚ ਮਾਰੇ ਗਏ ਹਨ।
ਇਹ ਵੀ ਪੜ੍ਹੋ- 'ਲੰਚ ਲਈ ਹੋਸਟਲ ਗਿਆ ਸੀ ਪੁੱਤ, ਉੱਤੇ ਆ ਡਿੱਗਾ ਜਹਾਜ਼ ਤਾਂ...', ਪਲੇਨ ਕ੍ਰੈਸ਼ ਮਗਰੋਂ ਔਰਤ ਦਾ ਬਿਆਨ