ਮੁੰਬਈ ਤੋਂ ਬਾਅਦ ਹੁਣ ਦਿੱਲੀ ''ਚ ਏ.ਪੀ. ਢਿੱਲੋ ਦੇ ਸ਼ੋਅ ''ਤੇ ਖੜ੍ਹਾ ਹੋਇਆ ਵਿਵਾਦ
Saturday, Dec 18, 2021 - 11:08 PM (IST)
ਨਵੀਂ ਦਿੱਲੀ-ਮੁੰਬਈ ਤੋਂ ਬਾਅਦ ਹੁਣ ਦਿੱਲੀ 'ਚ ਗਾਇਕ ਏ.ਪੀ. ਢਿੱਲੋਂ ਦੇ ਸ਼ੋਅ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਰਾਜਧਾਨੀ 'ਚ ਵਸੰਤ ਵਿਹਾਰ ਦੇ ਐੱਸ.ਡੀ.ਐੱਮ. ਨੇ ਇਕ ਰੈਸਟੋਰੈਂਟ ਮਾਲਕ ਨੂੰ ਸ਼ਨੀਵਾਰ ਨੂੰ ਹੋਣ ਵਾਲੇ ਗਾਇਕ ਏ.ਪੀ. ਢਿੱਲੋਂ ਦੇ ਸੰਗੀਤ ਪ੍ਰੋਗਰਾਮ ਨੂੰ ਰੱਦ ਕਰਨ ਦਾ ਹੁਕਮ ਦਿੱਤਾ ਹੈ ਅਤੇ ਕਿਹਾ ਕਿ ਆਯੋਜਨ ਡੀ.ਡੀ.ਐੱਮ.ਏ. ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਹੈ।ਐੱਸ.ਡੀ.ਐੱਮ. ਨੇ 17 ਦਸੰਬਰ ਦੇ ਹੁਕਮ 'ਚ ਮਾਲਕਾਂ ਨੂੰ 'ਤੱਥ ਲੁਕਾਉਣ ਅਤੇ ਝੂਠੀ ਜਾਣਕਾਰੀ ਦੇਣ 'ਤੇ ਜਵਾਬ ਪ੍ਰਸਤੁਤ ਕਰਨ' ਦਾ ਵੀ ਹੁਕਮ ਦਿੱਤਾ ਹੈ। ਇਹ ਹੁਕਮ ਦਿੱਲੀ ਆਫ਼ਤ ਪ੍ਰਬੰਧਨ ਅਥਾਰਿਟੀ (ਡੀ.ਡੀ.ਐੱਮ.ਏ.) ਵੱਲੋਂ ਕੋਵਿਡ-19 ਰੋਕੂ ਪਾਬੰਦੀਆਂ ਨੂੰ 31 ਦਸੰਬਰ ਦੀ ਮੱਧ ਰਾਤ ਤੱਕ ਵਧਾਏ ਜਾਣ ਦੇ ਕੁਝ ਦਿਨ ਬਾਅਦ ਆਇਆ ਹੈ, ਜਿਨ੍ਹਾਂ 'ਚ ਸਮਾਜਿਕ ਅਤੇ ਸੱਭਿਆਚਾਰਾਕ ਗਤੀਵਿਧੀਆਂ 'ਤੇ ਰੋਕ ਸ਼ਾਮਲ ਹੈ।
ਇਹ ਵੀ ਪੜ੍ਹੋ : ਓਮੀਕ੍ਰੋਨ ਵਿਰੁੱਧ ਫਾਈਜ਼ਰ, ਐਸਟ੍ਰਾਜ਼ੇਨੇਕਾ ਘੱਟ ਪ੍ਰਭਾਵੀ : WHO
ਡੀ.ਡੀ.ਐੱਮ.ਏ. ਨੇ 15 ਦਸੰਬਰ ਨੂੰ ਜਾਰੀ ਹੁਕਮ 'ਚ ਕਿਹਾ ਕਿ ਦਿੱਲੀ 'ਚ ਮੌਜੂਦਾ ਸਮੇਂ 'ਚ ਮਨਜ਼ੂਰੀ ਅਤੇ ਪਾਬੰਦੀਆਂ ਗਤੀਵਿਧੀਆਂ 31 ਦਸੰਬਰ ਅਤੇ ਇਕ ਜਨਵਰੀ ਦੀ ਮੱਧ ਰਾਤ (12) ਵਜੇ ਤੱਕ ਜਾਰੀ ਰਹਿਣਗੀਆਂ। ਐੱਸ.ਡੀ.ਐੱਮ. ਦਫ਼ਤਰ ਮੁਤਾਬਕ ਅੰਦਾਜ਼ ਹੋਟਲ, ਐਰੋਸਿਟੀ ਦੇ ਮਾਲਕਾਂ ਨੇ 13 ਦਸੰਬਰ ਨੂੰ ਇਕ ਪੱਤਰ 'ਚ 18 ਦਸੰਬਰ, 2021 ਨੂੰ ਆਪਣੇ ਰੈਸਟੋਰੈਂਟਾਂ ਦੇ ਉਦਘਾਟਨ ਦੇ ਬਾਰੇ 'ਚ ਸੂਚਿਤ ਕੀਤਾ ਸੀ, ਜਿਸ 'ਚ 400-500 ਮਹਿਮਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਸੀ।
ਇਹ ਵੀ ਪੜ੍ਹੋ : ਕੇਰਲ 'ਚ ਸਾਹਮਣੇ ਆਏ ਕੋਰੋਨਾ ਦੇ 3,297 ਨਵੇਂ ਮਾਮਲੇ
ਹੁਕਮ 'ਚ ਕਿਹਾ ਗਿਆ ਹੈ ਕਿ ਹਾਲਾਂਕਿ, ਬੁਕਮਾਈਸ਼ੋਅ ਡਾਟ ਕਾਮ ਵਰਗੀ ਵੈੱਬਸਾਈਟ ਅਤੇ ਹੋਰ ਸਰੋਤਾਂ ਰਾਹੀਂ ਦਸਤਖਤ ਕੀਤੇ ਲੋਕਾਂ ਦੇ ਧਿਆਨ 'ਚ ਇਹ ਲਿਆਂਦਾ ਗਿਆ ਹੈ ਕਿ ਏ.ਪੀ. ਢਿੱਲੋਂ ਦਾ ਇਕ ਸੰਗੀਤ ਸ਼ੋਅ ਤੁਹਾਡੇ ਵੱਲੋਂ ਤੁਹਾਡੇ ਕੰਪਲੈਕਸ ਖੁਬਾਨੀ, ਅੰਦਾਜ਼ ਹੋਟਲ, ਏਰੋਸਿਟੀ, ਦਿੱਲੀ 'ਚ 18/12/21 ਨੂੰ ਰਾਤ 10 ਵਜੇ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ। ਹੁਕਮ 'ਚ ਕਿਹਾ ਗਿਆ ਹੈ,''ਇਸ ਲਈ, ਤੁਹਾਨੂੰ ਸੰਗੀਤ ਪ੍ਰੋਗਰਾਮ ਅਤੇ ਸੰਬੰਧਿਤ ਸਭਾ ਨੂੰ ਰੱਦ ਕਰਨ ਦਾ ਹੁਕਮ ਦਿੱਤਾ ਜਾਂਦਾ ਹੈ ਕਿਉਂਕਿ ਇਹ ਡੀ.ਡੀ.ਐੱਮ.ਏ. ਦੇ ਹੁਕਮ ਦੀ ਉਲੰਘਣਾ ਹੈ। ਹੁਕਮ 'ਚ ਕਿਹਾ ਗਿਆ ਹੈ ਕਿ ਨਿਰਦੇਸ਼ਾਂ ਦੀ ਕਿਸੇ ਵੀ ਉਲੰਘਣਾ 'ਤੇ ਆਪਦਾ ਪ੍ਰਬੰਧ ਐਕਟ, 2005 ਦੀ ਧਾਰਾ 51 ਤੋਂ 60, ਆਈ.ਪੀ.ਸੀ. ਦੀ ਧਾਰਾ 188 ਅਤੇ ਹੋਰ ਲਾਗੂ ਕਾਨੂੰਨਾਂ ਦੇ ਪ੍ਰਬੰਧਾਂ ਮੁਤਾਬਕ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ : 'ਜੇਕਰ ਪੱਛਮ ਨੇ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਰੂਸ ਵੀ ਚੁੱਕ ਸਕਦੈ ਕਦਮ'
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।