ਖੇਤੀ, ਉਦਯੋਗ ''ਚ ਤਕਨੀਕ ਦੇ ਇਸਤੇਮਾਲ ''ਚ ਦੇਸ਼ ਪਿੱਛੇ : ਭਾਗਵਤ
Tuesday, Jun 27, 2017 - 02:40 AM (IST)
ਮੁੰਬਈ — ਆਰ. ਐੱਸ. ਐੱਸ. ਪ੍ਰਮੁੱਖ ਮੋਹਨ ਭਾਗਵਤ ਨੇ ਸੋਮਵਾਰ ਨੂੰ ਕਿਹਾ ਕਿ ਖੇਤੀ ਅਤੇ ਉਦਯੋਗ ਦੇ ਖੇਤਰਾਂ 'ਚ ਤਕਨਾਲੋਜੀ ਦੇ ਇਸਤੇਮਾਲ ਅਤੇ ਰਿਸਰਚ ਦੇ ਮਾਮਲੇ 'ਚ ਦੇਸ਼ ਪਿੱਛੜ ਰਿਹਾ ਹੈ। ਉਨ੍ਹਾਂ ਨੇ ਮਹਾਰਾਸ਼ਟਰ ਚੈਂਬਰ ਆਫ ਕਾਨਰਸ, ਇੰਡਸਟਰੀ ਐਂਡ ਐਗਰੀਕਲਚਰ ਦੇ ਇਕ ਪ੍ਰੋਗਰਾਮ 'ਚ ਮੁੱਖ ਮਹਿਮਾਨ ਦੇ ਰੂਪ 'ਚ ਸੰਬੋਧਨ ਦਿੰਦੇ ਹੋਏ ਕਿਹਾ, ''ਸਾਡੇ ਦੇਸ਼ ਨੂੰ ਉਦਯੋਗ, ਵਪਾਰ ਅਤੇ ਖੇਤੀ ਦੇ ਖੇਤਰਾਂ 'ਚ ਉਤਪਾਦਤਾ ਵਧਾਉਣ ਲਈ ਤਕਨਾਲੋਜੀ ਅਤੇ ਰਿਸਰਚ ਦੀ ਬਹੁਤ ਜ਼ਰੂਰਤ ਹੈ। ਪਰ ਬਦ-ਕਿਸਮਤੀ ਨਾਲ ਅਸੀਂ ਇਨ੍ਹਾਂ ਖੇਤਰਾਂ 'ਚ ਤਕਨੀਕ ਦੇ ਇਸਤੇਮਾਲ ਅਤੇ ਰਿਸਰਚ 'ਚ ਬਹੁਤ ਪਿੱਛੇ ਹਾਂ।