ਰਿਲਾਇੰਸ ਪਾਵਰ ਸਟੈਂਡਅਲੋਨ ਆਧਾਰ ’ਤੇ ਬਣੀ ਕਰਜ਼ਾ ਮੁਕਤ ਕੰਪਨੀ, ਚੁਕਾ ਦਿੱਤਾ ਬੈਂਕਾਂ ਦਾ ਪੈਸਾ
Tuesday, Jun 11, 2024 - 11:50 AM (IST)

ਨਵੀਂ ਦਿੱਲੀ (ਭਾਸ਼ਾ) - ਰਿਲਾਇੰਸ ਪਾਵਰ ਨੇ ਕਰਜ਼ਾਦਾਤਿਆਂ ਦੇ ਸਾਰੇ ਬਕਾਏ ਦਾ ਭੁਗਤਾਨ ਕਰ ਦਿੱਤਾ ਹੈ ਅਤੇ ਹੁਣ ਉਹ ਸਟੈਂਡਅਲੋਨ ਆਧਾਰ ’ਤੇ ਕਰਜ਼ਾ ਮੁਕਤ ਕੰਪਨੀ ਬਣ ਗਈ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਚੰਦਰਬਾਬੂ ਨਾਇਡੂ ਦੀ ਪਤਨੀ ਦੀ ਜਾਇਦਾਦ ’ਚ 535 ਕਰੋੜ ਰੁਪਏ ਦਾ ਹੋਇਆ ਵਾਧਾ, ਜਾਣੋ ਵਜ੍ਹਾ
ਸੂਤਰਾਂ ਮੁਤਾਬਕ ਕੰਪਨੀ ’ਤੇ ਲੱਗਭਗ 800 ਕਰੋੜ ਰੁਪਏ ਦਾ ਬਕਾਇਆ ਸੀ, ਜਿਸ ਦਾ ਬੈਂਕਾਂ ਨੂੰ ਭੁਗਤਾਨ ਕਰ ਦਿੱਤਾ ਗਿਆ ਹੈ। ਰਿਲਾਇੰਸ ਪਾਵਰ ਨੇ ਦਸੰਬਰ 2023 ਤੋਂ ਮਾਰਚ 2024 ਦੇ ਦਰਮਿਆਨ ਆਈ. ਡੀ. ਬੀ. ਆਈ. ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਐਕਸਿਸ ਬੈਂਕ ਅਤੇ ਡੀ. ਬੀ. ਐੱਸ. ਸਮੇਤ ਵੱਖ-ਵੱਖ ਬੈਂਕਾਂ ਨਾਲ ਕਈ ਕਰਜ਼ਾ ਸੈਟਲਮੈਂਟ ਸਮਝੌਤਿਆਂ ’ਤੇ ਦਸਤਖ਼ਤ ਕੀਤੇ।
ਇਹ ਵੀ ਪੜ੍ਹੋ : ਯਾਤਰੀਆਂ ਨੇ ਕੰਪਨੀ ਦੇ ਮੁਲਾਜ਼ਮਾਂ ’ਤੇ ਲਾਏ ਦੋਸ਼, ਸਾਢੇ 6 ਘੰਟੇ ਹਵਾਈ ਅੱਡੇ ’ਤੇ ਫਸੇ ਰਹੇ ਯਾਤਰੀ, ਹੰਗਾਮਾ
ਸੂਤਰਾਂ ਨੇ ਦੱਸਿਆ ਕਿ ਕੰਪਨੀ ਨੇ ਹੁਣ ਇਨ੍ਹਾਂ ਬੈਂਕਾਂ ਦੇ ਸਾਰੇ ਕਰਜ਼ੇ ਦਾ ਭੁਗਤਾਨ ਕਰ ਦਿੱਤਾ ਹੈ। ਦਸੰਬਰ 2023 ’ਚ, ਰਿਲਾਇੰਸ ਪਾਵਰ ਨੇ ਅਰੁਣਾਚਲ ਪ੍ਰਦੇਸ਼ ’ਚ ਪ੍ਰਸਤਾਵਿਤ 1,200 ਮੈਗਾਵਾਟ ਹਾਈਡ੍ਰੋ ਪਾਵਰ ਪ੍ਰਾਜੈਕਟ ਦੇ ਵਿਕਾਸ ਅਧਿਕਾਰ ਟੀ. ਐੱਚ. ਡੀ. ਸੀ. ਨੂੰ 128 ਕਰੋੜ ਰੁਪਏ ’ਚ ਵੇਚੇ।
ਮਾਰਚ 2024 ’ਚ ਕੰਪਨੀ ਨੇ ਮਹਾਰਾਸ਼ਟਰ ਦੇ ਵਾਸ਼ਪੇਟ ’ਚ ਆਪਣੇ 45 ਮੈਗਾਵਾਟ ਦਾ ਵਿੰਡ ਪਾਵਰ ਪ੍ਰਾਜੈਕਟ ਨੂੰ 132 ਕਰੋੜ ਰੁਪਏ ’ਚ ਜੇ. ਐੱਸ. ਡਬਲਿਊ. ਰੀਨਿਊਏਬਲ ਐਨਰਜੀ ਨੂੰ ਵੇਚ ਦਿੱਤਾ। ਕੰਪਨੀ ਨੇ ਇਨ੍ਹਾਂ ਪ੍ਰਾਜੈਕਟਾਂ ਦੀ ਵਿਕਰੀ ਤੋਂ ਮਿਲੀ ਰਾਸ਼ੀ ਦੀ ਵਰਤੋਂ ਆਪਣੇ ਕਰਜ਼ੇ ਦੀ ਅਦਾਇਗੀ ਲਈ ਕੀਤੀ ਹੈ।
ਇਹ ਵੀ ਪੜ੍ਹੋ : Bank of Baroda ਨੇ ਗਾਹਕਾਂ ਨੂੰ ਦਿੱਤਾ ਝਟਕਾ, ਹੋਮ ਲੋਨ ਕੀਤਾ ਮਹਿੰਗਾ, ਜਾਣੋ ਕਿੰਨੀ ਵਧੀ ਵਿਆਜ ਦਰ
ਰਿਲਾਇੰਸ ਪਾਵਰ ਕੋਲ 38 ਲੱਖ ਤੋਂ ਵੱਧ ਪ੍ਰਚੂਨ ਨਿਵੇਸ਼ਕਾਂ ਦੀ ਹਿਸੇਦਾਰੀ ਨਾਲ 4,016 ਕਰੋੜ ਰੁਪਏ ਦਾ ਸ਼ੇਅਰ ਅਧਾਰ ਹੈ। ਰਿਲਾਇੰਸ ਪਾਵਰ ਦੀ ਸੰਚਾਲਨ ਸਮਰੱਥਾ 5900 ਮੈਗਾਵਾਟ ਹੈ, ਜਿਸ ’ਚ 3960 ਮੈਗਾਵਾਟ ਦਾ ਸਾਸਨ ਅਲਟਰਾ ਮੈਗਾ ਪਾਵਰ ਪ੍ਰਾਜੈਕਟ (ਯੂ. ਐੱਮ. ਪੀ. ਪੀ.) ਅਤੇ ਉੱਤਰ ਪ੍ਰਦੇਸ਼ ’ਚ 1200 ਮੈਗਾਵਾਟ ਦਾ ਰੋਜਾ ਥਰਮਲ ਪਾਵਰ ਪਲਾਂਟ ਸ਼ਾਮਲ ਹੈ। ਸਾਸਨ ਯੂ. ਐੱਮ. ਪੀ. ਪੀ. ਦੁਨੀਆ ਦੇ ਸਭ ਤੋਂ ਵੱਡੇ ਏਕੀਕ੍ਰਿਤ ਕੋਲਾ-ਆਧਾਰਿਤ ਪਾਵਰ ਪਲਾਂਟਾਂ ’ਚੋਂ ਇਕ ਹੈ।
ਇਹ ਵੀ ਪੜ੍ਹੋ : UPI Lite ਉਪਭੋਗਤਾਵਾਂ ਨੂੰ ਵੱਡੀ ਰਾਹਤ, ਹੁਣ ਵਾਰ-ਵਾਰ ਪੈਸੇ ਪਾਉਣ ਦੀ ਪਰੇਸ਼ਾਨੀ ਤੋਂ ਮਿਲੇਗਾ ਛੁਟਕਾਰਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8