ਉਨ੍ਹਾਂ ਦੀ ਨੀਤੀਆਂ ਠੀਕ ਸਨ ਤਾਂ ਕਿਉਂ 2,66,00 ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ : UP ਖੇਤੀ ਮੰਤਰੀ ਸ਼ਾਹੀ

01/30/2021 4:39:01 PM

ਪ੍ਰਯਾਗਰਾਜ/ਯੂ.ਪੀ. (ਭਾਸ਼ਾ) : ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨਕਾਰੀਆਂ ਦਾ ਸਮਰਥਨ ਕਰ ਰਹੇ ਵਿਰੋਧੀ ਦਲਾਂ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਤਰ ਪ੍ਰਦੇਸ਼ ਦੇ ਖੇਤੀ ਮੰਤਰੀ ਸੂਰਿਆ ਪ੍ਰਤਾਪ ਸ਼ਾਹੀ ਨੇ ਸ਼ਨੀਵਾਰ ਨੂੰ ਇੱਥੇ ਆਯੋਜਿਤ ਕਿਸਾਨ ਮੇਲੇ ’ਚ ਕਿਹਾ ਕਿ 2004 ਤੋਂ 2014 ਤੱਕ 2,66,000 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਸੀ, ਜੇਕਰ ਉਨ੍ਹਾਂ ਦੀਆਂ ਖੇਤੀ ਨੀਤੀਆਂ ਸਹੀ ਸਨ ਤਾਂ ਕਿਉਂ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਸੀ। ਇੱਥੇ 9 ਦਿਨਾਂ ਵਿਰਾਟ ਕਿਸਾਨ ਮੇਲੇ ਦਾ ਉਦਘਾਟਨ ਕਰਣ ਦੇ ਬਾਅਦ ਖੇਤੀ ਮੰਤਰੀ ਨੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ‘ਉਨ੍ਹਾਂ ਕਿਸਾਨਾਂ ਦੀ ਖ਼ੁਦਕੁਸ਼ੀ ਦਾ ਪਾਪ ਇਨ੍ਹਾਂ ਲੋਕਾਂ ਦੇ ਮੋਢਿਆ ’ਤੇ ਚੜਿ੍ਹਆ ਹੈ। ਦੇਸ਼ ਵਿਚ ਇਕ ਪਰਿਵਾਰ ਨੇ 40 ਸਾਲ ਤੱਕ ਸ਼ਾਸਨ ਕੀਤਾ ਅਤੇ ਇਨ੍ਹਾਂ 40 ਸਾਲਾਂ ਵਿਚ ਦੇਸ਼ ਵਿਚ ਗ਼ਰੀਬੀ ਨਹੀਂ ਮਿਟ ਸਕੀ।’

ਇਹ ਵੀ ਪੜ੍ਹੋ: ਦਿੱਲੀ ਪੁਲਸ ਨੇ ਪੁੱਛਗਿੱਛ ਲਈ 9 ਕਿਸਾਨ ਨੇਤਾਵਾਂ ਨੂੰ ਸੱਦਿਆ, ਕੋਈ ਨਹੀਂ ਪੁੱਜਿਆ

ਉਨ੍ਹਾਂ ਕਿਹਾ, ‘ਜੋ ਲੋਕ ਕਹਿੰਦੇ ਸਨ ਕਿ ਕੇਂਦਰ ਸਰਕਾਰ ਦੇ ਬਜਟ ’ਤੇ ਪਹਿਲਾ ਅਧਿਕਾਰ ਘੱਟ ਗਿਣਤੀਆਂ ਦਾ ਹੈ, ਉਥੇ ਹੀ ਨਰਿੰਦਰ ਮੋਦੀ ਨੇ ਸੰਸਦ ਭਵਨ ਵਿਚ ਪ੍ਰਵੇਸ਼ ਕਰਦੇ ਹੀ ਕਿਹਾ ਕਿ ਬਜਟ ’ਤੇ ਪਹਿਲਾ ਅਧਿਕਾਰ ਕਿਸਾਨਾਂ, ਗ਼ਰੀਬਾਂ, ਮਜ਼ਦੂਰਾਂ ਦਾ ਹੈ। ਪ੍ਰਧਾਨ ਮੰਤਰੀ ਨੇ ਬਦਲਾਅ ਕਰਕੇ ਪੇਂਡੂ ਵਿਕਾਸ ਦੀ ਦ੍ਰਿਸ਼ਟੀ ਨਾਲ ਨੀਤੀਆਂ ਸ਼ੁਰੂ ਕੀਤੀਆਂ ਅਤੇ ਉਨ੍ਹਾਂ ਨੂੰ (ਵਿਰੋਧੀ ਦਲਾਂ) ਇਸ ਗੱਲ ਦੀ ਤਕਲੀਫ਼ ਹੈ ਕਿ ਜੋ ਉਹ ਨਹੀਂ ਕਰ ਸਕੇ , ਉਹ ਸਾਡੇ ਪ੍ਰਧਾਨ ਮੰਤਰੀ ਕਰ ਰਹੇ ਹਨ।’

ਇਹ ਵੀ ਪੜ੍ਹੋ: WHO ਦਾ ਦਲ ਕੋਰੋਨਾ ਵਾਇਰਸ ਦੇ ਪਹਿਲੇ ਮਰੀਜ਼ ਦਾ ਇਲਾਜ ਕਰਣ ਵਾਲੇ ਵੁਹਾਨ ਦੇ ਹਸਪਤਾਲ ਪੁੱਜਾ

ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਨਮਨ ਕਰਦੇ ਹੋਏ ਸ਼ਾਹੀ ਨੇ ਕਿਹਾ, ‘ਮਹਾਤਮਾ ਗਾਂਧੀ ਨੇ ਅਫ਼ਰੀਕਾ ਤੋਂ ਪਰਤਣ ਦੇ ਬਾਅਦ ਸਭ ਤੋਂ ਪਹਿਲਾਂ ਬਿਹਾਰ ਦੇ ਚੰਪਾਰਣ ਦੀ ਯਾਤਰਾ ਕੀਤੀ ਅਤੇ  ਨੀਲ ਦੀ ਖੇਤੀ ਅਤੇ ਉਚੇ ਲਗਾਨ ਵਸੂਲੀ ਖ਼ਿਲਾਫ਼ ਉਨ੍ਹਾਂ ਨੇ ਅੰਦੋਲਨ ਕੀਤਾ। ਮਹਾਤਮਾ ਗਾਂਧੀ ਨੇ ਗ੍ਰਾਮ ਸਵਰਾਜ ਦਾ ਸੁੁਫ਼ਨਾ ਵੇਖਿਆ ਸੀ ਪਰ ਕੁੱਝ ਲੋਕਾਂ ਨੇ ਕਿਸਾਨ ਨੂੰ ਅਜਿਹਾ ਪਰਾਵਲੰਬੀ ਬਣਾ ਦਿੱਤਾ, ਜਿਸ  ਨਾਲ ਸਾਡੇ ਦੇਸ਼ ਦਾ ਕਿਸਾਨ ਗ਼ਰੀਬ ਹੋ ਗਿਆ ਅਤੇ ਉਸ ਦਾ ਜੀਵਨ ਨਰਕ ਹੋ ਗਿਆ।’

ਇਹ ਵੀ ਪੜ੍ਹੋ: ਕਿਸਾਨਾਂ ਦੀ ਵੱਧਦੀ ਭੀੜ ਦੇ ਬਾਅਦ ਗਾਜੀਪੁਰ ’ਚ ਇੰਟਰਨੈੱਟ ਸੇਵਾ ਬੰਦ

ਉਨ੍ਹਾਂ ਕਿਹਾ ਕਿ ਕੋਰੋਨਾ ਦੀ ਵਜ੍ਹਾ ਨਾਲ ਜਦੋਂ ਪੂਰੀ ਦੁਨੀਆ ਰੁਕ ਗਈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਪ੍ਰਦੇਸ਼ ਦੇ ਕਿਸਾ ਨ ਦੇ ਕੰਮ ਨੂੰ ਰੁਕਣ ਨਹੀਂ ਦਿੱਤਾ। ਗੰਨੇ ਖੇਤਾਂ ਵਿਚ ਖੜ੍ਹੇ ਸਨ ਅਤੇ ਅਸੀਂ ਇਥ ਵੀ ਖੰਡ ਮਿੱਲ ਬੰਦ ਨਹੀਂ ਹੋਣ ਦਿੱਤਾ। ਫੂਲਪੁਰ ਵਿਚ ਇਫਕੋ ਦੇ ਕਾਰਖ਼ਾਨੇ ਨੂੰ ਇਕ ਦਿਨ ਵੀ ਬੰਦ ਨਹੀਂ ਹੋਣ ਦਿੱਤਾ। ਪ੍ਰਦੇਸ਼ ਦੇ ਕਿਸਾਨਾਂ ਨੂੰ ਸਮੇਂ ’ਤੇ ਬੀਜ, ਖਾਦ, ਪਾਣੀ ਦਿੱਤਾ ਹੈ। ਉਤਰ ਪ੍ਰਦੇਸ਼ ਦੀ ਪਿਛਲੀ ਸਪਾ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਖੇਤੀਬਾੜੀ ਮੰਤਰੀ ਨੇ ਕਿਹਾ ਕਿ 2015-16 ਵਿਚ ਪ੍ਰਦੇਸ਼ ਦਾ ਸਾਉਣੀ ਦੀਆਂ ਫ਼ਸਲਾਂ ਦਾ ਉਤਪਾਦਨ 154 ਲੱਖ ਮੀਟਿੰਕ ਟਨ ਸੀ। ਉਥੇ ਹੀ ਮੌਜੂਦਾ ਸਰਕਾਰ ਵਿਚ ਚਾਰ ਸਾਲ ਤੋਂ ਘੱਟ ਸਮੇਂ ਵਿਚ ਦਸੰਬਰ 2020 ਦੀ ਰਿਪੋਰਟ ਮੁਤਾਬਕ ਪ੍ਰਦੇਸ਼ ਦੀ ਸਾਉਣੀ ਫਸਲਾਂ ਦਾ ਉਤਪਾਦਨ ਵੱਧ ਕੇ 214 ਲੱਖ 39 ਹਜ਼ਾਰ ਮੀਟ੍ਰਿਕ ਟਨ ਪਹੁੰਚ ਗਿਆ।

ਇਹ ਵੀ ਪੜ੍ਹੋ: ਸਿੰਘੂ, ਗਾਜ਼ੀਪੁਰ ਅਤੇ ਟਿੱਕਰੀ ਸਰਹੱਦ ’ਤੇ ਇੰਟਰਨੈੱਟ ’ਤੇ ਲਗਾਈ ਗਈ ਰੋਕ 31 ਜਨਵਰੀ ਤੱਕ ਰਹੇਗੀ ਜਾਰੀ

ਪ੍ਰੋਗਰਾਮ ਦੇ ਉਦਘਾਟਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਵਿਚ ਖੇਤੀਬਾੜੀ ਮੰਤਰੀ ਨੇ ਖੇਤੀ ਕਾਨੂੰਨਾ ’ਤੇ ਕਿਹਾ, ‘ਇਹ ਜੋ ਖੇਤੀ ਕਾਨੂੰਨ ਆਏ ਹਨ, ਉਹ ਕਿਸਾਨਾਂ ਦੇ ਹਿੱਤ ਵਿਚ ਹਨ ਅਤੇ ਕੁੱਝ ਲੋਕ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਇਹ ਖੇਤੀ ਮੇਲਾ ਇਸ ਲਈ ਲਗਾਇਆ ਗਿਆ ਹੈ, ਜਿਸ ਨਾਲ ਕਿਸਾਨਾਂ ਵਿਚ ਪਈ ਉਲਝਣ ਨੂੰ ਦੂਰ ਕੀਤਾ ਜਾ ਸਕੇ।’ ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ ਉਤਰ ਪ੍ਰਦੇਸ਼ ਵਿਚ 2 ਕਰੋੜ 35 ਲੱਖ ਕਿਸਾਨਾਂ ਦੇ ਖਾਤਿਆਂ ਵਿਚ ਹੁਣ ਤੱਕ 27,000 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਹਨ। ਪਿਛਲੇ 3 ਸਾਲਾਂ ਵਿਚ ਪ੍ਰਦੇਸ਼ ਸਰਕਾਰ ਨੇ ਲੱਗਭਗ 30,000 ਸੋਲਰ ਪੰਪ ਸਥਾਪਿਤ ਕੀਤੇ ਹਨ। ਡੇਢ ਲੱਖ ਤੋਂ ਜ਼ਿਆਦਾ ਖੇਤੀ ਯੰਤਰਾਂ ਨੂੰ ਕਿਸਾਨਾਂ ਵਿਚਾਲੇ ਪਹੁੰਚਾਇਆ ਗਿਆ ਹੈ। ਸ਼ਾਹੀ ਨੇ ਦੱਸਿਆ ਕਿ ਸਰਕਾਰ 1 ਤੋਂ 3 ਫਰਵਰੀ ਤੱਕ ਅਭਿਆਨ ਚਲਾ ਕੇ ਕਿਸਾਨ ਸਨਮਾਨ ਨਿਧੀ ਦੇ ਖਾਤਿਆਂ ਨਾਲ ਸਬੰਧਤ ਗਲਤੀਆਂ ਨੂੰ ਦੂਰ ਕਰਾਏਗੀ। ਇਹ ਅਭਿਆਨ ਹਰੇਕ ਵਿਕਾਸ ਬਲਾਕ ਵਿਚ ਚੱਲੇਗਾ, ਜਿੱਕੇ ਖੇਤੀ ਵਿਭਾਗ ਦੇ ਅਧਿਕਾਰੀ ਕਿਸਾਨਾਂ ਦੇ ਡਾਟਾ ਆਦਿ ਨੂੰ ਠੀਕ ਕਰਣਗੇ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਖ਼ਤਮ ਕਰਨੀ ਚਾਹੁੰਦੀ ਹੈ ਸਰਕਾਰ, ਪੁਲਸ ਦੇ ਨੋਟਿਸਾਂ ਤੋਂ ਡਰਾਂਗੇ ਨਹੀਂ: ਸੰਯੁਕਤ ਕਿਸਾਨ ਮੋਰਚਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।    


cherry

Content Editor

Related News