ISIS ਲੜਾਕਿਆਂ ਦੀ ਘਰ ਵਾਪਸੀ ਨਾਲ ਵਧੀ ਭਾਰਤ ਦੀ ਚਿੰਤਾ

Thursday, Oct 26, 2017 - 08:33 PM (IST)

ISIS ਲੜਾਕਿਆਂ ਦੀ ਘਰ ਵਾਪਸੀ ਨਾਲ ਵਧੀ ਭਾਰਤ ਦੀ ਚਿੰਤਾ

ਨਵੀਂ ਦਿੱਲੀ— ਬੀਤੇ ਹਫਤੇ ਸੀਰੀਆ 'ਚ ਇਸਲਾਮਿਕ ਸਟੇਟ ਦਾ ਗੜ੍ਹ ਮੰਨਿਆ ਜਾਣ ਵਾਲਾ ਰੱਕਾ ਵੀ ਇਸ ਸੰਗਠਨ ਤੋਂ ਮੁਕਤ ਹੋ ਗਿਆ ਹੈ ਪਰ ਇਸ ਨਾਲ ਭਾਰਤ ਦੀਆਂ ਚਿੰਤਾਵਾਂ ਵਧ ਗਈਆਂ ਹਨ। ਰੱਕਾ 'ਚ ਆਈ.ਐੱਸ.ਆਈ.ਐੱਸ. ਦੇ ਪਤਨ ਤੋਂ ਬਾਅਦ ਹੁਣ ਭਾਰਤ ਸਮੇਤ ਕਈ ਦੇਸ਼ਾਂ ਨੂੰ ਵਿਦੇਸ਼ੀ ਲੜਾਕਿਆਂ ਦਾ ਖਤਰਾ ਹੈ। ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਇਸ ਖਤਰੇ ਨੂੰ ਗੰਭੀਰਤਾ ਨਾਲ ਲਏ ਜਾਣ ਦੀ ਲੋੜ ਹੈ।
ਅੱਤਵਾਦ ਰੋਕੂ ਅਫਸਰਾਂ ਨੇ ਦੱਸਿਆ ਕਿ ਭਾਰਤੀ ਮੂਲ ਦੇ ਕੁਝ ਆਈ.ਐੱਸ. ਲੜਾਕੇ, ਜੋ ਸਾਲ 2014 ਤੋਂ ਬਾਅਦ ਇਰਾਕ, ਸੀਰੀਆ ਭੱਜੇ ਸਨ ਤੇ ਹੁਣ ਆਈ.ਐੱਸ. ਦੀ ਹਾਰ ਤੋਂ ਬਾਅਦ ਭਾਰਤ ਪਰਤਣ ਦੀ ਕੋਸ਼ਿਸ਼ ਕਰਨਗੇ। ਬੁੱਧਵਾਰ ਨੂੰ ਕੇਰਲ 'ਚ ਰਹਿਣ ਵਾਲੇ ਆਈ.ਐੱਸ. ਸ਼ੱਕੀ ਅਬਦੁਲ ਰਜ਼ਕ, ਮਿਦਿਲਾਜ਼ ਤੇ ਐੱਮ.ਵੀ. ਰਾਸ਼ਿਦ ਦੇ ਤੁਰਕੀ ਤੋਂ ਵਾਪਸੀ 'ਤੇ ਗ੍ਰਿਫਤਾਰੀ ਇਸ ਗੱਲ ਦਾ ਸੰਕੇਤ ਹੈ ਕਿ ਆਈ.ਐੱਸ. ਲੜਾਕੇ ਹੁਣ ਵਾਪਸੀ ਦੀ ਕੋਸ਼ਿਸ਼ ਕਰ ਰਹੇ ਹਨ।
ਹਾਲਾਂਕਿ ਆਈ.ਐੱਸ. 'ਚ ਸ਼ਾਮਲ ਹੋਏ ਭਾਰਤੀਆਂ ਦੀ ਗਿਣਤੀ ਯੂਕੇ, ਫਰਾਂਸ, ਬੈਲਜੀਅਮ ਜਾਂ ਰੂਸ ਦੇ ਨਾਗਰਿਕਾਂ ਦੀ ਤੁਲਨਾ 'ਚ ਬੇਹੱਦ ਘੱਟ ਹੈ ਪਰ ਸਾਰੇ ਬਹੁਤ ਜ਼ਿਆਦਾ ਟ੍ਰੇਨਡ ਹਨ ਤੇ ਇਸ ਸਥਾਨਕ ਲੋਕਾਂ ਨਾਲ ਆਸਾਨੀ ਨਾਲ ਘੁੱਲ-ਮਿਲ ਕੇ ਸਲੀਪਰ ਸੈਲ ਵਾਂਗ ਕੰਮ ਕਰਨ ਦੀ ਸਮਰਥਾ ਰੱਖਦੇ ਹਨ। ਇਨ੍ਹਾਂ ਹੀ ਨਹੀਂ ਇਹ ਲੜਾਕੇ 'ਲੋਨ ਵੁਲਫ' ਹਮਲੇ ਕਰਨ 'ਚ ਵੀ ਸਮਰਥ ਹਨ। ਜਾਂਚ ਕਰਮਚਾਰੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਜਿਨ੍ਹਾਂ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ, ਉਹ ਸੀਰੀਆ ਤੇ ਤੁਰਕੀ 'ਚ ਆਈ.ਐੱਸ. ਦੇ ਲਈ ਲੜ੍ਹ ਰਹੇ ਸਨ।


Related News