ਉਜੈਨ ਤੋਂ ਬਾਅਦ ਭਿੰਡ ''ਚ ਕਰੰਟ ਲੱਗਣ ਨਾਲ 2 ਕਿਸਾਨਾਂ ਦੀ ਮੌਤ

Tuesday, Aug 13, 2024 - 07:33 AM (IST)

ਭੋਪਾਲ : ਮੱਧ ਪ੍ਰਦੇਸ਼ ਦੇ ਭਿੰਡ 'ਚ ਸੋਮਵਾਰ ਨੂੰ ਕਰੰਟ ਲੱਗਣ ਨਾਲ ਦੋ ਕਿਸਾਨਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮੇਹਗਾਓਂ ਥਾਣੇ ਦੇ ਇੰਚਾਰਜ ਸ਼ਕਤੀ ਯਾਦਵ ਨੇ ਦੱਸਿਆ ਕਿ ਇਹ ਘਟਨਾ ਹਿੰਮਤਪੁਰਾ ਪਿੰਡ ਦੀ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਝੋਨਾ ਲਾਉਂਦੇ ਸਮੇਂ ਉਹ ਬਿਜਲੀ ਦੀਆਂ ਤਾਰਾਂ ਦੇ ਸੰਪਰਕ 'ਚ ਆ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਐਤਵਾਰ ਨੂੰ ਉਜੈਨ ਜ਼ਿਲ੍ਹੇ ਦੇ ਇਕ ਖੇਤ ਵਿਚ ਤਿੰਨ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸਨ। ਪੁਲਸ ਨੇ ਤਿੰਨਾਂ ਦੀ ਮੌਤ ਬਿਜਲੀ ਦੇ ਝਟਕੇ ਕਾਰਨ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਥਾਣਾ ਇੰਚਾਰਜ ਧਨ ਸਿੰਘ ਨਲਵਾਏ ਨੇ ਦੱਸਿਆ ਕਿ ਪਹਿਲੀ ਨਜ਼ਰੇ ਅਜਿਹਾ ਜਾਪਦਾ ਹੈ ਕਿ ਸਰਵਣ ਮੋਂਗੀਆ (40), ਪ੍ਰਹਿਲਾਦ ਮੋਂਗੀਆ (38) ਅਤੇ ਵਕੀਲ ਬੰਜਾਰਾ (30) ਦੀ ਰਾਮਤਲਾਈ ਪਿੰਡ ਦੇ ਇਕ ਖੇਤ ਵਿਚ ਬਿਜਲੀ ਦੀ ਹਾਈ ਟੈਂਸ਼ਨ ਲਾਈਨ ਟੁੱਟਣ ਕਾਰਨ ਮੌਤ ਹੋ ਗਈ। ਨਲਵਿਆ ਨੇ ਕਿਹਾ ਕਿ ਸ਼ਾਇਦ ਬਿਜਲੀ ਦਾ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗ ਸਕੇਗਾ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਮੌਕੇ ’ਤੇ ਕਬੂਤਰਾਂ ਨਾਲ ਭਰੀ ਬੋਰੀ ਅਤੇ ਪੰਛੀਆਂ ਨੂੰ ਫੜਨ ਲਈ ਜਾਲ ਮਿਲਿਆ। ਪਿੰਡ ਵਾਸੀਆਂ ਨੇ ਲਾਸ਼ਾਂ ਦੇਖ ਕੇ ਪੁਲਸ ਨੂੰ ਸੂਚਿਤ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Sandeep Kumar

Content Editor

Related News