ਦੇਸ਼ ''ਚ ਤੇਜ਼ੀ ਨਾਲ ਵਧ ਰਹੇ ਓਮੀਕ੍ਰੋਨ ਦੇ ਮਾਮਲੇ, ਮਹਾਰਾਸ਼ਟਰ ਤੋਂ ਬਾਅਦ ਹੁਣ ਰਾਜਸਥਾਨ ''ਚ ਮਿਲੇ 9 ਮਾਮਲੇ

12/05/2021 8:16:42 PM

ਨੈਸ਼ਨਲ ਡੈਸਕ-ਦੇਸ਼ 'ਚ ਓਮੀਕ੍ਰੋਨ ਦੇ ਮਾਮਲੇ ਹੁਣ ਵਧਦੇ ਜਾ ਰਹੇ ਹਨ। ਪੁਣੇ ਤੋਂ ਬਾਅਦ ਹੁਣ ਜੈਪੁਰ 'ਚ ਵੀ ਓਮੀਕ੍ਰੋਨ ਦੇ 9 ਮਾਮਲੇ ਸਾਹਮਣੇ ਆਏ ਹਨ। ਦੇਸ਼ 'ਚ ਕੋਰੋਨਾ ਦੇ ਇਸ ਨਵੇਂ ਵੇਰੀਐਂਟ ਦੇ ਹੁਣ ਕੁੱਲ 21 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਮਹਾਰਾਸ਼ਟਰ ਦੇ ਪੁਣੇ 'ਚ 7 ਲੋਕਾਂ ਦੇ ਓਮੀਕ੍ਰੋਨ ਨਾਲ ਇਨਫੈਕਟਿਡ ਪਾਏ ਜਾਣ ਦੀ ਪੁਸ਼ਟੀ ਹੋਈ ਸੀ।

ਇਹ ਵੀ ਪੜ੍ਹੋ : ਕੇਰਲ 'ਚ ਕੋਵਿਡ-19 ਦੇ 4450 ਨਵੇਂ ਮਾਮਲੇ ਆਏ ਸਾਹਮਣੇ ਤੇ 161 ਮਰੀਜ਼ਾਂ ਦੀ ਹੋਈ ਮੌਤ

ਉਥੇ, ਪਿਛਲੇ ਤਿੰਨ ਦਿਨਾਂ 'ਚ ਵੱਖ-ਵੱਖ ਸ਼ਹਿਰਾਂ ਤੋਂ ਹੁਣ ਤੱਕ ਕੁੱਲ 21 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ 'ਚ ਕਰਨਾਟਕ ਤੋਂ 2, ਗੁਜਰਾਤ ਤੋਂ 1, ਦਿੱਲੀ ਤੋਂ 1, ਮਹਾਰਾਸ਼ਟਰ ਤੋਂ 8 ਅਤੇ ਹੁਣ ਰਾਜਸਥਾਨ ਦੇ ਜੈਪੁਰ 'ਚ 9 ਲੋਕ ਓਮੀਕ੍ਰੋਨ ਨਾਲ ਇਨਫੈਕਟਿਡ ਪਾਏ ਗਏ ਹਨ।

ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਓਮੀਕ੍ਰੋਨ ਦੇ ਸਾਹਮਣੇ ਆਏ 7 ਨਵੇਂ ਮਾਮਲੇ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News