ਕੋਲਕਾਤਾ ''ਚ ਅੰਦੋਲਨਕਾਰੀ ਜੂਨੀਅਰ ਡਾਕਟਰਾਂ ਨੇ ਕੱਢੀ ਵਿਰੋਧ ਰੈਲੀ, ਹਜ਼ਾਰਾਂ ਲੋਕ ਹੋਏ ਸ਼ਾਮਲ

Tuesday, Oct 15, 2024 - 08:26 PM (IST)

ਕੋਲਕਾਤਾ (ਭਾਸ਼ਾ) : ਅੰਦੋਲਨਕਾਰੀ ਜੂਨੀਅਰ ਡਾਕਟਰਾਂ ਨੇ ਮੰਗਲਵਾਰ ਨੂੰ ਕੋਲਕਾਤਾ ਦੇ ਐੱਸਪਲੇਨਿਡ ਇਲਾਕੇ ਵਿਚ ਰਾਣੀ ਰਸਮਾਨੀ ਰੋਡ ਤੋਂ ਆਪਣਾ 'ਦ੍ਰੋਹ ਕਾਰਨੀਵਲ' ਸ਼ੁਰੂ ਕੀਤਾ। ਇਹ ਕਦਮ ਕਲਕੱਤਾ ਹਾਈ ਕੋਰਟ ਵੱਲੋਂ ਇੱਥੋਂ ਦੇ ਰੈੱਡ ਰੋਡ 'ਤੇ ਦੁਰਗਾ ਪੂਜਾ ਕਾਰਨੀਵਲ ਦੇ ਆਲੇ-ਦੁਆਲੇ ਦੇ ਖੇਤਰਾਂ ਤੋਂ ਮਨਾਹੀ ਦੇ ਹੁਕਮਾਂ ਨੂੰ ਹਟਾਉਣ ਤੋਂ ਤੁਰੰਤ ਬਾਅਦ ਆਇਆ ਹੈ।

ਡਾਕਟਰਾਂ ਦੀ ਇਸ ਰੈਲੀ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਹ ਡਾਕਟਰ ਆਰ. ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇਕ ਟ੍ਰੇਨੀ ਮਹਿਲਾ ਡਾਕਟਰ ਨਾਲ ਜਬਰ-ਜ਼ਨਾਹ ਅਤੇ ਹੱਤਿਆ ਦੇ ਮਾਮਲੇ ਵਿਚ ਇਨਸਾਫ਼ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀ ਡਾਕਟਰ ਦੇਬਾਸ਼ੀਸ਼ ਹਲਦਰ ਨੇ ਕਿਹਾ, “ਇਹ ਆਮ ਲੋਕਾਂ ਦੀ ਪ੍ਰਤੀਕਿਰਿਆ ਹੈ ਜੋ ਪੱਛਮੀ ਬੰਗਾਲ ਸਰਕਾਰ ਦੇ ਅਸੰਵੇਦਨਸ਼ੀਲ ਰਵੱਈਏ ਦਾ ਵਿਰੋਧ ਕਰਨਾ ਚਾਹੁੰਦੇ ਹਨ। ਅਜਿਹਾ ਲੱਗਦਾ ਹੈ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਨੌਜਵਾਨ ਡਾਕਟਰ 5 ਅਕਤੂਬਰ ਤੋਂ ਭੁੱਖ ਹੜਤਾਲ 'ਤੇ ਹਨ। ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੇ 'ਅਸੀਂ ਨਿਆਂ ਚਾਹੁੰਦੇ ਹਾਂ, ਅਸੀਂ ਨਿਆਂ ਦੀ ਮੰਗ ਕਰਦੇ ਹਾਂ' ਵਰਗੇ ਨਾਅਰੇ ਲਗਾਏ ਅਤੇ 'ਅਭਿਆ ਲਈ ਨਿਆਂ' ​​ਵਰਗੇ ਗੀਤ ਗਾਏ। ਧਰਨੇ ਵਿਚ ਸ਼ਾਮਲ ਹੋਰਨਾਂ ਨੇ ਜੂਨੀਅਰ ਡਾਕਟਰਾਂ ਦੀਆਂ ਮੰਗਾਂ ’ਤੇ ਕੇਂਦਰਿਤ ਪੋਸਟਰ ਚੁੱਕੇ ਹੋਏ ਸਨ।

ਇਹ ਵੀ ਪੜ੍ਹੋ : ਟ੍ਰੇਨ ਦੀ ਐਮਰਜੈਂਸੀ ਖਿੜਕੀ ਕੋਲ ਬੈਠੀ ਸੀ ਬੱਚੀ, ਅਚਾਨਕ ਉਛਲ ਕੇ ਬਾਹਰ ਜਾ ਡਿੱਗੀ, ਜਾਣੋ ਅੱਗੇ ਕੀ ਹੋਇਆ

'ਜੁਆਇੰਟ ਪਲੇਟਫਾਰਮ ਆਫ਼ ਡਾਕਟਰਜ਼' ਨੇ ਅੰਦੋਲਨ ਕਰ ਰਹੇ ਜੂਨੀਅਰ ਡਾਕਟਰਾਂ ਨਾਲ ਇਕਮੁੱਠਤਾ ਪ੍ਰਗਟ ਕਰਨ ਲਈ 'ਦ੍ਰੋਹ ਕਾਰਨੀਵਲ' ਦਾ ਆਯੋਜਨ ਕੀਤਾ। ਇਹ ਸਮਾਗਮ ਰੈੱਡ ਰੋਡ ਦੇ ਨਾਲ ਲੱਗਦੇ ਰਾਣੀ ਰਸਮਾਨੀ ਰੋਡ 'ਤੇ ਹੋਇਆ, ਜਿੱਥੇ ਪੱਛਮੀ ਬੰਗਾਲ ਸਰਕਾਰ 2016 ਤੋਂ ਦੁਰਗਾ ਪੂਜਾ ਕਾਰਨੀਵਲ ਦਾ ਆਯੋਜਨ ਕਰ ਰਹੀ ਹੈ ਅਤੇ ਉਸ ਵਿਚ ਪੁਰਸਕਾਰ ਜੇਤੂ ਮੂਰਤੀਆਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Sandeep Kumar

Content Editor

Related News