ਡਿਜੀਟਲ ਕਰੰਸੀਆਂ ''ਤੇ ਰਿਜ਼ਰਵ ਬੈਂਕ ਦੇ ਸਰਕੂਲਰ ਖਿਲਾਫ ਇਕ ਹੋਰ ਕੰਪਨੀ ਪਹੁੰਚੀ ਹਾਈਕੋਰਟ

05/06/2018 10:17:45 AM

ਨਵੀਂ ਦਿੱਲੀ - ਬਿਟਕੁਆਇਨ ਵਰਗੀਆਂ ਕੋਡਿਡ ਡਿਜੀਟਲ ਕਰੰਸੀਆਂ ਦੇ ਕਾਰੋਬਾਰ ਨਾਲ ਜੁੜੀ ਇਕ ਕੰਪਨੀ ਨੇ ਭਾਰਤੀ ਰਿਜ਼ਰਵ ਬੈਂਕ ਦੇ ਉਸ ਸਰਕੂਲਰ ਨੂੰ ਦਿੱਲੀ ਹਾਈਕੋਰਟ 'ਚ ਚੁਣੌਤੀ ਦਿੱਤੀ ਹੈ, ਜਿਸ 'ਚ ਆਰ. ਬੀ. ਆਈ. ਨੇ ਬੈਂਕ ਅਤੇ ਵਿੱਤੀ ਸੰਸਥਾਨਾਂ ਨੂੰ ਅਜਿਹੀ ਕਰੰਸੀ ਕਾਰੋਬਾਰ ਨਾਲ ਜੁੜੀਆਂ ਕੰਪਨੀਆਂ ਨੂੰ ਸੇਵਾਵਾਂ ਦੇਣ ਤੋਂ ਰੋਕ ਦਿੱਤਾ ਹੈ।  ਫਿਲਟਸਟੋਨ ਟੈਕਨਾਲੋਜੀਜ਼ ਦੀ ਪਟੀਸ਼ਨ ਨੂੰ ਕੱਲ ਜੱਜ ਰਾਜੀਵ ਸ਼ਕਧਰ ਦੀ ਬੈਂਚ ਦੇ ਸਾਹਮਣੇ ਸੁਣਵਾਈ ਲਈ ਦਰਜ ਕੀਤਾ ਗਿਆ ਸੀ। ਬੈਂਚ ਨੇ ਨਿਰਦੇਸ਼ ਦਿੱਤਾ ਹੈ ਕਿ ਇਸ ਨੂੰ ਇਵੇਂ ਹੀ ਦੇ ਇਕ ਮਾਮਲੇ ਦੀ ਸੁਣਵਾਈ ਕਰ ਰਹੀ ਬੈਂਚ ਦੇ ਸਾਹਮਣੇ ਲਿਜਾਇਆ ਜਾਵੇ। ਪਟੀਸ਼ਨ 'ਚ ਆਰ. ਬੀ. ਆਈ. ਦੇ 6 ਅਪ੍ਰੈਲ ਦੇ ਸਰਕੂਲਰ ਨੂੰ 'ਮਨਮਾਨਾ, ਗ਼ੈਰ-ਵਾਜਿਬ ਅਤੇ ਗ਼ੈਰ-ਸੰਵਿਧਾਨਕ' ਠਹਿਰਾਉਂਦਿਆਂ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। 


Related News