‘ਹਾੜ੍ਹੀ ਦੀ ਫ਼ਸਲ ਦੇ ਭੁਗਤਾਨ ’ਚ ਹੋਈ ਦੇਰੀ ਤਾਂ ਕਿਸਾਨਾਂ ਨੂੰ ਮਿਲੇਗਾ 9 ਫ਼ੀਸਦੀ ਵਿਆਜ’

Wednesday, Mar 24, 2021 - 04:21 PM (IST)

ਹਰਿਆਣਾ— ਖੇਤੀ ਕਾਨੂੰਨਾਂ ਦੇ ਵਿਰੋਧ ਦਰਮਿਆਨ ਕਿਸਾਨਾਂ ਨੂੰ ਲੁਭਾਉਣ ਲਈ ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਨੇ ਇਕ ਵੱਡਾ ਫ਼ੈਸਲਾ ਲਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਜੇਕਰ ਹਾੜ੍ਹੀ ਦੀ ਫ਼ਸਲ ਖਰੀਦਣ ਤੋਂ ਬਾਅਦ ਭੁਗਤਾਨ ’ਚ ਦੇਰੀ ਹੁੰਦੀ ਹੈ ਤਾਂ ਕਿਸਾਨਾਂ ਨੂੰ ਸਾਡੀ ਸਰਕਾਰ 9 ਫ਼ੀਸਦੀ ਦਾ ਵਿਆਜ ਦੇਵੇਗੀ। ਖੱਟੜ ਸਰਕਾਰ ਵਲੋਂ ਮੰਗਲਵਾਰ ਨੂੰ ਫ਼ਸਲ ਖਰੀਦਣ ਨੂੰ ਲੈ ਕੇ ਬੁਲਾਈ ਗਈ ਬੈਠਕ ’ਚ ਇਹ ਐਲਾਨ ਕੀਤਾ ਗਿਆ ਹੈ, ਜਿਸ ਦਾ ਫਾਇਦਾ ਕਿਸਾਨਾਂ ਨੂੰ ਹੋਵੇਗਾ। ਬੈਠਕ ਵਿਚ ਖੱਟੜ ਨੇ ਹਾੜ੍ਹੀ ਦੀ ਫ਼ਸਲ ਖਰੀਦਣ ਮਗਰੋਂ ਤੁਰੰਤ ਭੁਗਤਾਨ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ : ਹਰਿਆਣਾ ’ਚ ਨਾ ਤਾਂ ਮੰਡੀਆਂ ਬੰਦ ਹੋਣਗੀਆਂ ਅਤੇ ਨਾ ਹੀ MSP ’ਤੇ ਖਰੀਦ ਖ਼ਤਮ ਹੋਵੇਗੀ : ਦੁਸ਼ਯੰਤ ਚੌਟਾਲਾ

ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਹਾੜ੍ਹੀ ਸੀਜ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਸੂਬੇ ਭਰ ਦੇ ਕਿਸਾਨਾਂ ਦੁਆਰਾ ਬੀਜੀ ਗਈ ਹਾੜ੍ਹੀ ਦੀ ਫਸਲ ਨੂੰ ਖਰੀਦਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹਾੜ੍ਹੀ ਦੇ ਸੀਜ਼ਨ 2021-22 ਦੌਰਾਨ ਕਿਸਾਨਾਂ ਨੂੰ ਕੀਤੀ ਜਾਣ ਵਾਲੀ ਅਦਾਇਗੀ ਵਿਚ ਕੋਈ ਦੇਰੀ ਨਹੀਂ ਹੋਣੀ ਚਾਹੀਦੀ। ਜੇ ਭੁਗਤਾਨ ਵਿਚ ਦੇਰੀ ਹੁੰਦੀ ਹੈ, ਤਾਂ ਭੁਗਤਾਨ ਲਗਭਗ 9 ਪ੍ਰਤੀਸ਼ਤ ਵਿਆਜ ਨਾਲ ਕੀਤਾ ਜਾਵੇਗਾ। ਇਹ ਭੁਗਤਾਨ ਸਿੱਧੇ ਤੌਰ 'ਤੇ ਕਿਸਾਨਾਂ ਦੇ ਪ੍ਰਮਾਣਿਤ ਬੈਂਕ ਖਾਤਿਆਂ ਵਿੱਚ ਕੀਤੇ ਜਾਣਗੇ।

ਇਹ ਵੀ ਪੜ੍ਹੋ : ਮਨੋਹਰ ਖੱਟੜ ਨੇ ਜੀਂਦ ਨੂੰ 33 ਪ੍ਰਾਜੈਕਟਾਂ ਦੀ ਸੌਗਾਤ ਦਿੱਤੀ

ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਖਰੀਦੀ ਗਈ ਉਪਜ ਦਾ ਨਿਰਧਾਰਤ ਸਮੇਂ ਦੇ ਅੰਦਰ ਅਦਾਇਗੀ ਕਰਨਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਕਿਸਾਨਾਂ ਨੂੰ ਮੰਡੀਆਂ ਵਿਚ ਆਪਣੀ ਫ਼ਸਲ ਵੇਚਣ ਵੇਲੇ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨਿਰਵਿਘਨ ਅਤੇ ਸਮੇਂ ਸਿਰ ਖਰੀਦ ਨੂੰ ਯਕੀਨੀ ਬਣਾਉਣ ਲਈ ਅਗਾਉਂ ਸਮਾਂ-ਸਾਰਣੀ ਦੀ ਯੋਜਨਾ ਬਣਾਈ ਜਾਣੀ ਚਾਹੀਦੀ ਹੈ। ਇਸ ਦੌਰਾਨ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦਾ ਪੂਰਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਟਿਕੈਤ ਨੇ ਕਰਨਾਟਕ ਦੇ ਕਿਸਾਨਾਂ ਨੂੰ ਕੀਤੀ ਅਪੀਲ, ਕਿਹਾ- ਟਰੈਕਟਰ ਨਾਲ ਬੈਂਗਲੁਰੂ ਦਾ ਕਰੋ ਘਿਰਾਓ


Tanu

Content Editor

Related News