ਭਾਰਤੀ ਹਵਾਈ ਫੌਜ ’ਚ ‘ਅਗਨੀਵੀਰਾਂ’ ਦੀ ਭਰਤੀ, ਜਾਣੋ ਭਰਤੀ ਨਾਲ ਜੁੜੀ ਪੂਰੀ ਜਾਣਕਾਰੀ

Sunday, Jun 19, 2022 - 11:57 AM (IST)

ਭਾਰਤੀ ਹਵਾਈ ਫੌਜ ’ਚ ‘ਅਗਨੀਵੀਰਾਂ’ ਦੀ ਭਰਤੀ, ਜਾਣੋ ਭਰਤੀ ਨਾਲ ਜੁੜੀ ਪੂਰੀ ਜਾਣਕਾਰੀ

ਨਵੀਂ ਦਿੱਲੀ– ਫੌਜ ’ਚ ਭਰਤੀ ਲਈ ਕੇਂਦਰ ਸਰਕਾਰ ਦੀ ‘ਅਗਨੀਪਥ’ ਯੋਜਨਾ ਦਾ ਦੇਸ਼ ਦੇ ਕਈ ਸੂਬਿਆਂ ’ਚ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਇਨ੍ਹਾਂ ਸਭ ਵਿਚਕਾਰ ਭਾਰਤੀ ਹਵਾਈ ਫੌਜ ਨੇ ‘ਅਗਨੀਵੀਰਾਂ’ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਭਾਰਤੀ ਹਵਾਈ ਫੌਜ ਵੱਲੋਂ ਜਾਰੀ ਕੀਤੀ ਗਈ ਰਿਲੀਜ਼ ’ਚ ਸੇਵਾ ਨਾਲ ਸੰਬੰਧਿਤ ਸਾਰੀ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ‘ਅਗਨੀਪਥ’ ਯੋਜਨਾ ਰਾਹੀਂ ਫੌਜ ’ਚ ਸ਼ਾਮਿਲ ਹੋਣ ਵਾਲੇ ‘ਅਗਨੀਵੀਰਾਂ’ ਦੀ ਤਨਖਾਹ ਕਿੰਨੀ ਹੋਵੇਗੀ? ਉਨ੍ਹਾਂ ਨੂੰ ਛੁੱਟੀਆਂ ਕਿੰਨੀਆਂ ਮਿਲਣਗੀਆਂ ਅਤੇ ਉਨ੍ਹਾਂ ਦੀ ਟ੍ਰੇਨਿੰਗ ਕਿਵੇਂ ਹੋਵੇਗੀ। ਇਸਤੋਂ ਇਲਾਵਾ ਨੌਜਵਾਨਾਂ ਨੂੰ ਮਿਲਣ ਵਾਲੇ ਭੱਤਿਆਂ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ ਭਰਤੀ ਲਈ ਯੋਗਤਾ ਨੂੰ ਲੈ ਕੇ ਜਲਦ ਹੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। 

ਇਸ ਯੋਜਨਾ ਤਹਿਤ 17.5 ਤੋਂ 21 ਸਾਲ ਦੇ ਵਿਚਕਾਰ ਦਾ ਕੋਈ ਵੀ ਭਾਰਤੀ ਅਪਲਾਈ ਕਰ ਸਕਦਾ ਹੈ। ਇਸ ਲਈ ਉਮੀਦਵਾਰ ਨੂੰ ਸਭ ਤੋਂ ਪਹਿਲਾਂ ਮੈਡੀਕਲ ਟੈਸਟ ’ਚੋਂ ਗੁਜ਼ਰਨਾ ਪਵੇਗਾ। ਹਾਲਾਂਕਿ, ਪਹਿਲੇ ਸਾਲ ਲਈ ਉਮਰ ਦੀ ਉਪਰੀ ਹੱਦ 23 ਸਾਲ ਰੱਖੀ ਗਈ ਹੈ। ‘ਅਗਨੀਵੀਰਾਂ’ ਨੂੰ ਸਾਲ ’ਚ 30 ਛੁੱਟੀਆਂ ਮਿਲਣਗੀਆਂ, ਉੱਥੇ ਹੀ ਡਾਕਟਰ ਦੀ ਸਲਾਹ ਦੇ ਹਿਸਾਬ ਨਾਲ ਮੈਡੀਕਲ ਲੀਵ ਵੀ ਦਿੱਤੀ ਜਾਵੇਗੀ।

ਚਾਰ ਸਾਲਾਂ ਲਈ ਹੋਵੇਗੀ ਭਰਤੀ
ਹਵਾਈ ਫੌਜ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਮੁਤਾਬਕ, ‘ਅਗਨੀਵੀਰਾਂ’ ਦੀ ਭਾਰਤੀ ਏਅਰ ਫੋਰਸ ਐਕਟ 1950 ਤਹਿਤ 4 ਸਾਲਾਂ ਲਈ ਹੋਵੇਗੀ। ਹਵਾਈ ਫੌਜ ’ਚ ਅਗਨੀਵੀਰਾਂ ਦਾ ਇਕ ਵੱਖਰਾ ਰੈਂਕ ਹੋਵੇਗਾ ਜੋ ਮੌਜੂਦਾ ਰੈਂਕ ਤੋਂ ਵੱਖ ਹੋਵੇਗਾ। ਅਗਨੀਵੀਰਾਂ ਨੂੰ ਅਗਨੀਪਥ ਸਕੀਮ ਦੀਆਂ ਸਾਰੀਆਂ ਸ਼ਰਤਾਂ ਨੂੰ ਮੰਨਣਾ ਹੋਵੇਗਾ। ਚਾਰ ਸਾਲਾਂ ਦੀ ਸੇਵਾ ਤੋਂ ਬਾਅਦ 25 ਫੀਸਦੀ ਅਗਨੀਵੀਰਾਂ ਨੂੰ ਰੈਗੁਲਰ ਕੈਡਰ ’ਚ ਲਿਆ ਜਾਵੇਗਾ। ਇਨ੍ਹਾਂ 25 ਫੀਸਦੀ ਅਗਨੀਵੀਰਾਂ ਦੀ ਨਿਯੁਕਤੀ ਸੇਵਾ ਕਾਲ ’ਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਤੈਅ ਕੀਤੀ ਜਾਵੇਗੀ।

ਕੀ ਹੈ ‘ਅਗਨੀਪਥ’ ਯੋਜਨਾ
ਕੇਂਦਰ ਦੀ ਅਗਨੀਪਥ ਯੋਜਨਾ ਤਹਿਤ ਇਸ ਸਾਲ 46 ਹਜ਼ਾਰ ਨੌਜਵਾਨਾਂ ਨੂੰ ਹਥਿਆਰਬੰਦ ਫੋਰਸ ’ਚ ਸ਼ਾਮਿਲ ਕੀਤਾ ਜਾਣਾ ਹੈ। ਯੋਜਨਾ ਮੁਤਾਬਕ, ਨੌਜਵਾਨਾਂ ਦੀ ਭਰਤੀ ਚਾਰ ਸਾਲਾਂ ਲਈ ਹੋਵੇਗੀ ਅਤੇ ਉਨ੍ਹਾਂ ਨੂੰ ਅਗਨੀਵੀਰ ਕਿਹਾ ਜਾਵੇਗਾ। ਅਗਨੀਵੀਰਾਂ ਦੀ ਉਮਰ 17.5 ਸਾਲ ਤੋਂ 21 ਸਾਲ ਦੇ ਵਿਚਕਾਰ ਹੋਵੇਗੀ ਅਤੇ 30-40 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਯੋਜਨਾ ਮੁਤਾਬਕ, ਭਰਤੀ ਹੋਏ 25 ਫੀਸਦੀ ਨੌਜਵਾਨਾਂ ਨੂੰ ਫੌਜ ’ਚ ਅੱਗੇ ਮੌਕਾ ਮਿਲੇਗਾ ਅਤੇ ਬਾਕੀ 75 ਫੀਸਦੀ ਨੂੰ ਨੌਕਰੀ ਛੱਡਣੀ ਪਵੇਗੀ। ਪਹਿਲੀ ਵਾਰ ਲਈ ਉਪਰੀ ਉਮਰ ਹੱਦ ਨੂੰ ਵਧਾ ਕੇ 23 ਸਾਲ ਕਰ ਦਿੱਤਾ ਗਿਆ ਹੈ।

ਜਾਣੋ ‘ਅਗਨੀਵੀਰਾਂ ਦੀ ਭਰਤੀ ਨਾਲ ਜੁੜੀ ਪੂਰੀ ਜਾਣਕਾਰੀ

PunjabKesari

PunjabKesari

PunjabKesari

PunjabKesari


author

Rakesh

Content Editor

Related News