ਖੇਤੀਬਾੜੀ ਕਰਜ਼ਾ ਮੁਆਫੀ ਨਾਲ ਸੂਬਿਆਂ ਦੇ ਪੂੰਜੀਗਤ ਖਰਚੇ ''ਤੇ ਪਵੇਗਾ ਉਲਟ ਅਸਰ

Friday, Dec 28, 2018 - 05:46 PM (IST)

ਮੁੰਬਈ— ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਸਮੇਤ ਵੱਖ-ਵੱਖ ਸੂਬਿਆਂ ਦੀ ਖੇਤੀਬਾੜੀ ਕਰਜ਼ਾ ਮੁਆਫੀ ਦੇ ਐਲਾਨ ਨਾਲ ਸੂਬਿਆਂ ਦੇ ਸਮੁੱਚੇ ਪੂੰਜੀਗਤ ਖਰਚੇ 'ਤੇ ਉਲਟ ਅਸਰ ਪਵੇਗਾ। ਇਕ ਰਿਪੋਰਟ 'ਚ ਇਸ ਦੀ ਚਿਤਾਵਨੀ ਦਿੱਤੀ ਗਈ ਹੈ। ਸੂਬਿਆਂ ਦਾ ਪੂੰਜੀਗਤ ਖਰਚਾ ਅਰਥਵਿਵਸਥਾ ਨੂੰ ਚਲਾਉਣ ਵਾਲੇ ਨਿਵੇਸ਼ ਵਾਧੇ ਨੂੰ ਉਤਸ਼ਾਹ ਦੇਣ ਦਾ ਇਕ ਮੁੱਖ ਕਾਰਕ ਹੁੰਦਾ ਹੈ। ਇਤਿਹਾਸਕ ਤੌਰ 'ਤੇ ਇਹ ਕੇਂਦਰ ਸਰਕਾਰ ਦੇ ਪੂੰਜੀਗਤ ਖਰਚੇ ਤੋਂ ਜ਼ਿਆਦਾ ਰਹਿੰਦਾ ਹੈ।
ਘਰੇਲੂ ਰੇਟਿੰਗ ਏਜੰਸੀ ਇੰਡੀਆ ਰੇਟਿੰਗਸ ਦੇ ਮੁੱਖ ਅਰਥਸ਼ਾਸਤਰੀ ਡੀ. ਕੇ. ਪੰਤ ਨੇ ਕਿਹਾ, ''ਵਿੱਤੀ ਉਤਰਾਅ-ਚੜ੍ਹਾਅ ਦੀ ਮਿਆਦ 'ਚ ਪੂੰਜੀਗਤ ਖਰਚਾ ਵਿੱਤੀ ਘਾਟਾ ਕੰਟਰੋਲ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੋ ਜਾਂਦਾ ਹੈ। ਅਜਿਹਾ ਮਹਾਰਾਸ਼ਟਰ, ਰਾਜਸਥਾਨ ਅਤੇ ਕਰਨਾਟਕ 'ਚ ਵੀ ਵੇਖਿਆ ਜਾ ਚੁੱਕਾ ਹੈ, ਜਿੱਥੇ ਬਜਟ ਤੋਂ ਬਾਹਰ ਕਰਜ਼ਾ ਮੁਆਫੀ ਦਾ ਐਲਾਨ ਕੀਤਾ ਗਿਆ।


Related News