ਖੇਤੀ ਕਾਨੂੰਨਾਂ ਨੂੰ ਲੈ ਕੇ 17 ਸਾਲਾ ਇਸ ਕੁੜੀ ਨੇ ਸਰਕਾਰ ਤੋਂ ਪੁੱਛੇ ਸਵਾਲ, ਗਿਣਾਈਆਂ ਗਲਤੀਆਂ (ਵੀਡੀਓ)
Monday, Dec 21, 2020 - 02:12 PM (IST)
ਨਵੀਂ ਦਿੱਲੀ- ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 26ਵਾਂ ਦਿਨ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਅਤੇ ਕਿਸਾਨ ਜਿੱਦ 'ਤੇ ਅੜੇ ਹੋਏ ਹਨ। ਸਰਕਾਰ ਕਾਨੂੰਨ ਵਾਪਸ ਨਹੀਂ ਲੈਣਾ ਚਾਹੁੰਦੀ ਹੈ ਅਤੇ ਉੱਥੇ ਹੀ ਕਿਸਾਨ ਕਾਨੂੰਨ ਰੱਦ ਕਰਨ ਦੀ ਜਿੱਦ 'ਤੇ ਅੜੇ ਹਨ। ਉੱਥੇ ਹੀ ਇਕ 17 ਸਾਲਾ ਕੁੜੀ ਨੇ ਕੇਂਦਰ ਸਰਕਾਰ ਨੂੰ ਤਿੱਖੇ ਸਵਾਲ ਕੀਤੇ। ਉਸ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ 'ਚ ਕੁਝ ਗਲਤੀਆਂ ਹਨ, ਜਿਨ੍ਹਾਂ ਨੂੰ ਠੀਕ ਕਰਨ ਦੀ ਜ਼ਰੂਰਤ ਹੈ। ਵੀਡੀਓ 'ਚ ਤੁਸੀਂ ਵੀ ਸੁਣ ਸਕਦੇ ਹੋ ਕਿ ਕੁੜੀ ਨੇ ਕਾਨੂੰਨਾਂ ਬਾਰੇ ਕੀ ਹੈ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੇ ਵਿਰੋਧ 'ਚ PM ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਥਾਲੀ ਵਜਾਉਣਗੇ ਕਿਸਾਨ
ਕੁੜੀ ਨੇ ਕਿਹਾ ਕਿ ਮੈਂ ਸਰਕਾਰ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਉਸ ਨੇ ਇਹ ਬਿੱਲ ਕਿਉਂ ਬਣਾਏ। ਦੂਜੇ ਸਵਾਲ 'ਚ ਕੁੜੀ ਨੇ ਪੁੱਛਿਆ ਕਿ ਜਦੋਂ ਤੱਕ ਰੋਜ਼ 70 ਹਜ਼ਾਰ ਕੋਰੋਨਾ ਮਾਮਲੇ ਆਉਂਦੇ ਸਨ, ਉਦੋਂ ਸਪੈਸ਼ਲ ਸੰਸਦ ਸੈਸ਼ਨ ਚਲਾਇਆ ਗਿਆ। ਉਸ ਵਿਚ ਵੀ ਸਰਕਾਰ ਨੇ 8 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ, ਕਿਉਂਕਿ ਉਨ੍ਹਾਂ ਨੇ ਬਿੱਲਾਂ ਦਾ ਸਮਰਥਨ ਨਹੀਂ ਕੀਤਾ ਸੀ, ਆਖ਼ਰ ਕਿਉਂ? ਉਸ ਨੇ ਕਿਹਾ ਕਿ ਜਦੋਂ ਇੰਨੇ ਜ਼ਿਆਦਾ ਮਾਮਲੇ ਆਉਣ ਦੇ ਬਾਵਜੂਦ ਸੰਸਦ ਸੈਸ਼ਨ ਚਲਾਇਆ ਗਿਆ ਸੀ ਤਾਂ ਹੁਣ ਘੱਟ ਮਾਮਲੇ ਆਉਣ ਤੋਂ ਬਾਅਦ ਵੀ ਸੰਸਦ ਸੈਸ਼ਨ ਕਿਉਂ ਰੱਦ ਕੀਤਾ ਗਿਆ ਹੈ। ਸਰਕਾਰ ਨੂੰ ਇਸ ਬਾਰੇ ਦੱਸਣਾ ਚਾਹੀਦਾ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਕਿਸਾਨਾਂ ਨੂੰ ਨਾ ਰਹੇ ਕੋਈ ਤੰਗੀ, ਅਮਰੀਕੀ ਸਿੱਖ NGO ਨੇ ਖੋਲ੍ਹੇ ਦਿਲਾਂ ਦੇ ਬੂਹੇ
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ