ਕਰੀਬ 2 ਘੰਟੇ ਚੱਲੀ ਪਹਿਲੇ ਗੇੜ ਦੀ ਬੈਠਕ ਖ਼ਤਮ, ਲੰਚ ਮਗਰੋਂ ਮੁੜ ਹੋਵੇਗੀ ਦੋਹਾਂ ਧਿਰਾਂ ਵਿਚਾਲੇ ਗੱਲਬਾਤ

Friday, Jan 15, 2021 - 02:40 PM (IST)

ਕਰੀਬ 2 ਘੰਟੇ ਚੱਲੀ ਪਹਿਲੇ ਗੇੜ ਦੀ ਬੈਠਕ ਖ਼ਤਮ, ਲੰਚ ਮਗਰੋਂ ਮੁੜ ਹੋਵੇਗੀ ਦੋਹਾਂ ਧਿਰਾਂ ਵਿਚਾਲੇ ਗੱਲਬਾਤ

ਨਵੀਂ ਦਿੱਲੀ- ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਸ਼ੁੱਕਰਵਾਰ ਨੂੰ 9ਵੇਂ ਗੇੜ ਦੀ ਮੀਟਿੰਗ ਹੋ ਰਹੀ ਹੈ। ਕਰੀਬ 2 ਘੰਟੇ ਦੀ ਬੈਠਕ ਤੋਂ ਬਾਅਦ ਲੰਚ ਬਰੇਕ ਹੋਇਆ ਹੈ। ਕਿਸਾਨਾਂ ਲਈ ਅੱਜ ਵੀ ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਵਲੋਂ ਲੰਗਰ ਪਹੁੰਚਾਇਆ ਗਿਆ ਹੈ। ਕਿਸਾਨ ਵਿਗਿਆਨ ਭਵਨ ’ਚ ਲੰਚ ਕਰ ਰਹੇ ਹਨ। ਫ਼ਿਲਹਾਲ 2 ਘੰਟੇ ਦੀ ਬੈਠਕ ’ਚ ਵੀ ਗੱਲ ਕਿਸੇ ਪਾਸੇ ਨਹੀਂ ਲੱਗੀ ਹੈ। ਸਰਕਾਰ ਅਤੇ ਕਿਸਾਨ ਆਪਣੀ-ਆਪਣੀ ਜਿੱਦ ’ਤੇ ਅੜੇ ਹੋਏ ਹਨ। ਕਿਸਾਨ ਚਾਹੁੰਦੇ ਹਨ ਕਿ ਸਰਕਾਰ ਖੇਤੀ ਕਾਨੂੰਨ ਰੱਦ ਕਰ ਦੇਵੇ ਪਰ ਸਰਕਾਰ ਕਿਸਾਨਾਂ ਨੂੰ ਹਾਲੇ ਵੀ ਸੋਧ ਦਾ ਪ੍ਰਸਤਾਵ ਦੇ ਰਹੀ ਹੈ। ਲੰਚ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਮੁੜ ਗੱਲਬਾਤ ਹੋਵੇਗੀ।

ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਕਿਸਾਨੀ ਮੁੱਦੇ ਨੂੰ ਸੁਲਝਾਉਣ ਲਈ ਕੇਂਦਰ ਵਲੋਂ ਲਿਆਂਦੇ ਗਏ ਤਿੰਨੋਂ ਖੇਤੀ ਕਾਨੂੰਨਾਂ ’ਤੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਹੈ। ਇਸ ਦੇ ਨਾਲ ਹੀ 4 ਮੈਂਬਰੀ ਕਮੇਟੀ ਵੀ ਬਣਾਈ ਹੈ ਪਰ ਇਸ ਕਮੇਟੀ ਦਾ ਕਿਸਾਨ ਵਿਰੋਧ ਕਰ ਰਹੇ ਸਨ, ਕਿਉਂਕਿ ਕਮੇਟੀ ’ਚ ਜੋ ਮੈਂਬਰ ਹਨ, ਉਹ ਖੇਤੀ ਕਾਨੂੰਨਾਂ ਦਾ ਸਮਰਥਨ ਕਰ ਚੁੱਕੇ ਹਨ। ਉੱਥੇ ਹੀ ਇਸ ਤੋਂ ਪਹਿਲਾਂ ਵੀ ਕੇਂਦਰ ਅਤੇ ਕਿਸਾਨਾਂ ਵਿਚਾਲੇ 8 ਬੈਠਕਾਂ ਹੋ ਚੁਕੀਆਂ ਹਨ। ਜੋ ਬੇਸਿੱਟਾ ਰਹੀਆਂ ਹਨ। ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਦਿੱਲੀ ਦੀਆਂ ਸਰਹੱਦਾਂ ਕੋਲ ਪਿਛਲੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। 

ਨੋਟ : ਕੀ ਕਿਸਾਨਾਂ ਅਤੇ ਸਰਕਾਰ ਵਿਚਾਲੇ ਅੱਜ ਦੀ ਬੈਠਕ ’ਚ ਨਿਕਲੇਗਾ ਕੋਈ ਹੱਲ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

DIsha

Content Editor

Related News