ਹਾਰ ਤੋਂ ਬਾਅਦ ਦਿੱਲੀ ਦੀ ਜਨਤਾ ਤੋਂ ਬਦਲਾ ਲੈ ਰਹੇ ਹਨ ਪੀ.ਐੱਮ. ਮੋਦੀ- ਕੇਜਰੀਵਾਲ

03/08/2017 12:45:51 PM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਹੈ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ''ਤੇ ਜੰਮ ਕੇ ਨਿਸ਼ਾਨਾ ਸਾਧਿਆ। ਹਾਲਾਂਕਿ ਉਨ੍ਹਾਂ ਦੇ ਭਾਸ਼ਣ ਤੋਂ ਸਾਫ਼ ਸੀ ਕਿ ਪੰਜਾਬ ਅਤੇ ਗੋਆ ''ਚ ਚੋਣਾਂ ਨਿਪਟਣ ਤੋਂ ਬਾਅਦ ਉਨ੍ਹਾਂ ਦੀਆਂ ਨਜ਼ਰਾਂ ਹੁਣ ਦਿੱਲੀ ''ਚ ਐੱਮ.ਸੀ.ਡੀ. (ਦਿੱਲੀ ਨਗਰ ਨਿਗਮ) ਅਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ''ਤੇ ਹੈ। ਕੇਜਰੀਵਾਲ ਨੇ ਉਪ ਰਾਜਪਾਲ ਦੇ ਭਾਸ਼ਣ ''ਤੇ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕੰਮ ਦੇ ਨਾਂ ''ਤੇ ਵੋਟ ਮੰਗੇ। ਉੱਥੇ ਹੀ ਮੋਦੀ ਸ਼ਮਸ਼ਾਨ ਦੇ ਨਾਂ ''ਤੇ ਵੋਟ ਮੰਗ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ''ਚ 400 ਯੂਨਿਟ ਬਿਜਲੀ ਇਸਤੇਮਾਲ ਕਰਨ ''ਤੇ 2700 ਰੁਪਏ ਦਾ ਬਿੱਲ ਆਉਂਦਾ ਹੈ, ਜਦੋਂ ਕਿ ਦਿੱਲੀ ''ਚ ਸਿਰਫ 1370 ਰੁਪਏ ਹੈ। ਉਨ੍ਹਾਂ ਨੇ ਕਿਹਾ ਕਿ ਉਹ ਦੇਸ਼ ''ਚ ਸਭ ਤੋਂ ਸਸਤੀ ਬਿਜਲੀ ਦੇ ਰਹੇ ਹਨ, ਜਦੋਂ ਕਿ ਭਾਜਪਾ ਦੇ ਸ਼ਾਸਨ ਵਾਲੇ ਰਾਜਾਂ ''ਚ ਅਜੇ ਵੀ ਬਿਜਲੀ ਦਿੱਲੀ ਦੇ ਮੁਕਾਬਲੇ ਮਹਿੰਗੀ ਹੈ।
ਕੇਜਰੀਵਾਲ ਨੇ ਕਿਹਾ ਕਿ ਦਿੱਲੀ ''ਚ 8 ਹਜ਼ਾਰ ਨਵੇਂ ਕਲਾਸਰੂਮ ਬਣਾਏ ਗਏ ਅਤੇ ਕਿਹਾ ਕਿ ਉਹ ਐੱਮ.ਪੀ., ਛੱਤੀਸਗੜ੍ਹ ਨੂੰ ਚੈਲੇਂਜ ਕਰਦੇ ਹਨ, ਜੇਕਰ ਉਨ੍ਹਾਂ ਨੇ ਉੱਥੇ 200 ਰੂਮ ਵੀ ਬਣਾਏ ਹੋਣ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਦੀਆਂ ਵਿਦੇਸ਼ ਯਾਤਰਾਵਾਂ ''ਤੇ ਚੁਟਕੀ ਲਈ ਅਤੇ ਕਿਹਾ ਕਿ ਉਹ ਵਿਦੇਸ਼ ਨਹੀਂ ਜਾਂਦੇ ਸਗੋਂ ਆਪਣੇ ਸਕੂਲ ਪ੍ਰਿੰਸੀਪਲਾਂ ਨੂੰ ਭੇਜਦੇ ਹਨ। ਮੋਦੀ ਨੇ ਦੁਨੀਆ ਘੁੰਮ ਲਈ ਅਤੇ ਹੁਣ ਨੋਟਬੰਦੀ ਤੋਂ ਬਾਅਦ ਦੁਨੀਆ ਭਰ ''ਚ ਥੂ-ਥੂ ਹੋ ਰਹੀ ਹੈ। ਕੇਜਰੀਵਾਲ ਨੇ ਆਪਣੀ ਸਰਕਾਰ ਦੀ ਤਰੀਫ ''ਚ ਕਿਹਾ ਕਿ ਦੁਨੀਆ ਭਰ ਦੇ ਹੈਲਥ ਮਿਨੀਸਟਰਜ਼ ਨੇ ਦਿੱਲੀ ਦੇ ਮੋਹੱਲਾ ਕਲੀਨਿਕ ਦੀ ਤਰੀਫ ਕੀਤੀ ਹੈ। ਉਹ 106 ਮੋਹੱਲਾ ਕਲੀਨਿਕ ਬਣਾ ਚੁਕੇ ਹਨ ਅਤੇ ਅੱਗੇ ਵੀ ਉਨ੍ਹਾਂ ਨੂੰ ਬਣਾਉਂਦੇ ਰਹਿਣਗੇ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਦਿੱਲੀ ''ਚ ਚੋਣਾਂ ਹਾਰਨ ਤੋਂ ਬਾਅਦ ਮੋਦੀ ਨੇ ਦਿੱਲੀ ਦੀ ਜਨਤਾ ਤੋਂ ਬਦਲਾ ਲੈਣਾ ਸ਼ੁਰੂ ਕੀਤਾ। ਉਸ ਨੂੰ ਉਹ ਬਆਂ ਤੱਕ ਨਹੀਂ ਕਰ ਸਕਦੇ।
ਉਨ੍ਹਾਂ ਨੇ ਕਿਹਾ ਕਿ ਦੁਬਾਰਾ ''ਆਪ'' ਦੀ ਸਰਕਾਰ ਬਣਨ ''ਤੇ ਮੋਦੀ ਨੇ ਐਂਟੀ ਕਰੱਪਸ਼ਨ ਬਰਾਂਚ ''ਤੇ ਕਬਜ਼ਾ ਕਰ ਲਿਆ। ਜੇਕਰ ਏ.ਸੀ.ਬੀ. ਉਨ੍ਹਾਂ ਦੇ ਹੱਥਾਂ ''ਚ ਆ ਜਾਵੇ ਤਾਂ ਉਹ ਜ਼ੀਰੋ ਭ੍ਰਿਸ਼ਟਾਚਾਰ ਕਰ ਦੇਣਗੇ, ਕੋਈ ਨਹੀਂ ਬਖਸ਼ਿਆ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਆਮਦਨ ਟੈਕਸ ਵਿਭਾਗ ਦਾ ਸਿਆਸੀਕਰਨ ਹੋ ਗਿਆ ਹੈ, ਜੋ ਕਿ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ। ਉਹ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦੇ ਪਿੱਛੇ ਸੀ.ਬੀ.ਆਈ. ਲਾ ਦਿੱਤੀ। ਉਨ੍ਹਾਂ ਦੇ ਦਫ਼ਤਰ ''ਚ ਛਾਪਾ ਮਰਵਾਇਆ ਪਰ ਉਨ੍ਹਾਂ ਨੂੰ 4 ਮਫਲਰਾਂ ਤੋਂ ਇਲਾਵਾ ਕੁਝ ਨਹੀਂ ਮਿਲਿਆ।


Disha

News Editor

Related News