ਉਛਾਲ ਤੋਂ ਬਾਅਦ ਮੁੜ ਹੇਠਾਂ ਡਿੱਗਿਆ ਰੁਪਇਆ, ਡਾਲਰ ਨੇ ਇੰਝ ਕੀਤਾ ਚਾਰੇ ਖਾਨੇ ਚਿੱਤ
Saturday, Feb 22, 2025 - 10:05 AM (IST)

ਬਿਜ਼ਨਸ ਡੈਸਕ : ਭਾਰਤੀ ਕਰੰਸੀ ਦੀ ਗਿਰਾਵਟ ਜਾਰੀ ਹੈ। ਸ਼ੁੱਕਰਵਾਰ ਨੂੰ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ 4 ਪੈਸੇ ਟੁੱਟ ਕੇ 86.68 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਇਸ ਦਾ ਕਾਰਨ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਲਗਾਤਾਰ ਪੂੰਜੀ ਦੀ ਨਿਕਾਸੀ ਅਤੇ ਅਮਰੀਕੀ ਡਾਲਰ ਸੂਚਕਾਂਕ ਵਿੱਚ ਸੁਧਾਰ ਸੀ। ਕਾਰੋਬਾਰੀਆਂ ਨੇ ਕਿਹਾ ਕਿ ਘਰੇਲੂ ਬਾਜ਼ਾਰ 'ਚ ਕਮਜ਼ੋਰੀ ਅਤੇ ਅਮਰੀਕੀ ਡਾਲਰ ਸੂਚਕ ਅੰਕ 'ਚ ਸੁਧਾਰ ਕਾਰਨ ਰੁਪਇਆ ਹੇਠਾਂ ਡਿੱਗਿਆ। ਹਾਲਾਂਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਨੇ ਰੁਪਏ ਨੂੰ ਡਿੱਗਣ ਤੋਂ ਬਚਾਇਆ।
ਇਹ ਵੀ ਪੜ੍ਹੋ : ਪਾਕਿਸਤਾਨ ਨੇ ਕਟਾਸਰਾਜ ਮੰਦਰ ਦੇ ਦਰਸ਼ਨਾਂ ਲਈ 154 ਭਾਰਤੀ ਸ਼ਰਧਾਲੂਆਂ ਨੂੰ ਜਾਰੀ ਕੀਤਾ ਵੀਜ਼ਾ
ਮੰਡੀ ਦੀ ਕੀ ਹਾਲਤ ਸੀ?
ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 86.50 'ਤੇ ਖੁੱਲ੍ਹਿਆ, ਪਰ ਬਾਅਦ 'ਚ ਇਹ 86.77 ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ। ਆਖਰਕਾਰ ਇਹ 86.68 'ਤੇ ਬੰਦ ਹੋਇਆ। ਇਹ ਪਿਛਲੀ ਬੰਦ ਕੀਮਤ ਨਾਲੋਂ 4 ਪੈਸੇ ਘੱਟ ਹੈ। ਵੀਰਵਾਰ ਨੂੰ ਰੁਪਇਆ 34 ਪੈਸੇ ਵੱਧ ਕੇ 86.64 'ਤੇ ਬੰਦ ਹੋਇਆ ਸੀ। ਇਸ ਦੌਰਾਨ ਡਾਲਰ ਇੰਡੈਕਸ 0.22 ਫੀਸਦੀ ਵੱਧ ਕੇ 106.61 'ਤੇ ਪਹੁੰਚ ਗਿਆ ਹੈ। ਘਰੇਲੂ ਸ਼ੇਅਰ ਬਾਜ਼ਾਰ 'ਚ ਬੀ.ਐੱਸ.ਈ. ਦਾ ਸੈਂਸੈਕਸ 424.90 ਅੰਕ ਡਿੱਗ ਕੇ 75,311.06 'ਤੇ ਬੰਦ ਹੋਇਆ। ਨਿਫਟੀ 117.25 ਅੰਕ ਡਿੱਗ ਕੇ 22,795.90 'ਤੇ ਬੰਦ ਹੋਇਆ।
ਤੇਲ ਦੀਆਂ ਕੀਮਤਾਂ 'ਚ ਵੀ ਗਿਰਾਵਟ
ਗਲੋਬਲ ਤੇਲ ਦੀਆਂ ਕੀਮਤਾਂ ਵੀ 76.16 ਡਾਲਰ ਪ੍ਰਤੀ ਬੈਰਲ ਤੱਕ ਡਿੱਗ ਗਈਆਂ। ਵਿਸ਼ਲੇਸ਼ਕ ਅਨੁਜ ਚੌਧਰੀ ਨੇ ਕਿਹਾ ਕਿ ਘਰੇਲੂ ਬਾਜ਼ਾਰ 'ਚ ਕਮਜ਼ੋਰੀ ਅਤੇ ਐੱਫ.ਆਈ.ਆਈਜ਼ ਦੀ ਬਿਕਵਾਲੀ ਕਾਰਨ ਰੁਪਇਆ ਕਮਜ਼ੋਰ ਰਹੇਗਾ। ਅਮਰੀਕੀ ਡਾਲਰ 'ਚ ਸੁਧਾਰ ਨੇ ਵੀ ਰੁਪਏ 'ਤੇ ਦਬਾਅ ਪਾਇਆ। ਉਨ੍ਹਾਂ ਇਹ ਵੀ ਕਿਹਾ ਕਿ ਰਿਜ਼ਰਵ ਬੈਂਕ ਦੀ ਮਦਦ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਰੁਪਏ ਨੂੰ ਕੁਝ ਸਹਾਰਾ ਦੇ ਸਕਦੀ ਹੈ।
ਇਹ ਵੀ ਪੜ੍ਹੋ : ਲੱਗਣ ਜਾ ਰਿਹਾ ਸਾਲ ਦਾ ਪਹਿਲਾ Chandra Grahan, ਜਾਣੋ ਕਦੋਂ ਅਤੇ ਕਿੱਥੇ ਦਿਖਾਈ ਦੇਵੇਗਾ Blood Moon
ਕੀ ਹੈ ਭਵਿੱਖ ਦਾ ਅਨੁਮਾਨ?
ਅੰਦਾਜ਼ਾ ਹੈ ਕਿ ਡਾਲਰ-ਰੁਪਏ ਦੀ ਦਰ 86.50 ਤੋਂ 87 ਦੇ ਵਿਚਕਾਰ ਰਹਿ ਸਕਦੀ ਹੈ। ਘਰੇਲੂ ਸ਼ੇਅਰ ਬਾਜ਼ਾਰ 'ਚ ਬੀ.ਐੱਸ.ਈ. ਦਾ ਸੈਂਸੈਕਸ 424.90 ਅੰਕ ਡਿੱਗ ਕੇ 75,311.06 'ਤੇ ਬੰਦ ਹੋਇਆ। ਨਿਫਟੀ 117.25 ਅੰਕ ਡਿੱਗ ਕੇ 22,795.90 'ਤੇ ਬੰਦ ਹੋਇਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ 3,449.15 ਕਰੋੜ ਰੁਪਏ ਦੇ ਸ਼ੇਅਰ ਵੇਚੇ। ਅਜਿਹੇ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪੈਸਾ ਕਿੱਥੇ ਰੁਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8