ਜਜ਼ਬੇ ਨੂੰ ਸਲਾਮ! ਅੱਜ ਵੀ ਪੂਰੀ ਲਗਨ ਨਾਲ ਪੜ੍ਹਾ ਰਹੀ 93 ਸਾਲ ਦੀ ਇਹ ਪ੍ਰੋਫੈਸਰ

Monday, Apr 18, 2022 - 06:07 PM (IST)

ਜਜ਼ਬੇ ਨੂੰ ਸਲਾਮ! ਅੱਜ ਵੀ ਪੂਰੀ ਲਗਨ ਨਾਲ ਪੜ੍ਹਾ ਰਹੀ 93 ਸਾਲ ਦੀ ਇਹ ਪ੍ਰੋਫੈਸਰ

ਵਿਸ਼ਾਖਾਪਟਨਮ- ਉਮਰ ਕਿਸੇ ਲਈ ਵੀ ਕੁਸ਼ਲਤਾ ਨਾਲ ਕੰਮ ਕਰਨ ’ਚ ਕੁਕਾਵਟ ਨਹੀਂ ਹੈ, ਇਹ 93 ਸਾਲਾ ਪ੍ਰੋਫੈਸਰ ਚਿਲੁਕੁਰੀ ਸੰਤੰਮਾ ਵੱਲੋਂ ਹਰ ਦਿਨ ਸਾਬਤ ਕੀਤਾ ਜਾ ਰਿਹਾ ਹੈ, ਜੋ ਅੱਜ ਵੀ ਉਸੇ ਲਗਨ ਅਤੇ ਸਮਰਪਣ ਨਾਲ ਪੜ੍ਹਾਉਂਦੀ ਹੈ, ਜਿਸ ਨਾਲ ਉਨ੍ਹਾਂ ਆਂਧਰਾ ਯੂਨੀਵਰਸਿਟੀ (ਏ. ਯੂ.) ’ਚ ਪੜ੍ਹਾਉਣਾ ਸ਼ੁਰੂ ਕੀਤਾ ਸੀ, 6 ਦਹਾਕੇ ਪਹਿਲਾਂ। ਪੜ੍ਹਾਉਣ ਦੇ ਕਿੱਤੇ ’ਚ 6 ਦਹਾਕੇ ਤੋਂ ਬਾਅਦ ਵੀ ਪ੍ਰੋ. ਸੰਤੰਮਾ ਨੇ ਆਪਣੇ ਗਿਆਨ ਅਤੇ ਸਮਰਪਣ ਨਾਲ ਵਿਦਿਆਰਥੀਆਂ ਨੂੰ ਪ੍ਰਭਾਵਿਤ ਅਤੇ ਪ੍ਰੇਰਿਤ ਕਰਨਾ ਜਾਰੀ ਰੱਖਿਆ ਹੋਇਆ ਹੈ।

ਇਹ ਵੀ ਪੜ੍ਹੋ : PM ਮੋਦੀ ਦੇ ਗੁਜਰਾਤ ਦੌਰੇ ਤੋਂ ਪਹਿਲਾਂ ਸਿਸੋਦੀਆ ਦਾ ਟਵੀਟ, ਤਸਵੀਰਾਂ ਸਾਂਝੀਆਂ ਕਰ ਖੋਲ੍ਹੀ ਸਕੂਲਾਂ ਦੀ ਪੋਲ

8 ਮਾਰਚ , 1929 ਨੂੰ ਜਨਮੀ, ਪੁਰਸਕਾਰ ਜੇਤੂ ਪ੍ਰੋਫੈਸਰ ਚਿਲੁਕੁਰੀ ਸੰਤੰਮਾ ਨੇ 1956 ਤੋਂ ਆਂਧਰਾ ਯੂਨੀਵਰਸਿਟੀ ’ਚ ਪੜ੍ਹਾਉਣਾ ਸ਼ੁਰੂ ਕੀਤਾ ਅਤੇ 1989 ’ਚ ਆਪਣੀ ਰਿਟਾਇਰਮੈਂਟ ਤੋਂ ਬਾਅਦ ਵੀ ਉਹ ਵਿਜੈਨਗਰਮ ਦੇ ਸੇਂਚੂਰੀਅਨ ਯੂਨੀਵਰਸਿਟੀ ਦੇ ਅਮੇਰਿਟਸ ਪ੍ਰੋਫੈਸਰ ਵਜੋਂ ਕੰਮ ਕਰਨ ਤੋਂ ਇਲਾਵਾ ਏ. ਯੂ. ਕਾਲਜਾਂ ’ਚ ਕਲਾਸਾਂ ਲੈਂਦੀ ਰਹਿੰਦੀ ਹੈ। ਉਹ ਉੱਚਿਤ ਤਿਆਰੀ ਦੇ ਨਾਲ ਆਪਣੀ ਜਮਾਤ ’ਚ ਆਉਂਦੀ ਹੈ ਅਤੇ ਆਪਣੇ ਵਿਸ਼ਿਆਂ ’ਚ ਨਵੀਨਤਮ ਪ੍ਰਗਤੀ ਦੇ ਆਪਣੇ ਗਿਆਨ ਦੇ ਨਾਲ ਆਪਣੇ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨ ’ਚ ਕਦੇ ਅਸਫਲ ਨਹੀਂ ਹੁੰਦੀ ਹੈ। ਉਨ੍ਹਾਂ ਆਪਣੀ ਸਕੂਲੀ ਸਿੱਖਿਆ ਮੂਲ ਕ੍ਰਿਸ਼ਣਾ ਜ਼ਿਲੇ ’ਚ ਸ਼ੁਰੂ ਕੀਤੀ ਅਤੇ ਫਿਰ ਆਪਣੀ ਇੰਟਰਮੀਡਿਏਟ ਅਤੇ ਬੀ. ਐੱਸ. ਸੀ. ਵਿਸ਼ਾਖਾਪਟਨਮ ਦੇ ਏ. ਵੀ. ਐੱਨ. ਕਾਲਜ ਵਿਚ ਅਤੇ ਆਂਧਰਾ ਯੂਨੀਵਰਸਿਟੀ ਤੋਂ ਐੱਮ. ਐੱਸ. ਸੀ. ਦੀ ਡਿਗਰੀ ਹਾਸਲ ਕੀਤੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News