ਪੰਜਾਬ, ਦਿੱਲੀ ਤੋਂ ਬਾਅਦ ਚੰਡੀਗੜ੍ਹ ਨੇ ਵੀ ਵਧਾਈ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

Thursday, May 07, 2020 - 01:25 AM (IST)

ਪੰਜਾਬ, ਦਿੱਲੀ ਤੋਂ ਬਾਅਦ ਚੰਡੀਗੜ੍ਹ ਨੇ ਵੀ ਵਧਾਈ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਨਵੀਂ ਦਿੱਲੀ/ਚੰਡੀਗੜ੍ਹ (ਪਾਂਡੇ/ਸਾਜਨ)- ਕੋਰੋਨਾ ਦੇ ਚੱਲਦੇ ਦੇਸ਼ ਵਿਆਪੀ ਲਾਕ ਡਾਊਨ ਵਿਚਾਲੇ ਵਿਗੜੀ ਅਰਥਵਿਵਸਥਾ ਦੇ ਚੱਲਦੇ ਖਾਲੀ ਖਜ਼ਾਨੇ ਨੂੰ ਭਰਨ ਲਈ ਸਰਕਾਰਾਂ ਵਿਚ ਹੋੜ ਮਚ ਗਈ ਹੈ। ਕੇਂਦਰ ਨੇ ਮੰਗਲਵਾਰ ਨੂੰ ਪੈਟਰੋਲ 'ਤੇ 10 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 'ਤੇ 13 ਰੁਪਏ ਪ੍ਰਤੀ ਲਿਟਰ ਉਤਪਾਦ ਟੈਕਸ ਕੀ ਵਧਾਇਆ, ਸੂਬਿਆਂ ਨੇ ਵੀ ਆਪਣਏ ਗੇਟ ਖੋਲ੍ਹ ਦਿੱਤੇ। ਪਹਿਲਾਂ ਦਿੱਲੀ ਅਤੇ ਹੁਣ ਚੰਡੀਗੜ੍ਹ ਨੇ ਵੀ ਪੈਟਰੋਲ ਕੀਮਤਾਂ ਵਧਾ ਦਿੱਤੀਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ 6 ਮਈ ਨੂੰ ਰਾਤ 12 ਵਜੇ ਤੋਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਪੰਜ ਫੀਸਦੀ ਹੋਰ ਵੈਟ ਲਗਾ ਕੇ ਕੁਝ ਹੋਰ ਸੂਬਿਆਂ ਦੀ ਤਰਜ਼ 'ਤੇ ਵਾਧਾ ਕੀਤਾ ਹੈ। ਪੈਟਰੋਲ 'ਤੇ ਹੁਣ 22.45 ਫੀਸਦੀ ਵੈਟ ਕਰ ਦਿੱਤਾ ਗਿਆ ਹੈ।

ਯਾਨੀ ਪੈਟਰੋਲ ਦਾ ਰੇਟ ਹੁਣ 12.58 ਰੁਪਏ ਹੋਰ ਜਾਂ ਫਿਰ 22.45 ਫੀਸਦੀ ਵਿਚੋਂ ਜੋ ਜ਼ਿਆਦਾ ਹੋਵੇਗਾ, ਉਹ ਦੇਣਾ ਪਵੇਗਾ। ਡੀਜ਼ਲ 'ਤੇ 14.02 ਫੀਸਦੀ ਵੈਟ 7.63 ਰੁਪਏ ਜੋ ਵੀ ਜ਼ਿਆਦਾ ਹੋਵੇਗਾ, ਉਹ ਦੇਣਾ ਪਵੇਗਾ। ਚੰਡੀਗੜ੍ਹ ਨੇ ਭਾਵੇਂ ਹੀ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ, ਪਰ ਬਾਵਜੂਦ ਇਸ ਦੇ ਚੰਡੀਗੜ੍ਹ ਦੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪੰਜਾਬ ਅਤੇ ਹਰਿਆਣਾ ਤੋਂ ਘੱਟ ਹੀ ਰਹਿਣਗੀਆਂ। ਪੰਜਾਬ ਵਿਚ ਮੰਗਲਵਾਰ ਨੂੰ ਪੈਟਰੋਲ ਡੀਜ਼ਲ ਦੀਆਂ ਕੀਮਤਾਂ 2 ਰੁਪਏ ਵਧਾ ਦਿੱਤੀਆਂ ਹਨ।

ਹਰਿਆਣਾ ਸਰਕਾਰ ਨੇ 1 ਮਈ ਨੂੰ ਪੈਟਰੋਲ 'ਤੇ ਇਕ ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 'ਤੇ 1.1 ਰੁਪਏ ਪ੍ਰਤੀ ਲਿਟਰ ਦਾ ਟੈਕਸ ਵਾਧਾ ਕਰ ਦਿੱਤਾ ਸੀ। ਹਿਮਾਚਲ ਸਰਕਾਰ ਨੇ 3 ਮਈ ਨੂੰ ਕੈਬਨਿਟ ਦੀ ਮੀਟਿੰਗ ਵਿਚ ਪੈਟਰੋਲ ਡੀਜ਼ਲ 'ਤੇ ਪ੍ਰਤੀ ਲਿਟਰ ਇਕ ਰੁਪਏ ਵੈਟ ਵਧਾ ਦਿੱਤਾ। ਰਾਜਧਾਨੀ ਦਿੱਲੀ ਵਿਚ ਕੇਜਰੀਵਾਲ ਸਰਕਾਰ ਨੇ 5 ਮਈ ਨੂੰ ਡੀਜ਼ਲ ਅਤੇ ਪੈਟਰੋਲ 'ਤੇ 30 ਫੀਸਦੀ ਵੈਟ ਵਧਾਇਆ ਸੀ। ਯੋਗੀ ਸਰਕਾਰ ਨੇ ਅੱਜ ਬੁੱਧਵਾਰ ਨੂੰ ਪੈਟਰੋਲ-ਡੀਜ਼ਲ ਦੀ ਕੀਮਤ 'ਤੇ ਵੈਟ ਵਧਾ ਦਿੱਤਾ ਹੈ। ਲਿਹਾਜ਼ਾ, ਹੁਣ ਲਾਕ ਡਾਊਨ ਤੋਂ ਬਾਅਦ ਜਦੋਂ ਦੁਬਾਰਾ ਲੋਕ ਸੜਕਾਂ 'ਤੇ ਉਤਰਣਗੇ ਅਤੇ ਬਿਜ਼ਨੈੱਸ ਪਟਰੀ 'ਤੇ ਪਰਤੇਗਾ। ਉਦੋਂ ਹਰ ਚੀਜ਼ ਮਹਿੰਗੀ ਯਾਨੀ ਬਹੁਤ ਮਹਿੰਗੀ ਹੋਵੇਗੀ। 


author

Sunny Mehra

Content Editor

Related News